ਯੂ. ਪੀ. ਤੋਂ ਰੂਪਨਗਰ ਆਏ ਕਣਕ ਦੇ ਭਰੇ ਟਰਾਲਿਆਂ ਨੂੰ ਲੈ ਕੇ ਭੜਕੇ ਕਿਸਾਨਾਂ ਨੇ ਹਾਈਵੇਅ ’ਤੇ ਲਾਇਆ ਜਾਮ

Saturday, Apr 10, 2021 - 12:25 PM (IST)

ਯੂ. ਪੀ. ਤੋਂ ਰੂਪਨਗਰ ਆਏ ਕਣਕ ਦੇ ਭਰੇ ਟਰਾਲਿਆਂ ਨੂੰ ਲੈ ਕੇ ਭੜਕੇ ਕਿਸਾਨਾਂ ਨੇ ਹਾਈਵੇਅ ’ਤੇ ਲਾਇਆ ਜਾਮ

ਰੂਪਨਗਰ (ਜ.ਬ., ਕੈਲਾਸ਼)- ਪੰਜਾਬ ’ਚ ਹੋਰਨਾਂ ਸੂਬਿਆਂ ਤੋਂ ਆ ਰਹੀ ਕਣਕ ਦਾ ਮੁੱਦਾ ਜ਼ਿਲ੍ਹੇ ’ਚ ਇਕਦਮ ਤੂਲ ਫੜਦਾ ਨਜ਼ਰ ਆਇਆ। ਬੀਤੀ ਰਾਤ ਪਿੰਡ ਸੋਲਖੀਆਂ ’ਚ ਚੱਲ ਰਹੀ ਇਕ ਆਟਾ ਮਿੱਲ ’ਚ ਕਣਕ ਨਾਲ ਭਰੇ 50 ਦੇ ਕਰੀਬ ਟਰਾਲੇ ਆਏ ਅਤੇ ਇਸ ਦੀ ਭਿਣਕ ਜਿਉਂ ਹੀ ਕਿਸਾਨਾਂ ਨੂੰ ਲੱਗੀ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਨੇ ਇਹ ਟਰਾਲੇ ਘੇਰ ਲਏ ਅਤੇ ਜ਼ਬਰਦਸਤ ਵਿਰੋਧ ਸ਼ੁਰੂ ਕਰ ਦਿੱਤਾ।
ਉਪਰੰਤ ਮੌਕੇ ’ਤੇ ਪੁਲਸ ਸਮੇਤ ਤਹਿਸੀਲਦਾਰ ਅਤੇ ਮੰਡੀ ਦੇ ਅਧਿਕਾਰੀ ਪਹੁੰਚ ਗਏ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਵੇਰੇ ਜਾਂਚ ਕਰਕੇ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਪਰ ਕਿਸਾਨਾਂ ਵੱਲੋਂ ਸ਼ੁੱਕਰਵਾਰ ਸਵੇਰੇ ਹੀ ਫਿਰ ਤੋਂ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਮਸਲੇ ਹੱਲ ਨਾ ਹੁੰਦਾ ਵੇਖ ਕਿਸਾਨਾਂ ਨੇ ਰੂਪਨਗਰ-ਚੰਡੀਗੜ੍ਹ ਰਾਸ਼ਟਰੀ ਹਾਈਵੇਅ ’ਤੇ ਜਾਮ ਲਗਾ ਦਿੱਤਾ।

ਹੁਣ 45 ਸਾਲ ਤੋਂ ਘੱਟ ਉਮਰ ਵਾਲੇ ਇਨ੍ਹਾਂ ਲੋਕਾਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ

PunjabKesari

ਇਸ ਦੌਰਾਨ ਕਿਸਾਨਾਂ ਦੇ ਇਲਾਵਾ ਔਰਤਾਂ ਵੀ ਸ਼ਾਮਲ ਸਨ। ਜਾਮ ਕਰੀਬ ਦੋ ਘੰਟੇ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ, ਜਿਸ ਦੇ ਬਾਅਦ ਸਥਾਨਕ ਪੁਲਸ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਆਟਾ ਮਿਲ ਅਤੇ ਕਿਸਾਨਾਂ ’ਚ ਸਮਝੌਤਾ ਕਰਵਾਉਣ ਦਾ ਯਤਨ ਕੀਤਾ ਪਰ ਕਿਸਾਨ ਇਸ ਗੱਲ ’ਤੇ ਅੜੇ ਰਹੇ ਕਿ ਆਟਾ ਮਿਲ ਦੂਜੇ ਰਾਜਾਂ ਤੋਂ ਕਣਕ ਮੰਗਵਾਉਣ ਦੀ ਬਜਾਏ ਸਥਾਨਕ ਮੰਡੀ ਤੋਂ ਕਣਕ ਖਰੀਦੇ। ਕਿਸਾਨਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਕਾਰਨ ਰਾਸ਼ਟਰੀ ਮਾਰਗ ’ਤੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ :  ਜਲੰਧਰ: ਵਿਆਹ ਦੀ ਵਰ੍ਹੇਗੰਢ ਤੋਂ ਅਗਲੇ ਹੀ ਦਿਨ ਘਰ ’ਚ ਵਿਛੇ ਸੱਥਰ, ਵਿਆਹੁਤਾ ਨੇ ਹੱਥੀਂ ਤਬਾਹ ਕਰ ਲਈਆਂ ਖ਼ੁਸ਼ੀਆਂ

ਦੋ ਘੰਟੇ ਤੱਕ ਚੱਲੇ ਪ੍ਰਦਰਸ਼ਨ ਦੇ ਬਾਅਦ ਪੁਲਸ ਅਤੇ ਜ਼ਿਲ੍ਹਾ ਮੰਡੀ ਬੋਰਡ ਦੇ ਅਧਿਕਾਰੀ ਕਿਸਾਨਾਂ ਅਤੇ ਆਟਾ ਮਿੱਲ ਪ੍ਰਬੰਧਕਾਂ ’ਚ ਸਮਝੌਤਾ ਕਰਵਾਉਣ ’ਚ ਕਾਮਯਾਬ ਰਹੇ। ਕਿਸਾਨ ਆਗੂ ਗੁਰਮੇਲ ਸਿੰਘ ਬਾੜਾ ਅਤੇ ਜੱਟ ਮਹਾ ਸਭਾ ਦੇ ਪ੍ਰਧਾਨ ਜੈਲਦਾਰ ਸਤਵਿੰਦਰ ਸਿੰਘ ਚੈਡ਼ੀਆਂ ਨੇ ਦੱਸਿਆ ਕਿ ਫਲੋਰ ਮਿਲ ਦੇ ਨਾਲ ਹੋਏ ਸਮਝੌਤੇ ਦੇ ਮੁਤਾਬਕ ਹੁਣ ਤੋਂ ਫਲੋਰ ਮਿੱਲ ਸਥਾਨਕ ਮੰਡੀਆਂ ਤੋ ਹੀ ਕਣਕ ਦੀ ਖ਼ਰੀਦ ਕਰੇਗੀ ਅਤੇ ਕਣਕ ਦੇ ਭਰੇ ਟਰਾਲੇ ਬਿਨਾਂ ਖ਼ਾਲੀ ਕੀਤੇ ਹੀ ਵਾਪਸ ਜਾਣਗੇ। ਟਰਾਲੇ ਦੇ ਚਾਲਕਾਂ ਦਾ ਬਣਦਾ ਕਿਰਾਇਆ ਫਲੋਰ ਮਿੱਲ ਦੁਆਰਾ ਅਦਾ ਕਰਨਾ ਹੋਵੇਗਾ। ਇਸ ਦੇ ਇਲਾਵਾ ਫਲੋਰ ਮਿੱਲ ਦੁਆਰਾ ਕਿਸਾਨੀ ਸੰਘਰਸ਼ ਲਈ ਢਾਈ ਲੱਖ ਰੁ. ਜੁਰਮਾਨਾ ਦੇਣ ਦੀ ਗੱਲ ਕਹੀ ਹੈ। ਉਕਤ ਸਮਝੌਤੇ ਤੋਂ ਬਾਅਦ ਕਿਸਾਨਾਂ ਵੱਲੋਂ ਰਾਸ਼ਟਰੀ ਹਾਈਵੇ ਤੋਂ ਧਰਨਾ ਹਟਾ ਦਿੱਤਾ।

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਮਾਮਲਿਆਂ ਸਬੰਧੀ ਜਲੰਧਰ ਦੇ ਡੀ. ਸੀ. ਹੋਏ ਸਖ਼ਤ, ਜਾਰੀ ਕੀਤੀਆਂ ਇਹ ਹਦਾਇਤਾਂ

ਇਸ ਮੌਕੇ ਧਰਨੇ ’ਚ ਸ਼ਾਮਲ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਇਥੇ ਇਕ ਆਟਾ ਫੈਕਟਰੀ ਹੈ ਅਤੇ 40-50 ਟਰੱਕ ਦੂਜੇ ਰਾਜ ਉਤਰਾਖੰਡ, ਬਿਹਾਰ ਹਿਮਾਚਲ ਤੋਂ ਆ ਰਹੇ ਹਨ। ਸੰਦੋਆ ਨੇ ਕਿਹਾ ਕਿ ਇਹ ਸਾਰਾ ਗੋਰਖਧੰਦਾ ਇਕ ਕਥਿਤ ਜ਼ਿਲਾ ਅਫਸਰ (ਡੀ. ਐੱਫ. ਸੀ.) ਦੀ ਮਿਲੀ ਭੁਗਤ ਨਾਲ ਚੱਲ ਰਿਹਾ ਹੈ। ਸੰਦੋਆ ਨੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਮੰਤਰੀ ਸਾਹਿਬ ਨਾਲ ਵੀ ਗੱਲ ਕਰਨਗੇ ਅਤੇ ਮਾਮਲਾ ਮੁੱਖ ਮੰਤਰੀ ਪੰਜਾਬ ਦੇ ਧਿਆਨ ’ਚ ਵੀ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਉਕਤ ਫੈਕਟਰੀ ਸੀਲ ਹੋਣੀ ਚਾਹੀਦੀ ਹੈ ਅਤੇ ਗੋਰਖਧੰਦੇ ’ਚ ਸ਼ਾਮਲ ਅਫਸਰ ਸਸਪੈਂਡ ਕੀਤੇ ਜਾਣ।

ਇਹ ਵੀ ਪੜ੍ਹੋ : ਜਬਰ-ਜ਼ਿਨਾਹ ਦੀ ਸ਼ਿਕਾਰ 7 ਸਾਲਾ ਬੱਚੀ ਲੜ ਰਹੀ ਹੈ ਜ਼ਿੰਦਗੀ ਤੇ ਮੌਤ ਦੀ ਲੜਾਈ, PGI ਚੰਡੀਗੜ੍ਹ ਕੀਤਾ ਗਿਆ ਰੈਫਰ

ਇਸ ਮੌਕੇ ਤਹਿਸੀਲਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਕੁਝ ਇਥੇ ਮੈਗਾ ਕੰਪਨੀ ਦੇ 50 ਦੇ ਕਰੀਬ ਟਰੱਕ ਜੋ ਕਿ ਯੂ. ਪੀ. ਤੋਂ ਕਣਕ ਲੈ ਕੇ ਆਏ ਹੋਏ ਸਨ। ਕੱਲ ਰਾਤ ਸਾਢੇ ਦਸ ਵਜੇ ਦੇ ਕਰੀਬ ਡੀ. ਐੱਮ. ਓ. ਨੂੰ ਬੁਲਾ ਕੇ ਉਕਤ ਟਰੱਕਾਂ ਦਾ ਰਿਕਾਰਡ ਕੁਲੈਕਟ ਕਰ ਲਿਆ ਅਤੇ ਸਬੰਧਤ ਕੰਪਨੀ ਵਾਲੇ ਵੀ ਬੁਲਾਏ ਸੀ । ਰਿਕਾਰਡ ਜਾਂਚ ਕਰਨ ਤੋਂ ਬਾਅਦ ਸਥਿਤੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਜਲੰਧਰ: ਮੌਤ ਤੋਂ ਪਹਿਲਾਂ ਧੀ ਦੀ ਮਾਂ ਨੂੰ ਆਖ਼ਰੀ ਕਾਲ, ਜਾਨ ਬਚਾਉਣ ਲਈ ਕੀਤੀ ਫ਼ਰਿਆਦ ਪਰ ਹੋਇਆ ਉਹ ਜੋ ਸੋਚਿਆ ਨਾ ਸੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News