ਰੇਤਾ ਦੀ ਸਰਕਾਰੀ ਖੱਡ ''ਚੋਂ ਨਿਕਾਸੀ ਦੇ ਵਿਰੋਧ ''ਚ ਕਿਸਾਨਾਂ ਨੇ ਖੋਲ੍ਹਿਆ ਮੋਰਚਾ
Wednesday, May 11, 2022 - 04:26 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਬਿਆਸ ਦਰਿਆ ਦੇ ਕਿਨਾਰੇ ਰੜਾ ਪੁਲ ਨਜ਼ਦੀਕ ਰੇਤ ਦੀ ਸਰਕਾਰੀ ਖੱਡ ਵਿੱਚੋਂ ਰੇਤ ਦੀ ਨਿਕਾਸੀ ਲਈ ਠੇਕੇਦਾਰ ਵੱਲੋਂ ਲਾਏ ਜਾ ਰਹੇ ਕੰਡੇ ਦਾ ਪਿੰਡ ਦੇ ਕਿਸਾਨਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ।
ਕਿਸਾਨ ਆਗੂ ਅਮਰਜੀਤ ਸਿੰਘ ਰੜਾ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਅਤੇ ਪਿੰਡ ਵਾਸੀ ਖੱਡ ਨਜ਼ਦੀਕ ਧਰਨੇ 'ਤੇ ਬੈਠ ਗਏ ਹਨ। ਕਿਸਾਨ ਆਗੂ ਅਮਰਜੀਤ ਸਿੰਘ ਨੇ ਆਖਿਆ ਕਿ ਉਹ ਇਸ ਖੱਡ ਨੂੰ ਨਹੀਂ ਚੱਲਣ ਦੇਣਗੇ ਕਿਉਂਕਿ ਇਸ ਨਾਲ ਵਾਹਨ ਉਨ੍ਹਾਂ ਦੀਆਂ ਜਮੀਨਾਂ ਵਿੱਚੋਂ ਲੰਘਣਗੇ ਅਤੇ ਬਿਆਸ ਕਿਨਾਰੇ ਉਨ੍ਹਾਂ ਦੇ ਘਰਾਂ ਅਤੇ ਜ਼ਮੀਨ ਨੂੰ ਮਾਈਨਿੰਗ ਕਰਕੇ ਖ਼ਤਰਾ ਹੈ।
ਇਹ ਵੀ ਪੜ੍ਹੋ: ਮੋਹਾਲੀ ਵਿਖੇ ਹੋਏ ਰਾਕੇਟ ਹਮਲੇ ਦੇ ਮਾਮਲੇ ’ਚ ਪੁਲਸ ਯੂ-ਟਿਊਬ ’ਤੇ ਰੱਖਣ ਲੱਗੀ ਨਜ਼ਰ, ਮਿਲੇ ਅਹਿਮ ਸੁਰਾਗ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ