ਭਾਰਤ ਬੰਦ ਦੌਰਾਨ ਹਾਜੀਪੁਰ ਚੌਕ ’ਚ ਕਿਸਾਨਾਂ ਨੇ ਮੋਦੀ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

09/27/2021 8:51:11 PM

ਦਸੂਹਾ(ਝਾਵਰ)- ਕੇਂਦਰ ਦੀ ਮੋਦੀ ਸਰਕਾਰ ਵੱਲੋ ਲਾਗੂ ਕੀਤੇ 3 ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੱਜ ਦੋਆਬਾ ਕਿਸਾਨ ਕਮੇਟੀ ਤੇ ਹੋਰ ਕਿਸਾਨ ਜਥੇਬੰਦੀਆਂ ਵੱਲੋ ਹਾਜੀਪੁਰ ਚੌਕ ਵਿਖੇ ਹਜ਼ਾਰਾਂ ਦੀ ਗਿਣਤੀ ’ਚ ਕਿਸਾਨਾਂ ਨੇ ਦੋਆਬਾ ਕਿਸਾਨ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਕੌਮੀ ਰਾਜ ਮਾਰਗ ’ਤੇ ਰੇਲਵੇ ਟ੍ਰੇਫਿਕ ਬੰਦ ਕਰਕੇ ਮੋਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਆਗੂ ਦਵਿੰਦਰ ਸਿੰਘ ਬਸਰਾ, ਹਰਪ੍ਰੀਤ ਸੰਧ, ਗੁਰਪ੍ਰਤਾਪ, ਮਹਿਤਾਬ ਹੁੰਦਲ, ਸੁਖਦੇਵ ਸਿੰਘ ਸਰਪੰਚ, ਜਸਵਿੰਦਰ ਦੇਵੀ ਦਾਸ, ਐਡਵੋਕੇਟ ਭੁਪਿੰਦਰ ਸਿੰਘ ਘੁੰਮਣ, ਕਸ਼ਮੀਰ ਸਿੰਘ ਝਿੰਗੜ ਕਲਾਂ, ਆਸੂ ਬਜਾਵਾ, ਵਰਿੰਦਰਜੀਤ ਸਿੰਘ ਟੇਰਕਿਆਣਾ ਨੇ ਦੱਸਿਆ ਕਿ ਦਸੂਹਾ ਸ਼ਹਿਰ ਦੇ ਨਾਲ ਉੱਚੀ ਬੱਸੀ, ਘੋਗਰਾ, ਆਲਮਪੁਰ, ਰੰਧਾਵਾ ਬੱਸ ਸਟੈਂਡ , ਗਰਨਾ ਸਾਹਿਬ ਅੱਡਾ ਤੇ ਵਪਾਰਕ ਅਦਾਰੇ ਬਿੱਲਕੁੱਲ ਬੰਦ ਰਹੇ। ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ।

ਇਹ ਖ਼ਬਰ ਪੜ੍ਹੋ- ਮੁੰਬਈ ਵਰਗੀ ਮਜ਼ਬੂਤ ਬੱਲੇਬਾਜ਼ੀ ਦੇ ਵਿਰੁੱਧ ਸ਼ਾਨਦਾਰ ਰਹੀ ਗੇਂਦਬਾਜ਼ੀ : ਵਿਰਾਟ ਕੋਹਲੀ

PunjabKesari
 ਇਸ ਮੌਕੇ ਦੋਆਬਾ ਕਿਸਾਨ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ ਨੇ ਕਿਹਾ ਕਿ ਕਿਸਾਨ ਕਰੋ ਜਾਂ ਮਰੋ ਦੀ ਨੀਤੀ ਅਪਣਾ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੀ ਜ਼ਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ, ਜਦੋਂ ਕਿ ਦਿੱਲੀ ਦੇ ਬਾਰਡਰਾਂ ’ਤੇ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਅੱਜ ਦੇ ਭਾਰਤ ਬੰਦ ਦੇ ਰੋਸ ਪ੍ਰਦਰਸ਼ਨ ’ਚ ਦਲਵਿੰਦਰ ਸਿੰਘ ਬੋਦਲ, ਸੁਸ਼ੀਲ ਕੁਮਾਰ ਪਿੰਕੀ ਤਲਵਾੜਾ, ਕੇਸਰ ਸਿੰਘ ਬੰਸੀਆਂ, ਸੁਰਿੰਦਰ ਬਸਰਾ, ਮਨਜੀਤ ਸਿੰਘ, ਗੁਰਪ੍ਰਤਾਪ ਸਿੰਘ, ਜਸਵੀਰ ਕੌਰ ਆਂਗਣਵਾੜੀ ਵਰਕਰ, ਬਲਵਿੰਦਰ ਕੌਰ, ਸਰਬਜੀਤ ਕੋਰ ਤੂਰ, ਸ਼ਾਂਤੀ ਸਰੂਪ ਵਾਟਰ ਸਪਲਾਈ ਸੈਨੀਟੇਸ਼ਨ ਕਨਵੀਨਰ, ਅਮਰਵੀਰ ਕੌਰ ਤੇ ਹੋਰ ਭਾਰੀ ਗਿਣਤੀ ’ਚ ਕਿਸਾਨਾਂ ਨੇ ਇਸ ਰੋਸ ਪ੍ਰਦਰਸ਼ਨ ’ਚ ਭਾਗ ਲਿਆ। ਇਸ ਦੌਰਾਨ ਦਸੂਹਾ ਮੁਕੰਮਲ ਤੌਰ ’ਤੇ ਬੰਦ ਰਿਹਾ।

ਇਹ ਖ਼ਬਰ ਪੜ੍ਹੋ- ਮੁੰਬਈ ਸਿਟੀ FC ਨੇ ਗੋਲਕੀਪਰ ਮੁਹੰਮਦ ਨਵਾਜ਼ ਨਾਲ ਇਕਰਾਰਨਾਮੇ ਦੀ ਕੀਤੀ ਪੁਸ਼ਟੀ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News