ਚੌਲਾਂਗ ਟੋਲ ਪਲਾਜ਼ਾ ਧਰਨੇ ਦੇ 62ਵੇਂ ਦਿਨ ਕਿਸਾਨਾਂ ਨੇ ਹਾਈਵੇ ਤੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ

Saturday, Dec 05, 2020 - 06:06 PM (IST)

 ਟਾਂਡਾ ਉੜਮੁੜ(ਪੰਡਿਤ, ਕੁਲਦੀਸ਼, ਮੋਮੀ): ਕਿਸਾਨਾਂ ਨੇ ਅੱਜ ਹਾਈਵੇ ਤੇ ਮੋਦੀ ਸਰਕਾਰ ਅਤੇ ਉਸ ਦੇ ਸਹਿਯੋਗੀ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਫੂਕਦੇ ਹੋਏ ਸਰਕਾਰ ਖ਼ਿਲਾਫ਼ ਰੋਹ ਭਰੀ ਨਾਅਰੇਬਾਜ਼ੀ ਕੀਤੀ ਹੈ। ਹਾਈਵੇ ਚੌਲਾਂਗ ਟੋਲ ਪਲਾਜ਼ਾ ਤੇ ਦੋਆਬਾ ਕਿਸਾਨ ਕਮੇਟੀ ਅਤੇ ਇਲਾਕੇ ਦੇ ਕਿਸਾਨਾਂ ਵੱਲੋਂ ਲਾਏ ਗਏ ਰੋਸ ਧਰਨਾ ਦੇ ਅੱਜ 62ਵੇਂ ਦਿਨ ਦੇਸ਼ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਉਲੀਕੇ ਪ੍ਰੋਗਰਾਮ ਤਹਿਤ ਵੱਡੀ ਗਿਣਤੀ 'ਚ ਜੁੜੇ ਕਿਸਾਨਾਂ ਨੇ ਖੇਤੀ ਕਾਨੂੰਨ ਲਿਆਉਣ ਵਾਲੀ ਮੋਦੀ ਸਰਕਾਰ ਖ਼ਿਲਾਫ਼ ਇਹ ਰੋਸ ਵਿਖਾਵਾ ਕਰਦੇ ਹੋਏ ਪੁਤਲਾ ਫੂਕਿਆ ਹੈ। ਸਤਪਾਲ ਸਿੰਘ ਮਿਰਜ਼ਾਪੁਰ, ਬਲਬੀਰ ਸਿੰਘ ਸੋਹੀਆਂ, ਪ੍ਰਿਥਪਾਲ ਸਿੰਘ ਹੁਸੈਨਪੁਰ 'ਚ ਰੋਸ ਵਿਖਾਵੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਭੜਾਸ ਕੱਢ ਦੇ ਹੋਏ ਕਿਹਾ ਹੁਣ ਦੇਸ਼ ਵਿਆਪੀ ਕਿਸਾਨ ਅੰਦੋਲਨ ਤਹਿਤ ਹੁਣ ਪੰਜਾਬ ਦੇ ਕਿਸਾਨ, ਕਿਰਤੀ ਅਤੇ ਸਹਿਯੋਗੀ ਮੁਲਾਜ਼ਮ ਅਤੇ ਹੋਰ ਜਥੇਬੰਦੀਆਂ 8 ਦਸੰਬਰ ਦੇ ਭਾਰਤ ਬੰਦ ਦੇ ਪ੍ਰੋਗਰਾਮ ਨੂੰ ਸਫਲ ਬਣਾਉਣਗੇ। ਇਸ ਮੌਕੇ ਅਮਰਜੀਤ ਸਿੰਘ ਮੂਨਕਾ, ਨਿਰਮਲ ਸਿੰਘ ਲੱਕੀ, ਬਲਵਿੰਦਰ ਸਿੰਘ ਕੋਟਲੀ, ਜਗੀਰ ਸਿੰਘ, ਜੋਗਾ ਸਿੰਘ, ਨਿਰੰਕਾਰ ਸਿੰਘ, ਸੁਰਜੀਤ ਸਿੰਘ ਚਨੋਤਾ, ਕਮਲਜੀਤ ਸਿੰਘ, ਮੰਤਰੀ ਜਾਜਾ, ਸੁਖਵੀਰ ਸਿੰਘ ਨਰਵਾਲ, ਸੁਖਦੇਵ ਸਿੰਘ, ਜਸਮੀਤ ਸਿੰਘ, ਬਾਵਾ ਸ਼ਾਲਾਪੁਰ, ਹਰਮਿੰਦਰ ਸਿੰਘ, ਹੈਪੀ ਜਾਜਾ, ਮਹਿੰਗਾ ਸਿੰਘ, ਮਨਪ੍ਰੀਤ ਸਿੰਘ ਦੇਹਰੀਵਾਲ, ਬਹਾਦਰ ਸਿੰਘ ਧੂਤ, ਜਸਕਰਨ ਸਿੰਘ, ਮਨਦੀਪ ਸਿੰਘ, ਕਿਰਪਾਲ ਸਿੰਘ, ਪਰਮਿੰਦਰ ਸਿੰਘ, ਅਵਤਾਰ ਸਿੰਘ, ਜਰਨੈਲ ਸਿੰਘ, ਹਰਿਵੰਦਰ ਸਿੰਘ, ਗੁਰਮਿੰਦਰ ਸਿੰਘ ਆਦਿ ਸ਼ਾਮਲ ਸਨ। 

PunjabKesari
ਇਸੇ ਤਰ੍ਹਾਂ ਕੁੱਲ ਹਿੰਦ ਕਿਸਾਨ ਮਜ਼ਦੂਰ ਸੰਘਰਸ਼ ਸਭਾ ਦੀ ਰਾਜ ਇਕਾਈ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ ਤੇ ਪਿੰਡ ਟਾਹਲੀ ਅਤੇ ਸਲੇਮਪੁਰ 'ਚ ਵੀ ਜਥੇਬੰਦੀ ਦੇ ਕਾਰਕੁੰਨਾ ਨੇ ਮੋਦੀ ਸਰਕਾਰ ਅਤੇ ਉਸ ਦੇ ਸਹਿਯੋਗੀ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਹਨ। ਇਸ ਦੌਰਾਨ ਤਹਿਸੀਲ ਸਕੱਤਰ ਨਾਵਲ ਗਿੱਲ, ਬੋਧ ਰਾਜ, ਸੋਨੂ, ਸਰਪੰਚ ਬਚਿੱਤਰ ਸਿੰਘ, ਲਵੀ, ਜਸਵਿੰਦਰ ਬਿੱਟੂ, ਸੁਰਜੀਤ ਸਿੰਘ, ਸਤਪਾਲ ਸਿੰਘ ਸੱਤੀ ਸਰਪੰਚ ਸਲੇਮਪੁਰ, ਮਲਕੀਤ ਸਿੰਘ, ਅਮਰਜੀਤ ਸਿੰਘ, ਗੁਰਬਕਸ਼ ਸਿੰਘ, ਗੁਰਬਚਨ ਸਿੰਘ ਆਦਿ ਮੌਜੂਦ ਸਨ। ਇਸੇ ਤਰ੍ਹਾਂ ਸਰਕਾਰੀ ਹਸਪਤਾਲ ਚੌਂਕ ਟਾਂਡਾ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸਵਿੰਦਰ ਸਿੰਘ ਚੂਤਾਲਾ ਦੇ ਦਿਸ਼ਾ ਨਿਰਦੇਸ਼ ਅਧੀਨ ਜੋਨ ਟਾਂਡਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ, ਕੁਲਦੀਪ ਸਿੰਘ ਬੇਗੋਵਾਲ ਅਤੇ ਜਤਿੰਦਰ ਪਾਲ ਗੜੀ ਦੀ ਅਗਵਾਈ ਵਿੱਚ ਕਿਸਾਨ ਅਤੇ ਮਜ਼ਦੂਰ ਵਿਰੋਧੀ ਮੋਦੀ ਸਰਕਾਰ ਅਤੇ ਉਸਦੇ ਭਾਈਵਾਲ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਗÂ। ਇਸ ਦੌਰਾਨ ਜਥੇਬੰਦੀ ਵੱਲੋਂ ਖੇਤੀ ਕਾਨੂੰਨਾਂ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਇਸ ਰੋਸ ਵਿਖਾਵੇ 'ਚ ਜਗਜੀਤ ਸਿੰਘ ਚੌਹਾਨ, ਗੁਰਬਕਸ਼ ਸਿੰਘ, ਨਵਦੀਪ ਸਿੰਘ ਬੱਬੂ, ਦਲੇਰ ਸਿੰਘ, ਸਰਵਣ ਸਿੰਘ, ਸਰੂਪ ਸਿੰਘ, ਮੰਨਾ ਗੰਧੋਵਾਲ, ਤਰਸੇਮ ਸਿੰਘ, ਨਿਸ਼ਾਨ ਸਿੰਘ, ਰਾਜਾ ਅਤੇ ਪਰਮਜੀਤ ਸਿੰਘ ਮੌਜੂਦ ਸਨ।


Aarti dhillon

Content Editor

Related News