ਚੱਲਦੀ ਟਰੇਨ ''ਚ ਪਰਿਵਾਰ ਦੀ ਬੇਰਹਮੀ ਨਾਲ ਕੁੱਟਮਾਰ, ਫਗਵਾੜਾ ਰੇਲਵੇ ਸਟੇਸ਼ਨ ''ਤੇ ਹੋਇਆ ਹੰਗਾਮਾ
Saturday, May 25, 2024 - 02:22 PM (IST)
ਫਗਵਾੜਾ (ਜਲੋਟਾ)- ਪਠਾਨਕੋਟ ਤੋਂ ਫਗਵਾੜਾ ਆ ਰਹੇ ਇਕ ਪਰਿਵਾਰ ਦੀ ਕੁਝ ਲੋਕਾਂ ਨੇ ਪਹਿਲਾਂ ਚੱਲਦੀ ਰੇਲ ਗੱਡੀ ਵਿਚ ਅਤੇ ਫਿਰ ਰੇਲਵੇ ਸਟੇਸ਼ਨ ਫਗਵਾੜਾ ਵਿਖੇ ਕਥਿਤ ਤੌਰ 'ਤੇ ਕੁੱਟਮਾਰ ਕਰਨ ਦੀ ਸਨਸਨੀਖੇਜ ਸੂਚਨਾ ਮਿਲੀ ਹੈ। ਝਗੜੇ ਦੌਰਾਨ ਹੋਈ ਕੁੱਟਮਾਰ 'ਚ ਦੋ ਲੋਕ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਫਗਵਾੜਾ ਦੇ ਸਰਕਾਰੀ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਹੈ। ਹਸਪਤਾਲ ਵਿਚ ਦਾਖ਼ਲ ਪੀੜਤਾਂ ਵਿਚੋਂ ਇਕ ਜ਼ਖ਼ਮੀ ਨੌਜਵਾਨ ਨੇ ਦਾਅਵਾ ਕੀਤਾ ਹੈ ਕਿ ਟਰੇਨ ਵਿਚ ਹੋਏ ਹਮਲੇ ਵਿਚ ਉਹ, ਉਸ ਦਾ ਭਰਾ, ਭੈਣ ਅਤੇ ਮਾਂ ਜ਼ਖ਼ਮੀ ਹੋਏ ਹਨ। ਉਸ ਨੇ ਦੋਸ਼ ਲਾਇਆ ਕਿ ਰੇਲ ਗੱਡੀ ਵਿਚ ਹੋਈ ਕੁੱਟਮਾਰ ਅਤੇ ਕਥਿਤ ਹਮਲੇ ਤੋਂ ਬਾਅਦ ਉਨ੍ਹਾਂ ਦੀ ਫਗਵਾੜਾ ਰੇਲਵੇ ਸਟੇਸ਼ਨ 'ਤੇ ਵੀ ਕੁੱਝ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ। ਇਹ ਸਾਰਾ ਵਿਵਾਦ ਜਨਰਲ ਡੱਬੇ ਦੀ ਸੀਟ ਨੂੰ ਲੈ ਕੇ ਹੋਇਆ ਦੱਸਿਆ ਜਾ ਰਿਹਾ ਹੈ।
ਇਸ ਤੋਂ ਬਾਅਦ ਸਿਵਲ ਹਸਪਤਾਲ ਫਗਵਾੜਾ ਦੇ ਐਮਰਜੈਂਸੀ ਕਮਰੇ ਵਿਚ ਉਸ ਸਮੇਂ ਕਾਫ਼ੀ ਹੰਗਾਮਾ ਹੋ ਗਿਆ ਜਦੋਂ ਜ਼ਖ਼ਮੀਆਂ ਦੀ ਮੌਜੂਦਗੀ ਵਿਚ ਮੌਕੇ ਉਤੇ ਮੌਜੂਦ ਪੁਲਸ ਟੀਮ ਅਤੇ ਕੁਝ ਨੌਜਵਾਨਾਂ ਵਿਚਾਲੇ ਜ਼ਬਰਦਸਤ ਬਹਿਸ ਹੋ ਗਈ। ਇਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਆਪਣੇ ਮੋਬਾਇਲ ਫੋਨ 'ਤੇ ਸੰਬੰਧਤ ਨੌਜਵਾਨਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਨੌਜਵਾਨਾਂ ਨੇ ਆਪਣੇ ਮੋਬਾਈਲ ਫੋਨਾਂ 'ਤੇ ਪੁਲਸ ਅਧਿਕਾਰੀਆਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਹ ਸਭ ਵੇਖ ਕੇ ਹਸਪਤਾਲ ਵਿਚ ਮੌਜੂਦ ਲੋਕ ਹੈਰਾਨ ਅਤੇ ਦੰਗ ਰਹਿ ਗਏ। ਸੰਪਰਕ ਕਰਨ 'ਤੇ ਫਗਵਾੜਾ ਦੀ ਐੱਸ. ਪੀ. ਰੁਪਿੰਦਰ ਕੌਰ ਭੱਟੀ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਉਹ ਇਸ ਦੀ ਜਾਂਚ ਕਰਵਾਉਣਗੇ ਅਤੇ ਬਣਦਾ ਕਾਨੂੰਨੀ ਐਕਸ਼ਨ ਪੂਰੀ ਸਖ਼ਤੀ ਨਾਲ ਲਿਆ ਜਾਵੇਗਾ।
ਇਹ ਵੀ ਪੜ੍ਹੋ- ਅਕਾਲੀ ਦਲ ਨੂੰ ਕੰਪਨੀ ਵਾਂਗ ਚਲਾਉਂਦੇ ਨੇ ਸੁਖਬੀਰ ਬਾਦਲ, ਚੰਨੀ ਰਹੇ ਫੇਲ੍ਹ ਮੁੱਖ ਮੰਤਰੀ : ਪਵਨ ਕੁਮਾਰ ਟੀਨੂੰ
ਹੈਰਾਨੀਜਨਕ ਪਹਿਲੂ ਇਹ ਹੈ ਕਿ ਫਗਵਾੜਾ ਵਿੱਚ ਇਸ ਸਭ ਦੇ ਬਾਅਦ ਵੀ ਪੁਲਸ ਨੇ ਆਨ ਰਿਕਾਰਡ ਨਾ ਤਾਂ ਕਿਸੇ ਵੀ ਧਿਰ ਵਿਰੁੱਧ ਕੋਈ ਪੁਲਸ ਐੱਫ਼. ਆਈ. ਆਰ. ਦਰਜ ਕੀਤੀ ਹੈ ਅਤੇ ਨਾ ਹੀ ਕੋਈ ਹੋਰ ਕਾਨੂੰਨੀ ਐਕਸ਼ਨ ਹੋਇਆ ਹੈ? ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਮਾਮਲੇ ਚ ਜ਼ਖਮੀ ਹੋਏ ਦੋ ਲੋਕਾਂ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਾਂਦਾ ਹੈ ਅਤੇ ਸੋਸ਼ਲ ਮੀਡੀਆ 'ਤੇ ਉਹ ਖੁੱਲ੍ਹੇ ਤੌਰ 'ਤੇ ਆਪਣੇ ਨਾਲ ਪਹਿਲਾਂ ਰੇਲ ਗੱਡੀ ਵਿਚ, ਫਿਰ ਫਗਵਾੜਾ ਰੇਲਵੇ ਸਟੇਸ਼ਨ 'ਤੇ ਹੋਏ ਵਿਵਾਦ ਤੋਂ ਬਾਅਦ ਜਨਤਕ ਤੌਰ 'ਤੇ ਉਨਾਂ ਦੀ ਕੀਤੀ ਗਈ ਕੁੱਟਮਾਰ ਤੋਂ ਬਾਅਦ ਪੁਲਸ ਅਤੇ ਸਰਕਾਰੀ ਅਫ਼ਸਰਾਂ ਤੋਂ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ। ਉਹ ਪੁਲਸ 'ਤੇ ਵੀ ਕਈ ਤਰ੍ਹਾਂ ਦੇ ਦੋਸ਼ ਲੱਗ ਰਹੇ ਹਨ? ਇਸ ਤੋਂ ਬਾਅਦ ਕੁਝ ਨੌਜਵਾਨ ਸਿਵਲ ਹਸਪਤਾਲ ਵਿਚ ਮੌਜੂਦ ਪੁਲਸ ਟੀਮ 'ਤੇ ਗੰਭੀਰ ਦੋਸ਼ ਲਗਾਉਂਦੇ ਸੁਣੇ ਜਾ ਰਹੇ ਹਨ ਅਤੇ ਚੱਲ ਰਹੇ ਵਿਵਾਦ ਦੀ ਵੀਡੀਓ ਚਲਾਉਣ ਦੀ ਗੱਲ ਕਰਦੇ ਸੁਣੇ ਜਾ ਰਹੇ ਹਨ ਅਤੇ ਦੋਵਾਂ ਪਾਸਿਆਂ ਤੋਂ ਰਿਕਾਰਡ ਕੀਤੀ ਜਾ ਰਹੀ ਵੀਡੀਓ 0ਚ ਪੁਲਸ ਅਧਿਕਾਰੀ ਵੀ ਕੁਝ ਕਹਿੰਦੇ ਨਜ਼ਰ ਆ ਰਹੇ ਹਨ। ਪਰ ਇੰਨਾਂ ਸਭ ਹੋਣ ਤੋਂ ਬਾਅਦ ਵੀ ਪੁਲਸ ਐਕਸ਼ਨ ਜੀਰੋਂ ਹੈ?
ਇਹ ਵੀ ਪੜ੍ਹੋ- ਕੇਸਰੀ ਪੱਗ ਬੰਨ੍ਹ ਜਲੰਧਰ ਪਹੁੰਚੇ PM ਨਰਿੰਦਰ ਮੋਦੀ, ਬੋਲੇ-ਇੰਡੀਆ ਗਠਜੋੜ ਦਾ ਗੁਬਾਰਾ ਫੁੱਟ ਚੁੱਕਿਐ
ਕੁਝ ਸਵਾਲ ਜੋ ਲੋਕ ਪੁੱਛ ਰਹੇ ਹਨ? ਕੀ ਜ਼ਲ੍ਹਿਾ ਕਪੂਰਥਲਾ ਦੇ ਵੱਡੇ ਪੁਲਸ ਅਧਿਕਾਰੀ ਅਤੇ ਸਰਕਾਰੀ ਅਮਲਾ ਇਸ ਦਾ ਜਵਾਬ ਦੇਣਗੇ?
1. ਆਖਿਰ ਕੀ ਮਜਬੂਰੀ ਸੀ ਕਿ ਖ਼ੁਦ ਪੁਲਸ ਅਧਿਕਾਰੀ ਸਰਕਾਰੀ ਸਿਵਲ ਹਸਪਤਾਲ ਦੇ ਐਮਰਜੈਂਸੀ ਰੂਮ ਵਿੱਚ ਨੌਜਵਾਨਾਂ ਦੀ ਵੀਡੀਓ ਬਣਾ ਰਹੀ ਸੀ, ਜਿੱਥੇ ਆਮ ਲੋਕਾਂ ਨੂੰ ਅਧਿਕਾਰਤ ਤੌਰ 'ਤੇ ਬਿਨਾਂ ਇਜਾਜ਼ਤ ਦੇ ਜਾਣ ਦੀ ਮਨਾਹੀ ਹੈ?
2. ਪੰਜਾਬ ਵਿੱਚ ਆਦਰਸ਼ ਚੋਣ ਜ਼ਾਬਤੇ ਤਹਿਤ ਜਾਰੀ ਸਖਤ ਨਿਯਮਾਂ ਵਿੱਚ ਹੋਏ ਇਸ ਭਾਰੀ ਹੰਗਾਮੇ ਦੇ ਬਾਵਜੂਦ ਪੁਲਸ ਨੇ ਕੀ ਕਾਰਵਾਈ ਕੀਤੀ ਹੈ?
3. ਹਸਪਤਾਲ ਵਿੱਚ ਹੋਏ ਇਸ ਭਾਰੀ ਹੰਗਾਮ ਲਈ ਕੌਣ ਜ਼ਿੰਮੇਵਾਰ ਹੈ, ਜਿਸ ਨਾਲ ਉੱਥੇ ਇਲਾਜ ਲਈ ਆਏ ਮਰੀਜ਼ਾਂ ਨੂੰ ਭਾਰੀ ਅਸੁਵਿਧਾ ਹੋਈ ਹੈ?
4. ਜਦੋਂ ਪੀੜਤ ਇਨਸਾਫ ਦੀ ਗੁਹਾਰ ਲਗਾ ਕੇ ਪੁਲਸ ਤੋਂ ਮਦਦ ਮੰਗ ਰਹੇ ਹਨ ਤਾਂ ਪੁਲਸ ਨੇ ਕੀ ਮਦਦ ਕੀਤੀ ਜਾਂ ਕੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ?
5. ਕੀ ਪੁਲਸ ਅਧਿਕਾਰੀਆਂ ਜਾਂ ਕਿਸੇ ਵੀ ਪੱਖ ਦੇ ਲੋਕਾਂ ਜਾਂ ਸਮਰਥਕਾਂ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਰੂਮ ਵਿੱਚ ਜਿਥੇ ਨਾਜ਼ੁਕ ਹਾਲਤ ਵਿੱਚ ਮਰੀਜ ਦਾਖਲ ਹੁੰਦੇ ਹਨ ਉਥੇ ਕਿਸੇ ਵੀ ਕਿਸਮ ਦੀ ਵੀਡੀਓ ਬਣਾਉਣਾ ਕਾਨੂੰਨੀ ਤੌਰ 0ਤੇ ਜਾਇਜ਼ ਜਾਂ ਜਾਇਜ਼ ਹੈ?
6. ਕੀ ਸੂਬੇ ਦੇ ਸਰਕਾਰੀ ਹਸਪਤਾਲ ਦੇ ਸਭ ਤੋਂ ਮਹੱਤਵਪੂਰਨ ਐਮਰਜੈਂਸੀ ਰੂਮ ਵਿੱਚ ਵੀਡੀਓਗ੍ਰਾਫੀ ਕਾਨੂੰਨੀ ਤੌਰ 'ਤੇ ਜਾਇਜ਼ ਹੈ?
7. ਕੀ ਸਿਵਲ ਸਰਜਨ ਕਪੂਰਥਲਾ ਅਤੇ ਐੱਸ. ਐੱਮ. ਓ. ਫਗਵਾੜਾ ਖੁਦ ਇਸ ਪੂਰੇ ਮਾਮਲੇ ਦਾ ਸਖ਼ਤ ਨੋਟਿਸ ਲੈਣਗੇ? ਕਿ ਇੰਨਾਂ ਵਲੋਂ ਐਮਰਜੈਂਸੀ ਰੂਮ ਵਿਚ ਵੀਡੀਉਗ੍ਰਾਫੀ ਕਰਨ ਲਈ ਸਭ ਨੂੰ ਖੁੱਲ੍ਹ ਦਿੱਤੀ ਹੋਈ ਹੈ?
8. ਜਦੋਂ ਜ਼ਲ੍ਹਿਾ ਕਪੂਰਥਲਾ ਦੇ ਐੱਸ. ਐੱਸ. ਪੀ. ਦਫ਼ਤਰ ਵੱਲੋਂ ਸਿਵਲ ਹਸਪਤਾਲ ਵਿੱਖੇ 24 ਘੰਟੇ ਪੁਲਸ ਟੀਮ ਤਾਇਨਾਤ ਕੀਤੀ ਗਈ ਹੈ ਤਾਂ ਉਦੋ ਉਹ ਪੁਲਸ ਟੀਮ ਜਦੋਂ ਇਹ ਸਭ ਹੋ ਰਿਹਾ ਸੀ ਕਿੱਥੇ ਸੀ ਅਤੇ ਕੀ ਕਰ ਰਹੀ ਸੀ?
9.ਕੀ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਅਤੇ ਐੱਸ. ਐੱਸ. ਪੀ. ਕਪੂਰਥਲਾ ਇਸ ਪੂਰੇ ਮਾਮਲੇ ਵਿੱਚ ਜਨਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਖਤ ਕਾਰਵਾਈ ਕਰਨਗੇ?
ਇਹ ਵੀ ਪੜ੍ਹੋ- ਫਾਸਟ ਫੂਡ ਦੇ ਸ਼ੌਕੀਨ ਹੋ ਜਾਣ ਸਾਵਧਾਨ, ਜਲੰਧਰ ਦੇ ਮਸ਼ਹੂਰ ਰੈਸਟੋਰੈਂਟ ਦੀ ਵਾਇਰਲ ਹੋਈ ਵੀਡੀਓ ਨੂੰ ਵੇਖ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8