ਫਰਜ਼ੀ ਫੇਸਬੁੱਕ ਆਈ. ਡੀ. ਬਣਾ ਕੇ ਕੀਤਾ ਬਲੈਕਮੇਲ

02/22/2020 4:23:39 PM

ਜਲੰਧਰ (ਬੁਲੰਦ)— ਸੋਸ਼ਲ ਮੀਡੀਆ ਰਾਹੀਂ ਕਿਸ ਤਰ੍ਹਾਂ ਲੋਕਾਂ ਨਾਲ ਠੱਗੀ ਕੀਤੀ ਜਾ ਰਹੀ ਹੈ, ਇਸ ਦੀ ਮਿਸਾਲ ਆਏ ਦਿਨ ਵੇਖਣ ਨੂੰ ਮਿਲਦੀ ਰਹਿੰਦੀ ਹੈ। ਇਸੇ ਤਰ੍ਹਾਂ ਦੀ ਸ਼ਿਕਾਇਤ ਬੀਤੇ ਦਿਨ ਪੁਲਸ ਕਮਿਸ਼ਨਰ ਨੂੰ ਦੇਣ ਪਹੁੰਚੇ ਮਨੀਸ਼ ਚੱਢਾ ਨੇ ਦੱਸਿਆ ਕਿ ਉਸ ਦੀ ਪਤਨੀ ਸਾਕਸ਼ੀ ਚੱਢਾ ਦੀ ਫੇਸਬੁੱਕ ਆਈ. ਡੀ. 'ਤੇ ਕਿਸੇ ਠੱਗ ਵੱਲੋਂ ਫਰਜ਼ੀ ਆਈ ਡੀ. ਬਣਾ ਕੇ ਲੋਕਾਂ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਫਰਜ਼ੀ ਆਈ. ਡੀ. 'ਤੇ ਠੱਗ ਵੱਲੋਂ ਜੋ ਅਕਾਊਂਟ ਨੰਬਰ ਲਿਖਿਆ ਗਿਆ ਹੈ, ਉਸ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਕਰਨਾਟਕ ਦਾ ਹੈ। ਮਨੀਸ਼ ਨੇ ਜਿੱਥੇ ਪੁਲਸ ਕੋਲੋਂ ਮੰਗ ਕੀਤੀ ਕਿ ਫਰਜ਼ੀ ਆਈ. ਡੀ. ਬਣਾ ਕੇ ਲੋਕਾਂ ਨੂੰ ਠੱਗਣ ਵਾਲਿਆਂ ਦਾ ਪਤਾ ਲਗਾਇਆ ਜਾਵੇ, ਉਥੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੇ ਮੈਸੇਜ ਵੇਖ ਕੇ ਕਿਸੇ ਦੇ ਖਾਤੇ ਵਿਚ ਪੈਸੇ ਨਾ ਪੁਆਉਣ।


shivani attri

Content Editor

Related News