5 ਲੱਖ ਦੀ ਮੰਗ ਪੂਰੀ ਨਾ ਹੋਣ ’ਤੇ ਕੁੱਟ-ਮਾਰ ਕਰ ਕੇ ਪਤਨੀ ਨੂੰ ਘਰੋਂ ਕੱਢਿਆ

08/22/2019 6:31:49 AM

ਕਪੂਰਥਲਾ, (ਭੂਸ਼ਣ)- ਦਾਜ ਦੀ ਖਾਤਰ ਵਿਆਹੁਤਾ ਨੂੰ ਕੁੱਟ-ਮਾਰ ਕੇ ਘਰ ਤੋਂ ਬਾਹਰ ਕੱਢਣ ਦੇ ਮਾਮਲੇ ਵਿਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮੁਲਜ਼ਮ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਕਪੂਰਥਲਾ ਸ਼ਹਿਰ ਨਾਲ ਸਬੰਧਤ ਇਕ ਵਿਆਹੁਤਾ ਨੇ ਐੱਸ. ਐੱਸ. ਪੀ. ਸਤਿੰਦਰ ਸਿੰਘ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦਾ ਵਿਆਹ 8 ਫਰਵਰੀ 2012 ਨੂੰ ਹੁਸ਼ਿਆਰਪੁਰ ਦੇ ਟੈਗੋਰ ਦੁਸਹਿਰਾ ਗਰਾਊਂਡ ਵਾਸੀ ਵਿਸ਼ੇਸ਼ ਗੁਪਤਾ ਪੁੱਤਰ ਵਰਿੰਦਰ ਗੁਪਤਾ ਨਾਲ ਹੋਇਆ ਸੀ, ਜਿਸ ’ਚ ਉਸ ਦੇ ਮਾਪਿਆਂ ਨੇ 35 ਲੱਖ ਰੁਪਏ ਤੋਂ ਵੀ ਜ਼ਿਆਦਾ ਰਕਮ ਦਾਜ ਦੇ ਰੂਪ ਵਿਚ ਖਰਚ ਕੀਤੀ ਸੀ ਪਰ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਉਸ ਦੇ ਪਤੀ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਮਾਤਾ-ਪਿਤਾ ਕੋਲੋੋਂ ਹੋਰ ਰਕਮ ਲਿਆਉਣ ਨੂੰ ਕਿਹਾ, ਜਿਸ ਦੌਰਾਨ ਉਸ ਦਾ ਘਰ ਵਸਾਉਣ ਦੇ ਮਕਸਦ ਨਾਲ ਉਸ ਦੇ ਵਾਰਿਸਾਂ ਨੇ ਉਸ ਦੇ ਪਤੀ ਵਿਸ਼ੇਸ਼ ਗੁਪਤਾ ਦੀਆਂ ਕਈ ਮੰਗਾਂ ਨੂੰ ਪੂਰਾ ਵੀ ਕੀਤਾ ਪਰ ਇਸ ਦੇ ਬਾਵਜੂਦ ਵੀ ਉਸ ਦਾ ਲਾਲਚ ਘੱਟ ਨਹੀਂ ਹੋਇਆ। ਇਸ ਦੌਰਾਨ ਉਸ ਦੇ ਪਤੀ ਨੇ 5 ਲੱਖ ਰੁਪਏ ਦੀ ਮੰਗ ਕੀਤੀ, ਜਦੋਂ ਉਸ ਦੇ ਮਾਪਿਆਂ ਨੇ 5 ਲੱਖ ਰੁਪਏ ਦੇਣ ਤੋਂ ਮਨਾਂ ਕਰ ਦਿੱਤਾ ਤਾਂ ਉਸ ਨੂੰ ਕੁੱਟ-ਮਾਰ ਕੇ ਘਰ ’ਚੋਂ ਬਾਹਰ ਕੱਢ ਦਿੱਤਾ ਗਿਆ, ਜਿਸ ’ਤੇ ਉਸ ਨੂੰ ਇਨਸਾਫ ਲਈ ਐੱਸ. ਐੱਸ. ਪੀ. ਸਾਹਮਣੇ ਗੁਹਾਰ ਲਾਉਣੀ ਪਈ। ਜਿਨ੍ਹਾਂ ਨੇ ਪੂਰੇ ਮਾਮਲੇ ਦੀ ਜਾਂਚ ਦਾ ਜਿੰਮਾ ਡੀ. ਐੱਸ. ਪੀ. ਸਬ-ਡਵੀਜ਼ਨ ਹਰਿੰਦਰ ਸਿੰਘ ਗਿੱਲ ਨੂੰ ਸੌਂਪ ਦਿੱਤਾ। ਮਾਮਲੇ ਦੀ ਜਾਂਚ ਦੇ ਦੌਰਾਨ ਪੀਡ਼ਤ ਔਰਤ ਦੇ ਪਤੀ ਵਿਸ਼ੇਸ਼ ਗੁਪਤਾ ’ਤੇ ਲੱਗੇ ਸਾਰੇ ਇਲਜ਼ਾਮ ਸਹੀ ਪਾਏ ਗਏ, ਜਿਸ ਦੇ ਆਧਾਰ ’ਤੇ ਮੁਲਜ਼ਮ ਵਿਸ਼ੇਸ਼ ਗੁਪਤਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।


Bharat Thapa

Content Editor

Related News