ਰੋਡਵੇਜ਼ ਅਤੇ ਪਨਬੱਸ ਦੇ ਲਗਾਤਾਰ ਵੱਧ ਰਹੇ ਘਾਟੇ, ਪਰ ਕੋਈ ਜਵਾਬਦੇਹੀ ਨਹੀਂ

10/10/2023 5:30:42 PM

ਜਲੰਧਰ (ਨਰਿੰਦਰ ਮੋਹਨ) : ਭਾਵੇਂ ਪੰਜਾਬ ਵਿਚ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਸਰਕਾਰੀ ਖ਼ਜ਼ਾਨੇ 'ਤੇ ਬੋਝ ਹੋਣ ਦੀਆਂ ਗੱਲਾਂ ਹੁੰਦੀਆਂ ਹਨ ਪਰ ਇਕ ਤੱਥ ਇਹ ਵੀ ਹੈ ਕਿ ਪੰਜਾਬ ਵਿਚ ਸਰਕਾਰੀ ਬੱਸਾਂ ਔਰਤਾਂ ਦੀ ਮੁਫ਼ਤ ਯਾਤਰਾ ਕਾਰਨ ਹੀ ਚੱਲ ਰਹੀਆਂ ਹਨ। 1 ਅਪਰੈਲ 2021 ਤੋਂ ਸ਼ੁਰੂ ਹੋਈ ਇਸ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਬੱਸ 'ਚ ਮੁਫ਼ਤ ਸਫ਼ਰ ਕਰਨ ਦੇ ਇਵਜ਼ 'ਚ ਸਰਕਾਰੀ ਟਰਾਂਸਪੋਰਟ ਨੂੰ 800 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ, ਜਦਕਿ ਬਾਕੀ ਰਕਮ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹੋਰ ਤਾਂ ਹੋਰ ਕਈ ਕਾਰਨਾਂ ਕਰਕੇ ਸੂਬੇ ਦੇ ਸਰਕਾਰੀ ਟਰਾਂਸਪੋਰਟ ਡਿਪੂਆਂ ਦਾ ਘਾਟਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।

ਔਰਤਾਂ ਲਈ ਮੁਫ਼ਤ ਬੱਸ ਯਾਤਰਾ ਸਕੀਮ ਤਹਿਤ ਯਾਤਰੀਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋਇਆ ਹੈ। 1 ਅਪ੍ਰੈਲ, 2021 ਤੋਂ ਪਹਿਲਾਂ 61.18 ਲੱਖ ਲੋਕ ਰੋਜ਼ਾਨਾ ਸਰਕਾਰੀ ਬੱਸਾਂ 'ਚ ਸਫ਼ਰ ਕਰਦੇ ਸਨ, ਜੋ ਨਵੰਬਰ 2022 ਤੱਕ ਲਗਭਗ ਦੁੱਗਣਾ ਹੋ ਗਿਆ ਸੀ। ਪਹਿਲਾਂ ਸਰਕਾਰੀ ਬੱਸਾਂ ਐਤਵਾਰ ਨੂੰ ਲਗਭਗ ਖਾਲੀ ਚੱਲਦੀਆਂ ਸਨ, ਹੁਣ ਸਥਿਤੀ ਬਿਲਕੁਲ ਉਲਟ ਹੈ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਪਰਫਿਊਮ ਛਿੜਕਣ 'ਤੇ ਸ਼੍ਰੋਮਣੀ ਕਮੇਟੀ ਨੇ ਲਾਈ ਰੋਕ

ਮੁਫ਼ਤ ਬੱਸ ਸਫ਼ਰ ਦੀ ਰਕਮ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਔਰਤਾਂ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਨੂੰ ਤਿਮਾਹੀ ਬਿੱਲਾਂ ਦੇ ਰੂਪ 'ਚ ਅਦਾ ਕੀਤੀ ਜਾਂਦੀ ਹੈ। ਇਸ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ ਜਨਵਰੀ 2023 ਤੱਕ ਸਰਕਾਰ ਨੇ ਜਨਤਕ ਆਵਾਜਾਈ ਲਈ 800 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਪੰਜਾਬ ਰੋਡਵੇਜ਼ ਅਤੇ ਪਨਬੱਸ ਦਾ ਇਸ ਵੇਲੇ 165 ਕਰੋੜ ਰੁਪਏ ਅਤੇ ਪੀ.ਆਰ.ਟੀ.ਸੀ. ਵੱਲ 120 ਕਰੋੜ ਰੁਪਏ ਦੇ ਬਕਾਏ ਹਨ, ਜਿਸ ਨੂੰ ਅਦਾ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਪੱਸ਼ਟ ਹੈ ਕਿ ਔਰਤਾਂ ਲਈ ਮੁਫ਼ਤ ਯਾਤਰਾ ਦਾ ਬੋਝ ਪੰਜਾਬ ਸਰਕਾਰ ਦੇ ਮੋਢਿਆਂ 'ਤੇ ਹੈ, ਪਰ ਇੱਥੇ ਸਰਕਾਰੀ ਟਰਾਂਸਪੋਰਟ ਦਾ ਘਾਟਾ ਵਧਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਘਾਟੇ 'ਚ ਚੱਲ ਰਹੇ ਬੱਸ ਡਿਪੂਆਂ ਤੋਂ ਕੋਈ ਪੁੱਛਗਿੱਛ ਨਾ ਕਰਨਾ, ਸਟਾਫ਼ ਦੀ ਘਾਟ ਕਾਰਨ ਬੱਸਾਂ ਰੁਕੀਆਂ ਰਹਿੰਦੀਆਂ ਹਨ, ਜਿਸ ਕਾਰਨ ਟਰਾਂਸਪੋਰਟ ਡਿਪੂ ਘਾਟੇ 'ਚ ਜਾ ਰਹੇ ਹਨ।

ਵਿਭਾਗ ਦੇ ਅਧਿਕਾਰਤ ਅੰਕੜਿਆਂ ਅਨੁਸਾਰ 1 ਅਪ੍ਰੈਲ 2022 ਤੋਂ ਲੈ ਕੇ ਫਰਵਰੀ 2023 ਤੱਕ ਪੰਜਾਬ ਰੋਡਵੇਜ਼ ਅਤੇ ਪਨਬਸ ਦਾ ਮੁੱਖ ਚੰਡੀਗੜ੍ਹ ਡਿਪੋ 3.44 ਕਰੋੜ ਦੇ ਘਾਟੇ 'ਚ ਚੱਲ ਰਿਹਾ ਸੀ। ਅੰਮ੍ਰਿਤਸਰ ਡਿਪੋ-1 ਦਾ ਘਾਟਾ 1.05 ਕਰੋੜ, ਅੰਮ੍ਰਿਤਸਰ ਡਿਪੋ-2 ਦਾ ਘਾਟਾ 4.4 ਕਰੋੜ, ਨਵਾਂ ਸ਼ਹਿਰ ਡਿਪੋ ਦਾ ਘਾਟਾ 1.31 ਕਰੋੜ, ਨੰਗਲ ਡਿਪੋ ਦਾ ਘਾਟਾ 2.59 ਕਰੋੜ ਅਤੇ ਟਰਾਂਸਪੋਰਟ ਮੰਤਰੀ ਦੇ ਜ਼ਿਲ੍ਹਾ ਤਰਨਤਾਰਨ ਡਿਪੋ ਦਾ ਘਾਟਾ 1.35 ਕਰੋੜ ਸੀ। 

ਇਹ ਵੀ ਪੜ੍ਹੋ-  ਮਾਪਿਆਂ ਨੇ ਚਾਵਾਂ ਨਾਲ ਕੈਨੇਡਾ ਭੇਜਿਆ ਸੀ ਇਕਲੌਤਾ ਪੁੱਤ, ਮੌਤ ਦੀ ਖ਼ਬਰ ਨੇ ਘਰ ਵਿਛਾਏ ਸੱਥਰ

ਕੁੱਲ 18 ਬੱਸ ਡਿਪੋਆਂ ਚੋਂ ਸਿਰਫ਼ 6 ਹੀ ਲਾਭ 'ਚ ਹਨ, ਬਾਕੀ ਦੇ ਸਾਰੇ ਡਿਪੋ ਘਾਟੇ 'ਚ ਚੱਲ ਰਹੇ ਹਨ। ਹੁਣ ਹਰ ਦੋ ਮਹੀਨੇ ਬਾਅਦ ਹੋਣ ਵਾਲੀ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀ ਸਤੰਬਰ ਦੀ ਸਮੀਖਿਆ ਮੀਟਿੰਗ ਵਿੱਚ ਕਈ ਡਿਪੂਆਂ ਨੂੰ ਮੁੜ ਘਾਟਾ ਪਿਆ ਹੈ, ਜਿਨ੍ਹਾਂ 'ਚ ਚੰਡੀਗੜ੍ਹ, ਰੋਪੜ, ਲੁਧਿਆਣਾ, ਬਟਾਲਾ, ਨੰਗਲ, ਸ਼ਹੀਦ ਭਗਤ ਸਿੰਘ ਨਗਰ, ਪਠਾਨਕੋਟ, ਹੁਸ਼ਿਆਰਪੁਰ, ਅੰਮ੍ਰਿਤਸਰ-1 ਅਤੇ 2, ਤਰਨਤਾਰਨ ਅਤੇ ਪੱਟੀ ਡਿਪੋ ਸ਼ਾਮਲ ਹਨ। ਹਾਲਾਂਕਿ ਜਲੰਧਰ-1, ਮੁਕਤਸਰ ਸਾਹਿਬ, ਜਗਰਾਓਂ ਡਿਪੋ ਘਾਟੇ 'ਚ ਨਹੀਂ ਹਨ, ਪਰ ਜੁਲਾਈ ਦੇ ਮੁਕਾਬਲੇ ਅਗਸਤ 'ਚ ਇਨ੍ਹਾਂ ਦੀ ਕਮਾਈ ਵੀ ਘਟੀ ਹੈ। 

ਅਜਿਹਾ ਲੱਗ ਰਿਹਾ ਹੈ ਕਿ ਪੰਜਾਬ ਰੋਡਵੇਜ਼ ਅਤੇ ਪਨਬਸ ਸੰਕਟ ਵੱਲ ਵਧ ਰਹੇ ਹਨ। ਬੱਸਾਂ ਦੇ ਟਾਈਮ ਮਿਸ ਹੋਣ ਕਾਰਨ ਬੱਸਾਂ ਅੱਡਿਆਂ 'ਤੇ ਹੀ ਖੜ੍ਹੀਆਂ ਰਹਿੰਦੀਆਂ ਹਨ, ਜਿਸ ਨਾਲ ਨੁਕਸਾਨ ਵਧ ਰਿਹਾ ਹੈ। ਘਾਟੇ 'ਚ ਚੱਲ ਰਹੇ ਬੱਸ ਡਿਪੋ ਨੂੰ ਕੋਈ ਕਾਰਨ ਦੱਸੋ ਨੋਟਿਸ ਜਾਰੀ ਨਹੀਂ ਕੀਤਾ ਗਿਆ। ਟਾਇਰ ਖਰੀਦਣ 'ਚ ਵੀ ਲਾਪਰਵਾਹੀ ਹੋਈ ਹੈ, ਜਿਸ ਦਾ ਨਤੀਜਾ ਹਾਲੇ ਤੱਕ ਦਿਖ ਰਿਹਾ ਹੈ। ਸਰਕਾਰੀ ਬੱਸਾਂ ਦੇ ਪਾਸਿੰਗ ਟੈਕਸ ਭਰਨ 'ਚ ਦੇਰੀ ਦੇ ਕਾਰਨ ਕਰੀਬ 70 ਲੱਖ ਦਾ ਜੁਰਮਾਨਾ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ- ਹਸਪਤਾਲ ਤੋਂ ਨਵਜਨਮੇ ਬੱਚੇ ਨੂੰ ਚੁੱਕਣ ਵਾਲੀ ਔਰਤ ਦੀ ਹੋਈ ਪਛਾਣ, ਸੱਚ ਜਾਣ ਰਹਿ ਜਾਵੋਗੇ ਹੱਕੇ-ਬੱਕੇ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News