350ਵੇਂ ਸ਼ਹੀਦੀ ਦਿਹਾੜੇ ’ਤੇ ਨਗਰ ਕੀਰਤਨ ਦੇ ਸਵਾਗਤ ’ਚ ਜੁਟਿਆ ਰਿਹਾ ਸਮੁੱਚਾ ਪ੍ਰਸ਼ਾਸਨਿਕ ਅਮਲਾ

Saturday, Nov 22, 2025 - 11:07 AM (IST)

350ਵੇਂ ਸ਼ਹੀਦੀ ਦਿਹਾੜੇ ’ਤੇ ਨਗਰ ਕੀਰਤਨ ਦੇ ਸਵਾਗਤ ’ਚ ਜੁਟਿਆ ਰਿਹਾ ਸਮੁੱਚਾ ਪ੍ਰਸ਼ਾਸਨਿਕ ਅਮਲਾ

ਜਲੰਧਰ (ਚੋਪੜਾ)–ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਜਲੰਧਰ ਵਿਚ ਆਯੋਜਿਤ ਧਾਰਮਿਕ ਪ੍ਰੋਗਰਾਮਾਂ ਅਤੇ ਸ਼ਹਿਰ ਵਿਚ ਪਹੁੰਚ ਰਹੇ ਨਗਰ ਕੀਰਤਨ ਦੇ ਸਵਾਗਤ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਸਰਗਰਮ ਰਿਹਾ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤਿਆਰੀਆਂ ਜਾਰੀ ਸਨ ਪਰ ਸ਼ੁੱਕਰਵਾਰ ਸਵੇਰ ਤੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਫ਼ਤਰਾਂ ਨੂੰ ਛੱਡ ਕੇ ਫੀਲਡ ਵਿਚ ਡੇਰਾ ਜਮਾ ਲਿਆ, ਜਿਸ ਨਾਲ ਸ਼ਹਿਰ ਭਰ ਵਿਚ ਵਿਵਸਥਾਵਾਂ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ।

PunjabKesari

ਡਿਪਟੀ ਕਮਿਸ਼ਨਰ ਸਮੇਤ ਸਾਰੇ ਐਡੀਸ਼ਨਲ ਡਿਪਟੀ ਕਮਿਸ਼ਨਰ, ਐੱਸ. ਡੀ. ਐੱਮ., ਰਿਜਨਲ ਟਰਾਂਸਪੋਰਟ ਅਫ਼ਸਰ, ਸਹਾਇਕ ਟਰਾਂਸਪੋਰਟ ਅਧਿਕਾਰੀ, ਸਹਾਇਕ ਕਮਿਸ਼ਨਰ, ਮੁੱਖ ਮੰਤਰੀ ਫੀਲਡ ਅਫ਼ਸਰ ਅਤੇ ਵੱਖ-ਵੱਖ ਵਿਭਾਗਾਂ ਦੇ ਵੱਡੇ ਅਤੇ ਛੋਟੇ ਅਧਿਕਾਰੀਆਂ ਸਮੇਤ ਦਫ਼ਤਰ ਦਾ ਵਧੇਰੇ ਸਟਾਫ਼ ਵੀ ਪੂਰਾ ਦਿਨ ਨਗਰ ਕੀਰਤਨ ਦੀ ਰੂਟ ਲਾਈਨ ’ਤੇ ਮੌਜੂਦ ਰਿਹਾ। ਸੁਰੱਖਿਆ, ਟ੍ਰੈਫਿਕ ਕੰਟਰੋਲ, ਸਾਫ਼-ਸਫ਼ਾਈ, ਮੰਚਨ, ਸਵਾਗਤੀ ਗੇਟ, ਰਿਫਰੈੱਸ਼ਮੈਂਟ ਦਾ ਪ੍ਰਬੰਧ ਅਤੇ ਸ਼ਰਧਾਲੂਆਂ ਦੀ ਸਹੂਲਤ ਯਕੀਨੀ ਬਣਾਉਣ ਵਿਚ ਅਧਿਕਾਰੀ ਸਰਗਰਮ ਰੂਪ ਨਾਲ ਲੱਗੇ ਰਹੇ।

ਇਹ ਵੀ ਪੜ੍ਹੋ: ਜਲੰਧਰ ਦੇ ਵਪਾਰੀ ਨੇ ਪੁਲਸ 'ਤੇ ਲਾਏ ਥਰਡ ਡਿਗਰੀ ਦੇ ਦੋਸ਼! ਪੈਰ ਤੋੜਿਆ ਤੇ ਜਬਰਨ ਲਾਈ ਹੱਥਕੜੀ

PunjabKesari

ਹਾਲਾਂਕਿ ਇਹ ਤਿਆਰੀਆਂ ਧਾਰਮਿਕ ਅਤੇ ਇਤਿਹਾਸਕ ਨਜ਼ਰੀਏ ਨਾਲ ਬਹੁਤ ਮਹੱਤਵਪੂਰਨ ਸਨ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਫੀਲਡ ਵਿਚ ਹੋਣ ਕਾਰਨ ਡੀ. ਸੀ. ਦਫ਼ਤਰ ਵਿਚ ਰੁਟੀਨ ਦੇ ਸਰਕਾਰੀ ਕੰਮ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਅਤੇ ਸੈਂਕੜੇ ਲੋਕ ਵੱਖ-ਵੱਖ ਵਿਭਾਗੀ ਕੰਮਾਂ ਨੂੰ ਕਰਵਾਉਣ ਦੇ ਇਲਾਵਾ ਮੈਰਿਜ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਪ੍ਰਾਪਰਟੀ ਦੇ ਇੰਤਕਾਲ ਸਮੇਤ ਹੋਰਨਾਂ ਕੰਮਾਂ ਸਬੰਧੀ ਪਹੁੰਚੇ ਪਰ ਸਬੰਧਤ ਅਧਿਕਾਰੀਆਂ ਦੀ ਗੈਰ-ਮੌਜੂਦਗੀ ਕਾਰਨ ਫਾਈਲਾਂ ਪੈਂਡਿੰਗ ਰਹੀਆਂ। ਇਸ ਸਥਿਤੀ ਨਾਲ ਬਿਨੈਕਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਹਾਲਾਂਕਿ ਡਿਪਟੀ ਰਜਿਸਟਰਾਰ ਦਫ਼ਤਰ ਅਤੇ ਸੇਵਾ ਕੇਂਦਰਾਂ ਵਿਚ ਕੰਮਕਾਜ ਆਮ ਵਾਂਗ ਚੱਲਦਾ ਰਿਹਾ, ਜਦਕਿ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਨਗਰ ਕੀਰਤਨ ਤੋਂ ਬਾਅਦ ਸੋਮਵਾਰ ਤੋਂ ਉਨ੍ਹਾਂ ਦੇ ਦਫ਼ਤਰਾਂ ਵਿਚ ਕੰਮਕਾਜ ਆਮ ਵਾਂਗ ਬਹਾਲ ਹੋ ਜਾਵੇਗਾ ਅਤੇ ਪੈਂਡਿੰਗ ਦਸਤਾਵੇਜ਼ਾਂ ਨੂੰ ਪਹਿਲ ਦੇ ਆਧਾਰ ’ਤੇ ਨਿਪਟਾਇਆ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ 'ਚ ਮੀਂਹ ਨੂੰ ਲੈ ਕੇ ਨਵੀਂ ਅਪਡੇਟ ਜਾਰੀ! ਮੌਸਮ ਵਿਭਾਗ ਨੇ ਕੀਤੀ 25 ਤਾਰੀਖ਼ ਤੱਕ ਦੀ ਵੱਡੀ ਭਵਿੱਖਬਾਣੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News