ਬਿਜਲੀ ਮੁਲਾਜ਼ਮਾਂ ਨੇ ਬਿਜਲੀ ਐਕਟ ਦੇ ਵਿਰੋਧ ''ਚ ਕੀਤੀਆਂ ਰੋਸ ਰੈਲੀਆਂ

06/01/2020 4:29:02 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ, ਕੁਲਦੀਸ਼)— ਸਬ ਡਿਵੀਜ਼ਨ ਮਿਆਣੀ ਵਿਖੇ ਅੱਜ ਇੰਪਲਾਈਜ਼ ਫੈਡਰੇਸ਼ਨ ਅਤੇ ਬਾਕੀ ਜਥੇਬੰਦੀਆਂ ਵੱਲੋ ਬਿਜਲੀ ਐਕਟ 2020 ਖਿਲਾਫ ਰੋਸ਼ ਰੈਲੀ ਕੀਤੀ ਗਈ। ਇਸ ਮੌਕੇ ਬਿਜਲੀ ਘਰ ਮਿਆਣੀ ਨਾਲ ਸੰਬੰਧਤ ਟੈਕਨੀਕਲ ਅਤੇ ਕਲੈਰੀਕਲ ਸਟਾਫ ਨੇ ਕਾਲੇ ਬਿੱਲੇ ਲਾ ਕੇ ਇਸ ਨਵੇਂ ਬਿਜਲੀ ਐਕਟ 'ਚ ਰੋਸ ਜ਼ਾਹਰ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸੈਂਟਰ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਆੜ 'ਚ ਅਮੈਂਡਮੈਂਟ ਬਿੱਲ 2020 ਨੂੰ ਪਾਸ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਦੇ ਖ਼ਿਲਾਫ਼ ਬਿਜਲੀ ਕਾਮਿਆਂ ਨੇ ਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਦੇ ਸੱਦੇ 'ਤੇ ਅੱਜ ਐਲਾਨ ਕੀਤਾ ਕਿ ਜੇਕਰ ਸੈਂਟਰ ਸਰਕਾਰ ਨੇ ਇਹ ਬਿੱਲ ਇਸ ਮਾਨਸੂਨ ਸੈਸ਼ਨ 'ਚ ਪਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਦੇ ਬਿਜਲੀ ਕਾਮੇ ਹਿੰਦੁਸਤਾਨ ਦੇ ਬਿਜਲੀ ਕਾਮਿਆਂ ਨਾਲ ਮਿਲ ਕੇ ਬਹੁਤ ਵੱਡਾ ਸੰਘਰਸ਼ ਕਰਨਗੇ। ਇਸ ਮੌਕੇ ਧਨਵੰਤ ਸਿੰਘ, ਲਖਵਿੰਦਰ ਸਿੰਘ, ਜਗਦੀਸ਼ ਰਾਮ, ਇੰਜੀਨੀਅਰ ਹਰਦੀਪ ਸਿੰਘ, ਇੰਜੀਨੀਅਰ ਪਰਮਜੀਤ ਸਿੰਘ, ਇੰਜੀਨੀਅਰ ਲਖਵੀਰ ਸਿੰਘ, ਇੰਦਰਜੀਤ ਸਿੰਘ ਆਦਿ ਸ਼ਾਮਲ ਸਨ।

ਇਸੇ ਤਰ੍ਹਾਂ ਪੰਜਾਬ ਰਾਜ ਬਿਜਲੀ ਬੋਰਡ ਟੈਕਨੀਕਲ ਸਰਵਿਸ ਯੂਨੀਅਨ ਦੇ ਬਿਜਲੀ ਮੁਲਾਜਮਾਂ ਵੱਲੋਂ ਅੱਜ ਸਬ ਡਿਵੀਜ਼ਨ ਟਾਂਡਾ ਵਿਖੇ ਵੀ ਕਾਲੇ ਬਿੱਲੇ ਲਾ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਨੈਸ਼ਨਲ ਕੋਆਰਡੀਨੇਟਰ ਕਮੇਟੀ ਦੇ ਸੱਦੇ 'ਤੇ ਮੰਡਲ ਪ੍ਰਧਾਨ ਭੋਗਪੁਰ ਦਿਲਬਰ ਸਿੰਘ ਸੈਣੀ ਦੀ ਅਗਵਾਈ ਹੇਠ ਹੋਏ ਰੋਸ ਪ੍ਰਦਰਸ਼ਨ ਦੌਰਾਨ ਹੋਏ ਬਿਜਲੀ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਖ਼ਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਇਸ ਰੋਸ ਪ੍ਰਦਰਸ਼ਨ ਦੌਰਾਨ ਐੱਸ. ਡੀ. ਓ. ਜਸਵੀਰ ਸਿੰਘ ਖੁੱਡਾ, ਸੁਖਜੀਤ ਸਿੰਘ ਸਹੋਤਾ, ਸਤਨਾਮ ਸਿੰਘ, ਰਾਜ ਕੁਮਾਰ, ਪ੍ਰੀਤਮ ਸਿੰਘ, ਕੁਲਜਿੰਦਰ ਸਿੰਘ ਬਡਲਾ, ਕਮਲਜੀਤ ਸਿੰਘ, ਬਲਜੀਤ ਸਿੰਘ, ਮਨਵੀਰ ਸਿੰਘ, ਨਾਨਕ ਚੰਦ ਤੇ ਹੋਰ ਬਿਜਲੀ ਮੁਲਾਜ਼ਮਾਂ ਨੇ ਵੀ ਹਿੱਸਾ ਲਿਆ।


shivani attri

Content Editor

Related News