ਜਲੰਧਰ: ਕੂੜੇ ਦਾ ਸਾਮਾਨ ਚੁੱਕਦੇ ਸਮੇਂ ਵਿਅਕਤੀ ਨੂੰ ਲੱਗਾ ਕਰੰਟ, ਮੌਕੇ ’ਤੇ ਮੌਤ

07/31/2021 5:25:49 PM

ਜਲੰਧਰ (ਵਰੁਣ)— ਜਲੰਧਰ ਦੇ ਜਲ ਵਿਲਾਸ ਦੇ ਨੇੜੇ ਕੂੜੇ ਦਾ ਸਾਮਾਨ ਚੁੱਕਦੇ ਸਮੇਂ ਇਕ ਵਿਅਕਤੀ ਨੂੰ ਕਰੰਟ ਲੱਗ ਗਿਆ। ਇਸ ਦੌਰਾਨ ਮੌਕੇ ’ਤੇ ਵੀ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਬਾਅਦ ਤੁਰੰਤ ਲੋਕਾਂ ਨੇ ਪਾਵਰ ਕਾਮ ਮਹਿਕਮਾ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਪਾਵਰਕਾਮ ਦੀ ਲਾਪ੍ਰਵਾਹੀ ਨੇ ਇਕ ਬੇਕਸੂਰ ਦੀ ਜਾਨ ਲੈ ਲਈ। 11 ਕੇ. ਵੀ. ਦੀ ਤਾਰ ਟੁੱਟ ਕੇ ਸੜਕ ’ਤੇ ਡਿੱਗਣ ਦੀ ਸ਼ਿਕਾਇਤ ਦਰਜ ਕਰਵਾਉਣ ਦੇ ਇਕ ਘੰਟੇ ਬਾਅਦ ਵੀ ਪਾਵਰਕਾਮ ਦੀ ਟੀਮ ਮੌਕੇ ’ਤੇ ਨਹੀਂ ਪੁੱਜੀ ਪਰ ਇਸੇ ਦੌਰਾਨ ਕੂੜਾ ਚੁੱਕਣ ਆਇਆ ਵਿਅਕਤੀ ਤਾਰ ਦੀ ਲਪੇਟ ਵਿਚ ਆ ਗਿਆ ਅਤੇ ਕਰੰਟ ਲੱਗਣ ਨਾਲ ਉਸਦੀ ਦਰਦਨਾਕ ਮੌਤ ਹੋਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 2 ਦੀ ਪੁਲਸ ਮੌਕੇ ’ਤੇ ਪਹੁੰਚ ਗਈ।

ਇਹ ਵੀ ਪੜ੍ਹੋ: ਖ਼ੁਦ ਨੂੰ ਕੁਆਰੀ ਦੱਸ ਕੇ ਦੂਜਾ ਵਿਆਹ ਰਚਾ ਕੁੜੀ ਪੁੱਜੀ ਆਸਟ੍ਰੇਲੀਆ, ਜਦ ਖੁੱਲ੍ਹਿਆ ਭੇਤ ਤਾਂ ਉੱਡੇ ਪਰਿਵਾਰ ਦੇ ਹੋਸ਼

ਸਥਾਨਕ ਲੋਕਾਂ ਦੀ ਮੰਨੀਏ ਤਾਂ ਲਗਭਗ ਢਾਈ ਵਜੇ ਜਲ ਵਿਲਾਸ ਪੈਲੇਸ ਤੋਂ ਕੁਝ ਦੂਰੀ ’ਤੇ ਸਪਾਰਕਿੰਗ ਤੋਂ ਬਾਅਦ 11 ਕੇ. ਵੀ. ਦੀ ਤਾਰ ਟੁੱਟ ਕੇ ਸੜਕ ’ਤੇ ਡਿੱਗ ਗਈ ਸੀ। 2.30 ਵਜੇ ਹੀ ਇਸ ਦੀ ਸ਼ਿਕਾਇਤ ਪਾਵਰਕਾਮ ਨੂੰ ਦੇ ਦਿੱਤੀ ਗਈ ਸੀ। ਦੁਪਹਿਰ 3.30 ਵਜੇ ਤੱਕ ਕੋਈ ਨਹੀਂ ਆਇਆ ਪਰ ਇਸੇ ਵਿਚਕਾਰ ਕੂੜਾ ਚੁੱਕਣ ਵਾਲਾ ਭਾਰਗੋ ਕੈਂਪ ਨਿਵਾਸੀ ਗੰਜਾ (ਉਮਰ ਲਗਭਗ 35 ਸਾਲ) ਆ ਕੇ ਲਿਫ਼ਾਫ਼ੇ ਚੁੱਕਣ ਲੱਗਾ। ਜਦੋਂ ਉਹ ਕੂੜੇ ਵਿਚੋਂ ਲਿਫ਼ਾਫ਼ੇ ਚੁੱਕ ਰਿਹਾ ਸੀ ਤਾਂ ਇਲਾਕੇ ਦੇ ਲੋਕਾਂ ਦਾ ਵੀ ਉਸ ’ਤੇ ਧਿਆਨ ਨਹੀਂ ਪਿਆ ਪਰ ਇਸੇ ਵਿਚਕਾਰ ਜ਼ੋਰਦਾਰ ਆਵਾਜ਼ ਸੁਣ ਕੇ ਲੋਕਾਂ ਦਾ ਉਸ ’ਤੇ ਧਿਆਨ ਪਿਆ ਤਾਂ ਉਦੋਂ ਤੱਕ ਕਰੰਟ ਲੱਗਣ ਨਾਲ ਕੂੜਾ ਚੁੱਕਣ ਵਾਲਾ ਦਮ ਤੋੜ ਚੁੱਕਾ ਸੀ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੇ ਬਾਦਲਾਂ 'ਤੇ ਰਗੜ੍ਹੇ, UAPA ਤਹਿਤ ਫਸੇ ਨੌਜਵਾਨਾਂ ਦੇ ਮੁੱਦੇ ਨੂੰ ਲੈ ਕੇ ਲਾਏ ਵੱਡੇ ਇਲਜ਼ਾਮ

ਇਸ ਘਟਨਾ ਦੀ ਸੂਚਨਾ ਪੁਲਸ ਅਤੇ ਪਾਵਰਕਾਮ ਮਹਿਕਮੇ ਨੂੰ ਦਿੱਤੀ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 2 ਦੀ ਪੁਲਸ ਅਤੇ ਪਾਵਰਕਾਮ ਦੀ ਟੀਮ ਮੌਕੇ ’ਤੇ ਪੁੱਜ ਗਈ ਸੀ। ਜਾਂਚ ਵਿਚ ਪਤਾ ਲੱਗਾ ਕਿ ਮ੍ਰਿਤਕ ਗੰਜਾ ਨਿਗਮ ਦਾ ਕਰਮਚਾਰੀ ਤਾਂ ਨਹੀਂ ਸੀ ਪਰ ਉਹ ਵੱਖ-ਵੱਖ ਜਗ੍ਹਾ ’ਤੇ ਜਾ ਕੇ ਕੂੜਾ ਚੁੱਕਣ ਦਾ ਕੰਮ ਕਰਦਾ ਸੀ। ਕਰੰਟ ਲੱਗਣ ਨਾਲ ਮੌਤ ਹੋ ਜਾਣ ਅਤੇ ਪਾਵਰਕਾਮ ਦੇ ਕਰਮਚਾਰੀਆਂ ਨੇ ਫਾਲਟ ਠੀਕ ਕੀਤਾ। ਪਾਵਰਕਾਮ ਦੀ ਲਾਪ੍ਰਵਾਹੀ ਕਾਰਨ ਗਈ ਬੇਕਸੂਰ ਦੀ ਜਾਨ ਜਾਣ ਕਾਰਨ ਇਲਾਕੇ ਦੇ ਲੋਕਾਂ ਵਿਚ ਕਾਫੀ ਗੁੱਸਾ ਸੀ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ਦੇ ਬਾਵਜੂਦ ਵਿਭਾਗ ਦੀ ਟੀਮ ਤਾਰਾਂ ਠੀਕ ਕਰਨ ਨਹੀਂ ਆਈ। ਜੇਕਰ ਉਹ ਸਮੇਂ ’ਤੇ ਆਉਂਦੀ ਤਾਂ ਬੇਕਸੂਰ ਦੀ ਜਾਨ ਨਾ ਜਾਂਦੀ। ਉਨ੍ਹਾਂ ਉਕਤ ਪਾਵਰਕਾਮ ਕਰਮਚਾਰੀਆਂ ’ਤੇ ਸਖ਼ਤ ਐਕਸ਼ਨ ਲੈਣ ਦੀ ਮੰਗ ਕੀਤੀ, ਜਿਨ੍ਹਾਂ ਦੀ ਲਾਪ੍ਰਵਾਹੀ ਕਾਰਨ ਇਹ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ: ਖ਼ੁਲਾਸਾ: ਜਲੰਧਰ ਦੇ ਸੁਖਮੀਤ ਡਿਪਟੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਬੰਬੀਹਾ ਗੁਰੱਪ ਦੀ ਆਈ. ਡੀ. ਨਿਕਲੀ ਫੇਕ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News