2 ਛੁੱਟੀਆਂ ਤੋਂ ਪਹਿਲਾਂ ਬਿਜਲੀ ਬਿੱਲਾਂ ਦੀ 2.30 ਕਰੋੜ ਦੀ ਕੁਲੈਕਸ਼ਨ

08/15/2020 8:51:56 AM

ਜਲੰਧਰ,  (ਪੁਨੀਤ)– 2 ਛੁੱਟੀਆਂ ਕਾਰਣ ਬਿਜਲੀ ਦਫਤਰਾਂ ਦੇ ਕੈਸ਼ ਕਾਊਂਟਰ ਬੰਦ ਰਹਿਣਗੇ, ਜਿਸ ਕਾਰਣ ਸੋਮਵਾਰ ਤੋਂ ਪਹਿਲਾਂ ਬਿੱਲਾਂ ਦੀ ਨਕਦ ਅਦਾਇਗੀ ਨਹੀਂ ਹੋ ਸਕੇਗੀ। ਇਸ ਕਾਰਣ ਕੈਸ਼ ਕਾਊਂਟਰਾਂ ਤੋਂ 1.75 ਕਰੋੜ ਰੁਪਏ, ਜਦਕਿ ਡਿਫਾਲਟਰਾਂ ਕੋਲੋਂ 75 ਲੱਖ ਦੀ ਰਿਕਵਰੀ ਨਾਲ ਵਿਭਾਗ ਨੂੰ ਬਿਜਲੀ ਬਿੱਲਾਂ ਦੀ 2.30 ਕਰੋੜ ਦੀ ਕੁਲੈਕਸ਼ਨ ਹੋਈ।

ਉਥੇ ਡਿਫਾਲਟਰਾਂ ਤੋਂ ਰਿਕਵਰੀ ਸਬੰਧੀ ਸਵੇਰੇ ਭੇਜੀਆਂ ਗਈਆਂ ਟੀਮਾਂ ਨੇ ਵੱਖ-ਵੱਖ ਇਲਾਕਿਆਂ ਵਿਚ ਦਸਤਕ ਦੇ ਕੇ ਲੋਕਾਂ ਤੋਂ ਵਸੂਲੀ ਕੀਤੀ। ਕਈਆਂ ਨੇ ਚੈੱਕ ਦੇ ਕੇ ਟੀਮ ਨੂੰ ਕੁੁਨੈਕਸ਼ਨ ਕੱਟਣ ਅਤੇ ਹੋਰ ਕਾਰਵਾਈ ਤੋਂ ਆਪਣਾ ਬਚਾਅ ਕੀਤਾ।


Lalita Mam

Content Editor

Related News