ਪਾਵਰਕਾਮ ਦੀ ਅਣਗਹਿਲੀ ਕਾਰਨ ਲੋਕਾਂ ਦੇ ਲੱਖਾਂ ਰੁਪਏ ਦੇ ਬਿਜਲੀ ਉਪਕਰਨ ਸੜ ਕੇ ਸੁਆਹ
Sunday, Apr 05, 2026 - 12:07 PM (IST)
ਭੋਗਪੁਰ (ਰਾਣਾ ਭੋਗਪੁਰੀਆ)-ਕੁਦਰਤੀ ਤੌਰ ’ਤੇ ਖ਼ਰਾਬ ਹੋਏ ਮੌਸਮ ਦੌਰਾਨ ਅੱਜ ਇਲਾਕੇ ਭਰ ਵਿਚ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਭੋਗਪੁਰ ਸ਼ਹਿਰ ਦੇ ਨਾਲ-ਨਾਲ ਇਲਾਕੇ ਦੇ ਜ਼ਿਆਦਾਤਰ ਪਿੰਡਾਂ ’ਚ ਬਿਜਲੀ ਸਪਲਾਈ ਠੱਪ ਹੋ ਕੇ ਰਹਿ ਗਈ ਪਰ ਪੰਜਾਬ ਪਾਵਰਕਾਮ ਦੇ ਕਿਸੇ ਵੀ ਅਧਿਕਾਰੀ ਅਤੇ ਕਰਮਚਾਰੀ ਵੱਲੋਂ ਬਿਜਲੀ ਸਪਲਾਈ ਬਹਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਬਿਜਲੀ ਸਪਲਾਈ ਵਿਚ ਵੋਲਟੇਜ ਦੇ ਘੱਟ-ਵੱਧ ਆਉਣ ਕਾਰਨ ਇਲਾਕੇ ਦੇ ਕਈ ਖ਼ਪਤਕਾਰਾਂ ਦੇ ਘਰਾਂ ਦੇ ਬਿਜਲੀ ਉਪਕਰਨ ਸੜ ਗਏ, ਜਿਸ ਕਾਰਨ ਲੋਕਾਂ ਦੇ ਲੱਖਾਂ ਰੁਪਇਆਂ ਦਾ ਨੁਕਸਾਨ ਹੋਇਆ ਹੈ। ਦੇਰ ਰਾਤ ਤੱਕ ਇਲਾਕੇ ਦੇ ਕਈ ਪਿੰਡਾਂ ’ਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਬਹਾਲ ਨਹੀਂ ਹੋ ਸਕੀ।
ਇਹ ਵੀ ਪੜ੍ਹੋ: ਕਿਉਂ ਕਿਹਾ ਜਾਂਦੈ ਅੰਬ ਨੂੰ ਫਲਾਂ ਦਾ ਰਾਜਾ ? Pinkoo TV ਦੀ ਇਸ ਵੀਡੀਓ ਰਾਹੀਂ ਬੱਚਿਆਂ ਦਾ ਕਰੋ ਮਨੋਰੰਜਨ
ਇਸ ਸਬੰਧੀ ਪੰਜਾਬ ਪਾਵਰਕਾਮ ਭੋਗਪੁਰ ਦੇ ਐਕਸੀਅਨ, ਐੱਸ. ਡੀ. ਓ., ਲਾਈਨਮੈਨ, ਜੇ. ਈ. ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਨ੍ਹਾਂ ਵਿਚੋਂ ਕਿਸੇ ਵੀ ਅਧਿਕਾਰੀ ਨੇ ਫੋਨ ਚੱਕਣਾ ਵਾਜਬ ਨਹੀਂ ਸਮਝਿਆ। ਕੁਝ ਅਧਿਕਾਰੀਆਂ ਨੇ ਤਾਂ ਮੀਡੀਆ ਦੇ ਫੋਨ ਤੱਕ ਹੀ ਬਲਾਕ ਕਰ ਦਿੱਤੇ। ਅਜਿਹੇ ਵਿਚ ਸੋਚਣਾ ਬਣਦਾ ਹੈ ਕਿ ਲੱਖਾਂ ਰੁਪਏ ਸਰਕਾਰੀ ਤਨਖ਼ਾਹ ਲੈਣ ਵਾਲੇ ਪੰਜਾਬ ਪਾਵਰਕਮ ਦੇ ਅਧਿਕਾਰੀ ਲੋਕਾਂ ਦੇ ਜਵਾਬਦੇਹ ਨਹੀਂ ਹਨ? ਭਾਰੀ ਬਿਜਲੀ ਬਿੱਲ ਅਦਾ ਕਰਨ ਵਾਲੇ ਬਿਜਲੀ ਖ਼ਪਤਕਾਰ ਆਪਣੀ ਸ਼ਿਕਾਇਤ ਕਿੱਥੇ ਦਰਜ ਕਰਾਉਣ?, ਕੀ ਇਹ ਪਾਵਰਕਾਮ ਦੇ ਅਧਿਕਾਰੀ ਲੋਕਾਂ ਨੂੰ ਦੱਸਣਗੇ ਜਾਂ ਫਿਰ ਸਰਕਾਰੀ ਖ਼ਾਤੇ ਵਿਚੋਂ ਆਪਣੀਆਂ ਤਨਖ਼ਾਹਾਂ ਲੈ ਕੇ ਲੋਕਾਂ ਨੂੰ ਉਨ੍ਹਾਂ ਦੇ ਹਾਲ ’ਤੇ ਹੀ ਛੱਡਣ ਦੀ ਆਦਤ ਹੀ ਅਪਣਾਉਣਗੇ।
ਇਹ ਵੀ ਪੜ੍ਹੋ: ਖਾੜੀ ਦੀ ਜੰਗ ਅਗਲੇ 45 ਦਿਨਾਂ ਤੱਕ ਹੋਰ ਹੋਵੇਗੀ ਤੇਜ਼, ਭਾਰੀ ਤਬਾਹੀ ਦੇ ਸੰਕੇਤ, 10 ਨਵੰਬਰ ਤੋਂ 10 ਮਾਰਚ 2027 ਤੱਕ...
ਇਸ ਸਬੰਧੀ ਪੰਜਾਬ ਪਾਵਰਕਾਮ ਦੇ ਪ੍ਰਭਾਵਿਤ ਖ਼ਪਤਕਾਰਾਂ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਉਹ ਪੰਜਾਬ ਪਾਵਰਕਾਮ ਦੀਆਂ ਮਨਮਾਨੀਆਂ ਬਰਦਾਸ਼ਤ ਨਹੀਂ ਕਰਨਗੇ, ਜੇਕਰ ਉਨ੍ਹਾਂ ਨੂੰ ਨਿਰੰਤਰ ਬਿਜਲੀ ਸਪਲਾਈ ਮੁਹੱਈਆ ਨਹੀਂ ਕਰਵਾਈ ਜਾਂਦੀ ਤਾਂ ਉਹ ਬਿਜਲੀ ਬਿੱਲ ਅਦਾ ਨਹੀਂ ਕਰਨਗੇ ਅਤੇ ਆਪਣੇ ਹੱਕਾਂ ਲਈ ਉਹ ਖ਼ਪਤਕਾਰ ਅਦਾਲਤ ਵਿਚ ਜਾ ਕੇ ਇਨਸਾਫ਼ ਲਈ ਬੂਹਾ ਖੜਕਾਉਣਗੇ। ਆਉਣ ਵਾਲਾ ਸਮਾਂ ਪੰਜਾਬ ਪਾਵਰਕਾਮ ਅਤੇ ਖ਼ਪਤਕਾਰਾਂ ਵਿਚ ਇਕ ਅਨੋਖੇ ਯੁਧ ਦੀ ਸ਼ੁਰੂਆਤ ਕਰੇਗਾ ਇਹ ਤੈਅ ਹੈ।
ਇਹ ਵੀ ਪੜ੍ਹੋ: ਹਿਮਾਚਲ ਐਂਟਰੀ ਟੈਕਸ ਦੇ ਵਿਰੁੱਧ ਲੋਕਾਂ ਨੇ ਜਾਮ ਕਰ 'ਤਾ ਸ੍ਰੀ ਕੀਰਤਪੁਰ ਸਾਹਿਬ-ਮਨਾਲੀ ਨੈਸ਼ਨਲ ਹਾਈਵੇਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
