ਔਰਤਾਂ ਨੂੰ ਸਿੱਖਿਅਤ ਕਰਨ ਦੇ ਨਾਲ-ਨਾਲ ਹੁਨਰ ਦੀ ਸਿੱਖਿਆ ਦੇ ਕੇ ਪੈਰਾਂ ’ਤੇ ਖੜ੍ਹਾ ਕਰਨ ਦੀ ਲੋੜ : ਸ਼੍ਰੀ ਵਿਜੇ ਚੋਪੜਾ

Monday, Nov 10, 2025 - 02:25 PM (IST)

ਔਰਤਾਂ ਨੂੰ ਸਿੱਖਿਅਤ ਕਰਨ ਦੇ ਨਾਲ-ਨਾਲ ਹੁਨਰ ਦੀ ਸਿੱਖਿਆ ਦੇ ਕੇ ਪੈਰਾਂ ’ਤੇ ਖੜ੍ਹਾ ਕਰਨ ਦੀ ਲੋੜ : ਸ਼੍ਰੀ ਵਿਜੇ ਚੋਪੜਾ

ਨਵਾਂਸ਼ਹਿਰ (ਤ੍ਰਿਪਾਠੀ)-ਸਮਾਜ ਵਿਚ ਔਰਤਾਂ ਅਤੇ ਕੁੜੀਆਂ ਵਿਰੁੱਧ ਵਧ ਰਹੇ ਜਿਨਸੀ ਸ਼ੋਸ਼ਣ ਅਤੇ ਅੱਤਿਆਚਾਰਾਂ ਨੂੰ ਰੋਕਣ ਲਈ ਔਰਤਾਂ ਨੂੰ ਸਿੱਖਿਅਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਹੁਨਰ ਦੀ ਸਿੱਖਿਆ ਦੇ ਕੇ ਪੈਰਾਂ ’ਤੇ ਖੜ੍ਹੇ ਕਰਨਾ ਸਮੇਂ ਦੀ ਲੋੜ ਹੈ। ਇਹ ਗੱਲ ਸ਼੍ਰੀ ਵਿਜੇ ਚੋਪੜਾ ਨੇ ਨਵਾਂਸ਼ਹਿਰ ਦੇ ਪੰਡੋਰਾ ਮੁਹੱਲਾ ਵਿਖੇ ਆਯੋਜਿਤ ਇਕ ਸਮਾਗਮ ਦੌਰਾਨ ਕਹੀ।

ਇਹ ਵੀ ਪੜ੍ਹੋ: ਜਲੰਧਰ 'ਚ ਬੰਦ ਹੋ ਜਾਣਗੇ ਇਹ 3 ਰੇਲਵੇ ਫਾਟਕ! ਪੰਜਾਬ ਵਾਸੀਆਂ ਨੂੰ ਮਿਲੇਗੀ ਇਹ ਖ਼ਾਸ ਸਹੂਲਤ

ਹਿੰਦ ਸਮਾਚਾਰ ਸਮੂਹ ਦੇ ਮੁੱਖ ਸੰਪਾਦਕ ਵਿਜੇ ਚੋਪੜਾ ਅੱਜ ਨਵਾਂਸ਼ਹਿਰ ਵਿਚ ਚੋਪੜਾ ਸਤੀ ਮਾਤਾ ਮੰਦਰ ਮੈਨੇਜਮੈਂਟ ਅਤੇ ਵੈੱਲਫੇਅਰ ਕਮੇਟੀ ਵੱਲੋਂ ਜੰਮੂ-ਕਸ਼ਮੀਰ ਵਿਚ ਲੋੜਵੰਦ ਲੋਕਾਂ ਨੂੰ 300 ਕੰਬਲ ਦਾਨ ਕਰਨ ਦੇ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਚੋਪੜਾ ਸਤੀ ਮਾਤਾ ਮੰਦਰ ਪਹੁੰਚਣ ’ਤੇ ਕਮੇਟੀ ਦੇ ਚੇਅਰਮੈਨ ਅਤੇ ਨਗਰ ਕੌਂਸਲ ਨਵਾਂਸ਼ਹਿਰ ਦੇ ਸਾਬਕਾ ਪ੍ਰਧਾਨ ਰਾਜਿੰਦਰ ਚੋਪੜਾ, ਪ੍ਰਧਾਨ ਅਸ਼ੋਕ ਚੋਪੜਾ, ਨਗਰ ਕੌਂਸਲ ਰਾਹੋਂ ਦੇ ਸਾਬਕਾ ਪ੍ਰਧਾਨ ਦਿਨੇਸ਼ ਚੋਪੜਾ, ਮਹੇਸ਼ ਚੋਪੜਾ, ਮਹਾਵੀਰ ਚੋਪੜਾ, ਵਿਸ਼ਾਲ ਚੋਪੜਾ, ਸੁਰਿੰਦਰ ਚੋਪੜਾ, ਸੰਜੀਵ ਚੋਪੜਾ, ਦਿਨੇਸ਼ ਚੋਪੜਾ, ਧਰਮਿੰਦਰ ਚੋਪੜਾ, ਅਰੁਣ ਚੋਪੜਾ, ਰਾਕੇਸ਼ ਚੋਪੜਾ, ਓਮ ਪ੍ਰਕਾਸ਼ ਚੋਪੜਾ, ਰਾਜੀਵ ਚੋਪੜਾ, ਅਨਿਲ ਚੋਪੜਾ ਅਤੇ ਸੁਰਿੰਦਰ ਚੋਪੜਾ ਬੰਗਾ ਨੇ ਵਿਜੇ ਚੋਪੜਾ ਨੂੰ ਗੁਲਦਸਤਾ ਅਤੇ ਫੁੱਲਾਂ ਦਾ ਹਾਰ ਪਾ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

PunjabKesari

ਇਹ ਵੀ ਪੜ੍ਹੋ: ਹੁਸ਼ਿਆਰਪੁਰ ਜ਼ਿਲ੍ਹੇ 'ਚ 7 ਜਨਵਰੀ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ, DC ਨੇ ਕਰ 'ਤੇ ਨਵੇਂ ਹੁਕਮ ਜਾਰੀ

ਸ਼੍ਰੀ ਚੋਪੜਾ ਨੇ ਪ੍ਰਬੰਧਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਸਤੀ ਮਾਤਾ ਮੰਦਰ ਵਿਖੇ ਬਣੀ ਇਮਾਰਤ ਵਿਚ ਜਨਤਕ ਸੇਵਾਵਾਂ ਨੂੰ ਤਰਜੀਹ ਦੇਣ ਅਤੇ ਲੜਕੀਆਂ ਨੂੰ ਮਜ਼ਬੂਤ ਬਣਾਉਣ ਲਈ ਸਿਲਾਈ ਕੇਂਦਰ, ਕੰਪਿਊਟਰ ਸੈਂਟਰ ਅਤੇ ਬਿਊਟੀ ਪਾਰਲਰ ਵਰਗੇ ਕੋਰਸ ਸ਼ੁਰੂ ਕਰਨ, ਤਾਂ ਜੋ ਉਹ ਸਵੈ-ਨਿਰਭਰ ਬਣ ਸਕਣ ਅਤੇ ਆਪਣੇ ਪਰਿਵਾਰਾਂ ਦੀਆਂ ਆਰਥਿਕ ਜ਼ਰੂਰਤਾਂ ਨੂੰ ਪੂਰਾ ਕਰ ਸਕਣ। ਉਨ੍ਹਾਂ ਨੇ ਬਜ਼ੁਰਗਾਂ ਦੀ ਚੰਗੀ ਸਿਹਤ ਲਈ ਮੰਦਰ ਦੇ ਕੰਪਲੈਕਸ ਵਿਚ ਯੋਗਾ ਕਲਾਸਾਂ ਸ਼ੁਰੂ ਕਰਨ ਲਈ ਵੀ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਰੋਜ਼ਾਨਾ ਯੋਗਾ ਕਲਾਸਾਂ ਸ਼ੁਰੂ ਕਰਨ ਨਾਲ ਨਾ ਸਿਰਫ਼ ਬਜ਼ੁਰਗਾਂ ਨੂੰ ਰੁਟੀਨ ਸਥਾਪਤ ਕਰਨ ਵਿਚ ਮਦਦ ਮਿਲੇਗੀ ਸਗੋਂ ਉਨ੍ਹਾਂ ਦੀ ਸਿਹਤ ਅਤੇ ਤੰਦਰੁਸਤੀ ਵਿਚ ਵੀ ਸੁਧਾਰ ਹੋਵੇਗਾ। ਇਸ ਤੋਂ ਪਹਿਲਾਂ ਵਿਜੇ ਚੋਪੜਾ ਨੇ ਸਤੀ ਮਾਤਾ ਮੰਦਰ ਵਿਚ ਪੰਡਿਤ ਅੰਬਾ ਦੱਤ ਅਤੇ ਕਾਰਤਿਕ ਵਲੋਂ ਕੀਤੇ ਗਏ ਮੰਤਰ ਉਚਾਰਣ ਦੇ ਨਾਲ ਮੱਥਾ ਟੇਕ ਕੇ ਮਾਤਾ ਮਤੀਨੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ: ਪੰਜਾਬ 'ਚ ਹੁਣ ਠੰਡ ਵਿਖਾਏਗੀ ਜ਼ੋਰ! ਫਰੀਦਕੋਟ ਰਿਹਾ ਸ਼ਿਮਲਾ ਵਾਂਗ ਠੰਡਾ, ਪੜ੍ਹੋ Weather ਦੀ ਤਾਜ਼ਾ ਅਪਡੇਟ

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ
ਸ਼੍ਰੀ ਵਿਜੇ ਚੋਪੜਾ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਜ਼ਿਕਰਯੋਗ ਹੈ ਕਿ ਲਗਭਗ ਦੋ ਦਹਾਕੇ ਪਹਿਲਾਂ ਸ਼੍ਰੀ ਚੋਪੜਾ ਤੋਂ ਪ੍ਰੇਰਿਤ ਹੋ ਕੇ ਸਤੀ ਮਾਤਾ ਪ੍ਰਬੰਧਨ ਕਮੇਟੀ ਨੇ ਗਰੀਬਾਂ ਅਤੇ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀ ਸੇਵਾ ਸ਼ੁਰੂ ਕੀਤੀ ਸੀ, ਜੋ ਨਿਰੰਤਰ ਜਾਰੀ ਹੈ। ਸ਼੍ਰੀ ਚੋਪੜਾ ਨੇ ਪ੍ਰਬੰਧਨ ਕਮੇਟੀ ਨੂੰ ਮਦਦ ਕੀਤੇ ਜਾਣ ਵਾਲੇ ਲੋੜਵੰਦ ਪਰਿਵਾਰਾਂ ਦੀ ਗਿਣਤੀ ਵਧਾਉਣ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਲੋੜਵੰਦ ਅਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਦੋ ਸਮੇਂ ਦਾ ਖਾਣਾ ਦੇਣਾ ਇਕ ਮਹਾਨ ਪੁੰਨ ਦਾ ਕੰਮ ਹੈ।
ਉਨ੍ਹਾਂ ਨੇ ਪ੍ਰਬੰਧਨ ਕਮੇਟੀ ਦੁਆਰਾ ਕੀਤੇ ਗਏ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪ੍ਰਬੰਧਨ ਕਮੇਟੀ ਵਲੋਂ ਇਮਾਨਦਾਰੀ ਨਾਲ ਕੰਮ ਕੀਤੇ ਜਾ ਰਹੇ ਹਨ। ਇਸ ਮੌਕੇ ਸਤੀ ਮਾਤਾ ਮੰਦਰ ਕਮੇਟੀ ਦੇ ਪ੍ਰਬੰਧਕਾਂ ਦੁਆਰਾ ਵਿਜੇ ਚੋਪੜਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਰਿੰਦਰ ਸ਼ਰਮਾ ਜਲੰਧਰ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ 'ਚ ਹੋਣ ਜਾ ਰਿਹੈ ਵੱਡਾ ਬਦਲਾਅ, ਲਿਸਟ ਹੋ ਗਈ ਤਿਆਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News