ਟੁੱਟੀਆਂ ਸੜਕਾਂ ਤੇ ਕੂੜੇ ਦਾ ਪ੍ਰਤੀਕਾਤਮਕ ਪੁਤਲਾ ਸਾੜ ਕੇ ਨਿਗਮ ਨੂੰ ਕੋਸਿਆ
Wednesday, Oct 09, 2019 - 11:30 AM (IST)

ਜਲੰਧਰ (ਖੁਰਾਣਾ)— ਐੱਨ. ਜੀ. ਓ. ਦਿ ਸਰਬੱਤ ਫਾਊਂਡੇਸ਼ਨ ਵੱਲੋਂ ਕੋਆਰਡੀਨੇਟਰ ਰਛਪਾਲ ਸਿੰਘ ਦੀ ਅਗਵਾਈ ਹੇਠ ਸਥਾਨਕ ਵਰਕਸ਼ਾਪ ਚੌਕ ਕੋਲ ਦੁਸਹਿਰੇ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਅਤੇ ਕੂੜੇ ਦੇ ਢੇਰਾਂ ਦਾ ਪ੍ਰਤੀਕਾਤਮਕ ਪੁਤਲਾ ਬਣਾ ਕੇ ਉਸ ਨੂੰ ਅੱਗ ਹਵਾਲੇ ਕੀਤਾ ਗਿਆ। 10 ਫੁੱਟ ਉੱਚੇ ਪੁਤਲੇ ਵਿਚ ਬੈਨਰ ਲਾ ਕੇ ਸ਼ਹਿਰ ਦੀਆਂ ਖਰਾਬ ਸੜਕਾਂ ਅਤੇ ਕੂੜੇ ਦੇ ਢੇਰਾਂ ਨੂੰ ਵਿਖਾਇਆ ਗਿਆ। ਬੈਨਰ 'ਤੇ ਲਿਖਿਆ ਸੀ ਕਿ ਜਲੰਧਰ ਦਾ ਅਸਲੀ ਰਾਵਣ ਟੁੱਟੀਆਂ ਸੜਕਾਂ ਅਤੇ ਕੂੜਾ ਹੈ।
ਕੋਆਰਡੀਨੇਟਰ ਰਛਪਾਲ ਸਿੰਘ ਨੇ ਕਿਹਾ ਕਿ ਇਨ੍ਹਾਂ ਦੋਵਾਂ ਸਮੱਸਿਆਵਾਂ ਤੋਂ ਸ਼ਹਿਰ ਵਾਸੀ ਬੇਹੱਦ ਪ੍ਰੇਸ਼ਾਨ ਹਨ। ਟੁੱਟੀਆਂ ਸੜਕਾਂ ਕਾਰਣ ਜਿਥੇ ਹਾਦਸੇ ਹੋ ਰਹੇ ਹਨ, ਉਥੇ ਕੂੜੇ-ਕਰਕਟ ਨਾਲ ਲੋਕਾਂ ਦੀ ਸਿਹਤ ਖਰਾਬ ਹੋ ਰਹੀ ਹੈ। ਜੇਕਰ ਨਿਗਮ ਨੇ ਕੂੜੇ ਨੂੰ ਚੁੱਕਣ ਦਾ ਢੁੱਕਵਾਂ ਇੰਤਜ਼ਾਮ ਨਾ ਕੀਤਾ ਤਾਂ ਮਜਬੂਰ ਹੋ ਕੇ ਫਾਊਂਡੇਸ਼ਨ ਨੂੰ ਅੱਗੇ ਆਉਣਾ ਪਵੇਗਾ। ਇਸ ਮੌਕੇ ਹਿਮਾਂਸ਼ੂ ਪਾਠਕ, ਅਜੇ ਕੁਮਾਰ, ਸੰਨੀ, ਕਮਲ ਸ਼ਰਮਾ ਆਦਿ ਮੌਜੂਦ ਸਨ।