ਬੇ-ਮੌਸਮੀ ਬਰਸਾਤ ਕਾਰਨ ਕਿਸਾਨਾਂ ਦੇ ਸਾਹ ਸੂਤੇ, ਪੱਕਣ ਲਈ ਤਿਆਰ ਕਣਕ ਦੀ ਫ਼ਸਲ ਹੋ ਰਹੀ ਖ਼ਰਾਬ

03/22/2023 2:58:51 PM

ਜਲੰਧਰ (ਵਰਿਆਣਾ)- ਇਕ ਪਾਸੇ ਜਿੱਥੇ ਖੇਤਾਂ ’ਚ ਪੱਕਣ ਲਈ ਕਣਕ ਤਿਆਰ ਖੜ੍ਹੀ ਹੈ, ਉੱਥੇ ਹੀ ਦੂਜੇ ਪਾਸੇ ਬੇ-ਮੌਸਮੀ ਬਰਸਾਤ ਕਾਰਨ ਉਕਤ ਫ਼ਸਲ ਖ਼ਰਾਬ ਹੋ ਰਹੀ ਹੈ, ਜਿਸ ਕਾਰਨ ਕਿਸਾਨ ਚਿੰਤਾ ’ਚ ਵਿਖਾਈ ਦੇ ਰਹੇ ਹਨ। ਇਸ ਸਬੰਧੀ ਜਦੋਂ ‘ਜਗ ਬਾਣੀ’ ਟੀਮ ਨੇ ਪਿੰਡ ਗਾਖਲ, ਵਰਿਆਣਾ, ਹੀਰਾਪੁਰ, ਚਮਿਆਰਾ, ਗਿੱਲਾਂ, ਮੰਡ, ਸੰਗਲ ਸੋਹਲ, ਗਾਜੀਪੁਰ, ਸਫੀਪੁਰ, ਫਿਰੋਜ਼ ਆਦਿ ਪਿੰਡਾਂ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਲਈ ਕਿਸਾਨਾਂ ਦੀ ਕਣਕ, ਜੋ ਪੱਕਣ ਲਈ ਤਿਆਰ ਖੜ੍ਹੀ ਸੀ ਉਹ ਬਰਸਾਤ ਅਤੇ ਹਨੇਰੀ ਕਾਰਨ ਖੇਤਾਂ ਵਿਚ ਡਿੱਗੀ ਪਈ ਸੀ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਬੰਧੀ ਹੁਣ ਤੱਕ ਦਾ ਵੱਡਾ ਖ਼ੁਲਾਸਾ, ਵਿਸਾਖੀ ’ਤੇ ਹੋਣਾ ਸੀ, ‘ਅਨੰਦਪੁਰ ਖ਼ਾਲਸਾ ਫ਼ੌਜ’ ਦਾ ਰਸਮੀ ਐਲਾਨ

ਕਈ ਕਿਸਾਨਾਂ ਦੀ ਤਾਂ ਸਾਰੀ ਕਣਕ ਹੀ ਡਿੱਗੀ ਹੋਈ ਸੀ। ਇਸ ਸਬੰਧੀ ਜਦੋਂ ਪਿੰਡ ਗਾਖਲ ਦੇ ਕਿਸਾਨ ਨੱਥਾ ਸਿੰਘ ਗਾਖਲ ਅਤੇ ਹੋਰ ਕਿਸਾਨਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਬਰਸਾਤ ਤਾਂ ਸਾਡੇ ਲਈ ਸਰਾਪ ਵਾਂਗ ਹੈ। ਰਾਤ-ਦਿਨ ਖੇਤਾਂ ’ਚ ਕੰਮ ਕਰਕੇ ਉਨ੍ਹਾਂ ਇਹ ਫ਼ਸਲ ਪਾਲੀ ਸੀ ਅਤੇ ਜਦ ਪੱਕਣ ਵਾਲੀ ਸੀ ਤਾਂ ਇਸ ਬਰਸਾਤ ਕਾਰਨ ਇਹ ਖੇਤਾਂ ’ਚ ਡਿੱਗ ਗਈ, ਜਿਸ ਕਾਰਨ ਉਕਤ ਫ਼ਸਲ ਦੇ ਖਰਾਬ ਹੋਣ ਦਾ ਡਰ ਹੈ। ਉਨ੍ਹਾਂ ਦੱਸਿਆ ਕਿ ਬਰਸਾਤ ਕਾਰਨ ਇਸ ਫ਼ਸਲ ਦਾ ਝਾੜ ਵੀ ਘਟ ਜਾਵੇਗਾ। ਫ਼ਸਲ ਦੀ ਖ਼ਰਾਬੀ ਕਾਰਨ ਕਿਸਾਨ ਆਰਥਿਕ ਸੰਕਟ ’ਚ ਵੀ ਘਿਰ ਜਾਣਗੇ। ਕਣਕ ਦੇ ਨਾਲ-ਨਾਲ ਸਬਜ਼ੀਆਂ ਅਤੇ ਪਸ਼ੂਆਂ ਦੇ ਚਾਰੇ ਲਈ ਜੋ ਬੀਜਾਈ ਕੀਤੀ ਸੀ ਉਹ ਵੀ ਖ਼ਰਾਬ ਹੋ ਗਈ ਹੈ। ਜ਼ਿਆਦਾਤਰ ਕਿਸਾਨਾਂ ਨੇ ਸੂਬਾ ਸਰਕਾਰ ਤੋਂ ਫ਼ਸਲਾਂ ਦੀ ਖ਼ਰਾਬੀ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਕੈਨੇਡਾ 'ਚ 700 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ 'ਚ ਜਲੰਧਰ ਦੇ ਡੀ. ਸੀ. ਦਾ ਸਖ਼ਤ ਐਕਸ਼ਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News