ਪੁਲਸ ਦੇ ਯਤਨਾਂ ਸਦਕਾ ਭਗੌੜਾ ਗ੍ਰਿਫਤਾਰ
Saturday, Oct 05, 2024 - 02:12 PM (IST)
ਬਲਾਚੌਰ (ਬੈਂਸ ,ਬ੍ਰਹਮਪੁਰੀ)- ਐੱਸ. ਐੱਸ. ਪੀ. ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾ. ਮਹਿਤਾਬ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਉੱਪ ਕਪਤਾਨ ਸਬ ਡਿਵੀਜ਼ਨ ਬਲਾਚੌਰ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ਹੇਠ ਐੱਸ. ਆਈ. ਸਤਨਾਮ ਸਿੰਘ ਮੁੱਖ ਥਾਣਾ ਅਫ਼ਸਰ ਥਾਣਾ ਸਿਟੀ ਬਲਾਚੌਰ ਪੁਲਸ ਸਟੇਸ਼ਨ ’ਚ ਚੱਲ ਰਹੇ ਮਾਮਲਿਆਂ ’ਚ ਲਗਾਤਾਰ ਨਾਕਾਬੰਦੀ ਕਰਕੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ, ਜੋਕਿ ਪੀ. ਓ. ਜਿਸ ਤਹਿਤ ਥਾਣਾ ਸਿਟੀ ਬਲਾਚੌਰ ਵਿਖੇ ਮੁਕੱਦਮਾ ਨੰਬਰ 28 ਮਿਤੀ 2-5-2019 ਧਾਰਾ 420/465/467/468,471 ਚੱਲ ਰਿਹਾ ਸੀ, ਜਿਸ ਤਹਿਤ ਰੇਸ਼ਮ ਕੁਮਾਰ ਪੁੱਤਰ ਮਹਿੰਦਰ ਪਾਲ ਵਾਸੀ ਊਧਨਵਾਲ ਥਾਣਾ ਸਦਰ ਬਲਾਚੌਰ ਹਾਲ ਵਾਸੀ ਸੰਨੀ ਇਨਕਲੇਵ ਸੈਕਟਰ 125, ਜੰਡਪੁਰ ਰੋਡ ਮੋਹਾਲੀ ਨੂੰ ਗ੍ਰਿਫ਼ਤਾਰ ਕਰਕੇ ਅੱਜ ਮਾਣਯੋਗ ਅਦਾਲਤ ਵਿਖੇ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ- Weather Update: ਪੰਜਾਬ ਦੇ ਇਨ੍ਹਾਂ 8 ਜ਼ਿਲ੍ਹਿਆਂ 'ਚ ਅੱਜ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ
ਉਸ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਗਈ, ਜਿਸ ਨੇ ਦੱਸਿਆ ਕਿ ਉਹ ਦਿੱਲੀ ’ਚ ਪ੍ਰਾਈਵੇਟ ਨੌਕਰੀ ਕਰਦਾ ਸੀ ਅਤੇ ਦਿੱਲੀ ਦੇ ਸੀਤਾ ਰਾਮ ਨੂੰ ਜਾਣਦਾ ਸੀ ਅਤੇ ਸੀਤਾ ਰਾਮ ਅਤੇ ਉਸ ਦੇ ਸਾਥੀ ਪ੍ਰੇਮ ਨਾਰਾਇਣ ਨੂੰ ਸਸਤੇ ਭਾਅ ’ਤੇ ਜ਼ਮੀਨ ਦਿਵਾਉਣ ਦੇ ਮਾਮਲੇ ’ਚ ਪਰਮਿੰਦਰ ਸਿੰਘ ਦੇ ਖ਼ਾਤੇ ’ਚ 12 ਲੱਖ ਰੁਪਏ ਜਮ੍ਹਾ ਕਰਵਾਏ ਸਨ ਅਤੇ ਬਣਾ ਦਿੱਤੇ ਸਨ। ਬਾਅਦ ਵਿਚ ਪਰਮਿੰਦਰ ਸਿੰਘ ਨੇ ਇਹ ਧੋਖਾਧੜੀ ਕੀਤੀ ਜਿਸ ’ਤੇ ਮਾਮਲਾ ਦਰਜ ਕਰ ਲਿਆ ਗਿਆ। ਮੁਲਜ਼ਮ ਰੇਸ਼ਮ ਕੁਮਾਰ ਨੂੰ ਅਦਾਲਤ ਵਿਚ ਪੇਸ਼ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।\
ਇਹ ਵੀ ਪੜ੍ਹੋ- ਪੰਜਾਬ ਦੇ ਇਸ ਪਿੰਡ ਲਈ ਖ਼ਤਰੇ ਦੀ ਘੰਟੀ, ਮਾਈਨਰ 'ਚ ਪਿਆ ਪਾੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ