ਪਿੰਡ ਗੜੁੱਪੜ ਦੇ ਨਸ਼ਾ ਤਸਕਰ ਦੀ 47 ਲੱਖ 36 ਹਜ਼ਾਰ ਦੀ ਜਾਇਦਾਦ ਫਰੀਜ਼
Saturday, Feb 01, 2025 - 05:54 PM (IST)
ਔੜ/ਚੱਕਦਾਨਾ (ਛਿੰਜੀ ਲੜੋਆ)- ਜਦੋਂ ਤੋਂ ਡੀ. ਐੱਸ. ਪੀ. ਨਵਾਂਸ਼ਹਿਰ ਰਾਜ ਕੁਮਾਰ ਦੀ ਅਗਵਾਈ ਹੇਠ ਇੰਸਪੈਕਟਰ ਮੈਡਮ ਨਰੇਸ਼ ਕੁਮਾਰੀ ਨੇ ਪੁਲਸ ਥਾਣਾ ਔੜ ਵਿਖੇ ਬਤੌਰ ਐੱਸ. ਐੱਚ. ਓ. ਦਾ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਹੀ ਪਿੰਡ ਔੜ-ਗੁੜੁੱਪੜ ਵਿੱਚ ਨਸ਼ਾ ਤਸਕਰੀ ਨੂੰ ਕਾਫ਼ੀ ਹੱਦ ਤੱਕ ਠੱਲ੍ਹ ਪਈ ਹੈ। ਐੱਸ. ਐੱਚ. ਓ. ਔੜ ਵੱਲੋਂ ਜਿੱਥੇ ਨਸ਼ਾ ਤਸਕਰਾਂ ਖ਼ਿਲਾਫ਼ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ,ਉੱਥੇ ਹੀ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਵੀ ਫਰੀਜ਼ ਕੀਤੀਆਂ ਜਾ ਰਹੀਆਂ ਹਨ।
ਇਸੇ ਕੜੀ ਵਿੱਚ ਅੱਜ ਐੱਸ. ਐੱਸ. ਪੀ. ਡਾ. ਮਹਿਤਾਬ ਸਿੰਘ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਡੀ. ਐੱਸ. ਪੀ. ਰਾਜ ਕਮਾਰ ਦੀ ਅਗਵਾਈ ਵਿੱਚ ਪਿੰਡ ਗੜੁੱਪੜ ਦੇ ਇਕ ਨਸ਼ਾ ਤਸਕਰ ਦੀ 47 ਲੱਖ 36000 ਦੀ ਪ੍ਰਾਪਰਟੀ (ਕੋਠੀ) ਫਰੀਜ਼ ਕਰਨ ਦੇ ਆਰਡਰ ਚਿਪਕਾਏ ਗਏ। ਇਸ ਮੌਕੇ ਡੀ. ਐੱਸ. ਪੀ. ਰਾਜ ਕੁਮਾਰ ਨੇ ਦੱਸਿਆ ਕਿ ਥਾਣਾ ਔੜ ਦੀ ਐੱਸ. ਐੱਚ. ਓ. ਇੰਸਪੈਕਟਰ ਨਰੇਸ਼ ਕੁਮਾਰੀ ਵੱਲੋਂ ਪਿਛਲੇ ਤਿੰਨ ਮਹੀਨਿਆਂ ਵਿੱਚ ਨਸ਼ਾ ਸਮਗਲਰਾਂ ਵੱਲੋਂ ਨਸ਼ਾ ਵੇਚ ਕੇ ਗੈਰ ਕਾਨੂੰਨੀ ਢੰਗ ਨਾਲ ਬਣਾਈ ਗਈ 1ਕਰੋੜ 53 ਲੱਖ 49 ਹਜ਼ਾਰ 176 ਰੁਪਏ ਦੀ ਪ੍ਰਾਪਰਟੀ (ਚੱਲ ਅਤੇ ਅਚੱਲ) ਫਰੀਜ਼ ਕਰਵਾਈ ਜਾ ਚੁੱਕੀ ਹੈ ਅਤੇ ਸਬ-ਡਿਵੀਜ਼ਨ ਵਿੱਚ ਕੁਝ ਮਹੀਨਿਆਂ ਦੌਰਾਨ 2 ਕਰੋੜ 9 ਲੱਖ ਰੁਪਏ ਦੀਆਂ ਪ੍ਰਾਪਰਟੀਆਂ ਫਰੀਜ ਕਰਵਾਈਆਂ ਜਾ ਚੁੱਕੀਆਂ ਹਨ।
ਇਹ ਵੀ ਪੜ੍ਹੋ : ਸੁਖਮੀਤ ਡਿਪਟੀ ਕਤਲ ਕਾਂਡ ਦੇ ਮਾਮਲੇ 'ਚ ਗ੍ਰਿਫ਼ਤਾਰ ਕਾਤਲ ਗੈਂਗਸਟਰ ਪੁਨੀਤ, ਲੱਲੀ ਬਾਰੇ ਖੁੱਲ੍ਹੇ ਰਾਜ਼
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਸਾਲ 2024 ਦੌਰਾਨ 6 ਕੇਸਾਂ ਵਿੱਚ 2, 72,25713 ਦੀ ਪ੍ਰਾਪਰਟੀ ਫਰੀਜ਼ ਕਰਵਾਈ ਗਈ ਹੈ, ਅਤੇ ਹੁਣ ਤੱਕ ਕੁੱਲ੍ਹ 45 ਕੇਸਾਂ ਵਿੱਚ 17,88,34042 ਰੁਪਏ ਦੀ ਸੰਪਤੀ ਫਰੀਜ਼ ਕਰਵਾਈ ਜਾ ਚੁੱਕੀ ਹੈ। ਇਸ ਮੌਕੇ ਡੀਐੱਸਪੀ ਰਾਜ ਕੁਮਾਰ ਦੇ ਨਾਲ-ਨਾਲ ਐਸਐਚਓ ਔੜ ਮੈਡਮ ਨਰੇਸ਼ ਕੁਮਾਰ ਨੇ ਨਸ਼ਾ ਤਸਕਰਾਂ ਨੂੰ ਤਾੜਨਾ ਕੀਤੀ ਕਿ ਜਾਂ ਤਾਂ ਉਹ ਆਪਣਾ ਕਾਰੋਬਾਰ ਬਦਲ ਲੈਣ ਤੇ ਜਾਂ ਫਿਰ ਉਨ੍ਹਾਂ ਨੂੰ ਜੇਲ੍ਹ ਪਹੁੰਚਾਉਣ ਅਤੇ ਉਨ੍ਹਾਂ ਦੀਆ ਪ੍ਰੋਪਰਟੀਆਂ ਫਰੀਜ਼ ਕਰਨ ਦਾ ਸਿਲਸਿਲਾ ਨਿਰਵਿਘਨ ਚੱਲਦਾ ਰਹੇਗਾ। ਇਸ ਮੌਕੇ ਉਨਾਂ ਨਾਲ ਸਬ-ਇੰਸਪੈਕਟਰ ਸੱਤਪਾਲ ਨੀਲੂ ਨਵਾਂਸ਼ਹਿਰ, ਏ. ਐੱਸ. ਆਈ. ਸੁਰਿੰਦਰ ਪਾਲ ਅਤੇ ਪਰਮਜੀਤ ਸਿੰਘ, ਐੱਚ. ਸੀ. ਅਸ਼ੋਕ ਕਲੇਰ ਅਤੇ ਲੇਡੀ ਕਾਂਸਟੇਬਲ ਅਰਸ਼ਪ੍ਰੀਤ ਕੌਰ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਇਲਾਕੇ 'ਚ ਆਇਆ ਤੇਂਦੂਆ, ਮਿੰਟਾਂ 'ਚ ਪੈ ਗਈ ਭਾਜੜਾਂ, ਲੋਕਾਂ ਦੇ ਸੂਤੇ ਸਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e