ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ’ਚੋਂ ਵਿਅਕਤੀ ਦੀ ਮਿਲੀ ਲਾਸ਼

Thursday, Jan 08, 2026 - 11:35 AM (IST)

ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ’ਚੋਂ ਵਿਅਕਤੀ ਦੀ ਮਿਲੀ ਲਾਸ਼

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਪੁਲਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਨੂੰ ਪਿੰਡ ਨੱਕੀਆਂ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੇ ਪੁਲ ਕਮ ਸਾਈਫਨ ਨਾਲ ਲੱਗ ਕੇ ਪਾਣੀ ਉੱਪਰ ਤੈਰ ਰਹੀ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਤੋਂ ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਪੁਲਸ ਨੂੰ ਇਕ ਵਿਅਕਤੀ ਵੱਲੋਂ ਇਤਲਾਹ ਦਿੱਤੀ ਗਈ ਕਿ ਪਿੰਡ ਨੱਕੀਆਂ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੇ ਉੱਪਰ ਬਣੇ ਪੁਲ ਕਮ ਸਾਈਫਨ ਨਾਲ ਨਿਰਬਸਤਰ ਹਾਲਤ ਵਿਚ ਇਕ ਵਿਅਕਤੀ ਦੀ ਲਾਸ਼ ਪਾਣੀ 'ਤੇ ਤੈਰ ਰਹੀ ਹੈ, ਜਿਸ ਤੋਂ ਬਾਅਦ ਪੁਲਸ ਵੱਲੋਂ ਗੋਤਾਖੋਰਾਂ ਨੂੰ ਬੁਲਾ ਕੇ ਨਹਿਰ ਵਿਚੋਂ ਲਾਸ਼ ਨੂੰ ਬਾਹਰ ਕਢਵਾਇਆ ਗਿਆ ਅਤੇ ਇਸ ਦੀ ਨਜ਼ਦੀਕੀ ਪਿੰਡਾਂ ਦੇ ਲੋਕਾਂ ਨੂੰ ਬੁਲਾ ਕੇ ਸ਼ਨਾਖਤ ਕਰਵਾਈ ਗਈ ਪਰ ਇਸ ਦੀ ਸ਼ਨਾਖਤ ਨਹੀਂ ਹੋਈ।

ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਕਾਮਿਆਂ ਲਈ Good News! ਕੀਤਾ ਗਿਆ ਰੈਗੂਲਰ

ਉਨ੍ਹਾਂ ਦੱਸਿਆ ਕਿ ਉਕਤ ਅਣਪਛਾਤੇ ਵਿਅਕਤੀ ਦੀ ਉਮਰ ਕਰੀਬ 45 ਸਾਲ, ਰੰਗ ਗੋਰਾ ਸਿਰੋ ਮੋਨਾ, ਮੂਲਾ ਫੈਸ਼ਨ ਦਾੜੀ ਰੱਖੀ ਹੋਈ ਹੈ, ਜਿਸ ਦਾ ਕਦ ਪੰਜ ਫੁੱਟ ਸੱਤ ਇੰਚ ਹੈ, ਜਿਸ ਦੇ ਸਰੀਰ ਉੱਪਰ ਕੋਈ ਕੱਪੜਾ ਨਹੀਂ ਸੀ ਪਹਿਨਿਆ ਹੋਇਆ, ਉਨ੍ਹਾਂ ਦੱਸਿਆ ਕਿ ਇਹ ਲਾਸ਼ ਕਰੀਬ ਦੋ ਕੁ ਹਫ਼ਤੇ ਪੁਰਾਣੀ ਜਾਪਦੀ ਹੈ। ਉਕਤ ਵਿਅਕਤੀ ਦੀ ਸ਼ਨਾਖਤ ਨਾ ਹੋਣ ਕਾਰਨ ਪੁਲਸ ਵੱਲੋਂ ਅਗਲੀ ਕਾਰਵਾਈ ਕਰਦੇ ਹੋਏ 7 ਜਨਵਰੀ ਨੂੰ ਡੀ. ਡੀ. ਆਰ. ਨੰਬਰ 13 ਕੱਟ ਕੇ ਲਾਸ਼ ਨੂੰ 72 ਘੰਟੇ ਸਨਾਖਤ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ ਵਿਚ ਰੱਖਵਾ ਦਿੱਤਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 7,8,9,10 ਤੇ 11 ਜਨਵਰੀ ਤੱਕ Alert ਜਾਰੀ! ਮੌਸਮ ਵਿਭਾਗ ਵੱਲੋਂ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News