ਡਾ. ਸੁਰਿੰਦਰ ਸਿੰਘ ਨੇ ਮੁੱਖ ਖੇਤੀਬਾੜੀ ਅਫਸਰ ਦਾ ਸੰਭਾਲਿਆ ਚਾਰਜ

03/05/2020 11:18:54 AM

ਜਲੰਧਰ (ਨਰੇਸ਼ ਗੁਲਾਟੀ)—ਪੰਜਾਬ ਸਰਕਾਰ ਦੇ ਹੁਕਮਾਂ ਅਧੀਨ ਬੁੱਧਵਾਰ ਨੂੰ ਡਾ.ਸੁਰਿੰਦਰ ਸਿੰਘ ਨੇ ਬਤੌਰ ਮੁੱਖ ਖੇਤੀਬਾੜੀ ਅਫਸਰ ਜਲੰਧਰ ਦਾ ਚਾਰਜ ਸੰਭਾਲ ਲਿਆ ਹੈ। ਇਸ ਮੌਕੇ 'ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲਾ ਜਲੰਧਰ ਦੇ ਸਮੂਹ ਸਟਾਫ ਨੇ ਡਾ. ਸੁਰਿੰਦਰ ਸਿੰਘ ਦਾ ਸਵਾਗਤ ਕੀਤਾ। ਡਾ.ਸੁਰਿੰਦਰ ਸਿੰਘ ਨੇ ਜ਼ਿਲਾ ਜਲੰਧਰ 'ਚ ਬਤੌਰ ਖੇਤੀਬਾੜੀ ਅਫਸਰ ਦਾ ਕੰਮ ਕੀਤਾ ਹੈ ਅਤੇ ਹੁਣ ਸਰਕਾਰ ਦੇ ਹੁਕਮਾਂ ਅਨੁਸਾਰ ਅਹੁਦੇ 'ਚ ਤਰੱਕੀ ਹੋਣ ਉੁਪਰੰਤ ਉਨ੍ਹਾਂ ਦੀ ਮੁੱਖ ਖੇਤੀਬਾੜੀ ਅਫਸਰ ਜਲੰਧਰ ਵੱਜੋਂ ਤਾਇਨਾਤੀ ਹੋਈ ਹੈ।

PunjabKesari

ਡਾ.ਸੁਰਿੰਦਰ ਸਿੰਘ ਨੇ ਇਸ ਮੌਕੇ 'ਤੇ ਸਮੂਹ ਸਟਾਫ ਨੂੰ ਕਿਹਾ ਹੈ ਕਿ ਖੇਤੀਬਾੜੀ ਦੇ ਸਰਵਪੱਖੀ ਵਿਕਾਸ ਲਈ ਸਾਰੇ ਸੈਕਸ਼ਨਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜ਼ਿਲੇ 'ਚ ਕਿਸਾਨਾਂ ਨੂੰ ਕੁਆਲਿਟੀ ਖਾਦਾਂ ਅਤੇ ਬੀਜਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਹਰ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਧੀਨ ਕੁਦਰਤੀ ਵਸੀਲਿਆਂ ਦੀ ਘੱਟ ਤੋਂ ਘੱਟ ਵਰਤੋਂ ਕਰਦੇ ਹੋਏ ਕਿਸਾਨ ਦੀ ਆਮਦਨ ਵਧਾਉਣ ਲਈ ਜ਼ਿਲੇ 'ਚ ਹਰ ਉਪਰਾਲਾ ਕੀਤਾ ਜਾਵੇਗਾ।

PunjabKesari

ਇਸ ਮੌਕੇ 'ਤੇ ਡਾ. ਜਸਵੰਤ ਰਾਏ ਖੇਤੀਬਾੜੀ ਅਫਸਰ, ਡਾ. ਕੁਲਦੀਪ ਸਿੰਘ ਮੱਤੇਵਾਲ ਸੀਡ ਸਰਟੀਫਿਕੇਸ਼ਨ ਅਫਸਰ ਜਲੰਧਰ , ਡਾ. ਬਲਬੀਰ ਚੰਦ ਸਹਾਇਕ ਗੰਨਾ ਵਿਕਾਸ ਅਫਸਰ, ਡਾ. ਨਰੇਸ਼ ਕੁਮਾਰ ਗੁਲਾਟੀ ਖੇਤੀਬਾੜੀ ਅਫਸਰ, ਡਾ. ਸੁਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਜਲੰਧਰ, ਡਾ. ਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ , ਡਾ. ਵਿਪੁਲ ਛਾਬੜਾ ਡਿਪਟੀ ਪੀਡੀ ਆਤਮਾ ਜਲੰਧਰ ਵੱਲੋਂ ਡਾ. ਸੁਰਿੰਦਰ ਸਿੰਘ ਨੂੰ ਪੂਰਾ ਸਹਿਯੋਗ ਦਿੰਦੇ ਹੋਏ ਖੇਤੀਬਾੜੀ ਦੇ ਵਿਕਾਸ ਲਈ ਹਰ ਉਪਰਾਲੇ ਕਰਨ ਦਾ ਭਰੋਸਾ ਦਿਵਾਇਆ। ਜ਼ਿਲੇ ਦੇ ਉੱਘੇ ਕਿਸਾਨ ਸ. ਗੁਰਦੇਵ ਸਿੰਘ ਲਾਲੀ ਚੇਅਰਮੈਨ ਕਿਸਾਨ ਸਲਾਹਕਾਰ ਕਮੇਟੀ ਜਲੰਧਰ ਪੂਰਬੀ ਨੇ ਵੀ ਡਾ. ਸੁਰਿੰਦਰ ਸਿੰਘ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਜ਼ਿਲੇ 'ਚ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਤਕਨੀਕਾਂ ਦਾ ਫਾਇਦਾ ਉਠਾਉਂਦੇ ਹੋਏ ਮਿੱਥੇ ਟੀਚਿਆਂ ਦੀ ਪ੍ਰਾਪਤੀ ਕਰਨ 'ਚ ਸਹਿਯੋਗ ਕੀਤਾ ਜਾਵੇਗਾ।
-ਸੰਪਰਕ ਅਫਸਰ,
-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ,


Iqbalkaur

Content Editor

Related News