ਭਵਿੱਖ ’ਚ ਬੱਚਿਆਂ ਨੂੰ ਡਾਇਬਟੀਜ਼ ਹੋਣ ਦਾ ਅੰਦਾਜ਼ਾ ਲਗਾ ਸਕਣਗੇ ਡਾਕਟਰ
Monday, Sep 23, 2024 - 01:29 PM (IST)
ਜਲੰਧਰ - ਬ੍ਰਿਟੇਨ ਦੇ ਵਿਗਿਆਨੀਆਂ ਨੇ ਇਕ ਨਵਾਂ ਬਲੱਡ ਟੈਸਟ ਤਿਆਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਜਿਸ ਨਾਲ ਭਵਿੱਖ ’ਚ ਬੱਚਿਆਂ ਨੂੰ ਡਾਇਬਟੀਜ਼ ਹੋਣ ਦੇ ਖਤਰੇ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਹ ਟੈਸਟ ਮੋਟਾਪੇ ਨਾਲ ਸਬੰਧਤ ਵਿਕਾਰਾਂ ਨੂੰ ਸ਼ੁਰੂਆਤੀ ਚਿਤਾਵਨੀ ਦਿੰਦਾ ਹੈ, ਜਿਸ ’ਚ ਜਿਗਰ ਅਤੇ ਦਿਲ ਦੀਆਂ ਬੀਮਾਰੀਆਂ ਸ਼ਾਮਲ ਹਨ। ਖੋਜਕਾਰਾਂ ਦਾ ਕਹਿਣਾ ਹੈ ਕਿ ਹੁਣ ਬੱਚਿਆਂ ਦੇ ਬਲੱਡ ਪਲਾਜ਼ਮਾ ਦੀ ਜਾਂਚ ਕਰਨ ਲਈ ਮਸ਼ੀਨਾਂ ਉਪਲੱਬਧ ਹਨ, ਜਿਸ ਨਾਲ ਬੱਚਿਆਂ ਵਿਚ ਡਾਇਬਟੀਜ਼ ਦੇ ਲੱਛਣਾਂ ਦਾ ਛੇਤੀ ਪਤਾ ਲਾਇਆ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਅੱਲੂ ਅਰਜੁਨ ਦੀ 'ਪੁਸ਼ਪਾ 2' 'ਚ ਡੇਵਿਡ ਵਾਰਨਰ ਦੀ ਐਂਟਰੀ! ਵਾਇਰਲ ਹੋਇਆ ਲੁੱਕ
ਖੋਜ ਦੇ ਹਿੱਸੇ ਵਜੋਂ ਵਿਗਿਆਨੀਆਂ ਨੇ 1,300 ਮੋਟੇ ਬੱਚਿਆਂ ਦੇ ਬਲੱਡ ਲਿਪਿਡ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ’ਚੋਂ 200 ਨੂੰ ‘ਹੋਲਬੇਕ ਮਾਡਲ’ ਵਜੋਂ ਜਾਣੀ ਜਾਂਦੀ ਜੀਵਨ ਸ਼ੈਲੀ ’ਤੇ ਰੱਖਿਆ ਗਿਆ ਸੀ, ਜਿਸ ਦੀ ਵਰਤੋਂ ਆਮ ਤੌਰ ’ਤੇ ਡੈਨਮਾਰਕ ਵਿਚ ਮੋਟਾਪੇ ਦੇ ਇਲਾਜ ਲਈ ਕੀਤੀ ਜਾਂਦੀ ਹੈ। ਇਕ ਸਾਲ ਬਾਅਦ ਖੋਜਕਾਰਾਂ ਨੇ ਡਾਇਬਟੀਜ਼, ਇੰਸੁਲਿਨ ਪ੍ਰਤੀਰੋਧ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੇ ਜੋਖਮਾਂ ਨਾਲ ਜੁੜੇ ਲਿਪਿਡ ਵਿਚ ਕਮੀ ਪਾਈ। ਇਹ ਸੁਧਾਰ ਬੱਚਿਆਂ ਦੇ ਬਾਡੀ ਮਾਸ ਇੰਡੈਕਸ-ਬੀ.ਐੱਮ.ਆਈ. ’ਚ ਮਾਮੂਲੀ ਬਦਲਾਅ ਨਾਲ ਵੀ ਦੇਖਿਆ ਗਿਆ। ਇਹ ਨਵਾਂ ਬਲੱਡ ਟੈਸਟ ਡਾਇਬਟੀਜ਼ ਦਾ ਛੇਤੀ ਪਤਾ ਲਾਉਣ ਦੀ ਉਮੀਦ ਜਗਾਉਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।