ਭਲਕੇ ਦੋਆਬਾ ਕਿਸਾਨ ਕਮੇਟੀ ਦਾ ਵੱਡਾ ਕਾਫ਼ਲਾ ਹੋਵੇਗਾ ਦਿੱਲੀ ਅੰਦੋਲਨ ਲਈ ਰਵਾਨਾ: ਜੰਗਵੀਰ ਰਸੂਲਪੁਰ

05/09/2021 12:09:54 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ)- ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀ ਕਿਸਾਨ ਜਥੇਬੰਦੀ 10 ਮਈ ਨੂੰ ਵੱਡਾ ਕਾਫ਼ਲਾ ਦਿੱਲੀ ਅੰਦੋਲਨ ਲਈ ਲੈ ਕੇ ਜਾ ਰਹੀ ਹੈ। ਚੌਲਾਂਗ ਟੋਲ ਧਰਨੇ ਦੇ 217ਵੇਂ ਦਿਨ ਵੀ ਖੇਤੀ ਕਾਨੂੰਨਾਂ ਡਟੀ ਜਥੇਬੰਦੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ, ਸਤਪਾਲ ਸਿੰਘ ਮਿਰਜ਼ਾਪੁਰ, ਪ੍ਰਿਥਪਾਲ ਸਿੰਘ ਗੁਰਾਇਆ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਦੀਆਂ ਬਰੂਹਾਂ ਉਤੇ ਮੋਦੀ ਸਰਕਾਰ ਦੇ ਤਾਨਾਸ਼ਾਹੀ ਫਰਮਾਨਾ ਦੇ ਖਿਲਾਫ ਮੋਰਚਾ ਲਾ ਕੇ ਬੈਠੇ ਲੱਖਾਂ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਸਰਕਾਰ ਵੱਲੋ ਕੋਰੋਨਾ ਦੇ ਆੜ ਵਿੱਚ ਦਿੱਤੇ ਜਾ ਰਹੇ ਡਰਾਵੇ ਦੇ ਬਾਵਜ਼ੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਆਪਣੇ ਵਜੂਦ ਤੇ ਭਵਿੱਖ ਦੀ ਲੜਾਈ ਲੜਨ ਲਈ ਲਗਾਤਾਰ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਕਿਸਾਨ ਦਿੱਲੀ ਕੂਚ ਕਰ ਰਹੇ ਹਨ। 

ਇਹ ਵੀ ਪੜ੍ਹੋ : ਕਪੂਰਥਲਾ ਤੋਂ ਜਲੰਧਰ ਆਉਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਕੁਝ ਅਜਿਹਾ

ਉਨ੍ਹਾਂ ਆਖਿਆ ਕਿ ਸੋਮਵਾਰ ਸਵੇਰੇ 7 ਵਜੇ ਚੌਲਾਂਗ ਟੋਲ ਪਲਾਜ਼ਾ ਤੋਂ ਦਿੱਲੀ ਲਈ ਦਸੂਹਾ, ਟਾਂਡਾ ਅਤੇ ਮਿਆਣੀ ਇਲਾਕੇ ਦੇ ਹਜ਼ਾਰਾਂ ਕਿਸਾਨ ਕੂਚ ਕਰਨਗੇ। ਇਸ ਦੌਰਾਨ ਮੋਦੀ ਸਰਕਾਰ ਵੱਲੋ ਲਿਆਂਦੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਹਰਦੀਪ ਖੁੱਡਾ, ਨਵਦੀਪ ਸਿੰਘ, ਮਨਦੀਪ ਸਿੰਘ,ਪ੍ਰਦੀਪ ਸਿੰਘ, ਬਲਜੀਤ ਸਿੰਘ ਬਰਿਆਰ, ਗੁਰਮਿੰਦਰ ਸਿੰਘ, ਸ਼ਿਵ ਪੂਰਨ ਸਿੰਘ, ਹਰਭਜਨ ਸਿੰਘ, ਰਤਨ ਸਿੰਘ ਖੋਖਰ, ਗੁਰਜੀਤ ਸਿੰਘ ਪੁਲ ਪੁਖਤਾ, ਰਮਣੀਕ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਕਰਮਜੀਤ ਜਾਜਾ, ਸੁਰਿੰਦਰ ਸਿੰਘ ਦਾਰਾਪੁਰ, ਗੁਰਬਖਸ਼ ਸਿੰਘ, ਰਤਨ ਸਿੰਘ, ਜਗਤਾਰ ਸਿੰਘ, ਗੁਰਮਿੰਦਰ ਸਿੰਘ, ਦੀਪ ਨੰਗਲ,ਹੈਪੀ ਜਾਜਾ, ਸਪਨਦੀਪ ਸਿੰਘ, ਨਵਦੀਪ ਸਿੰਘ, ਬਲਜੀਤ ਸਿੰਘ, ਚਰਨਜੀਤ ਬਾਜਵਾ ਆਦਿ ਮੌਜੂਦ ਸਨ। 

ਇਹ ਵੀ ਪੜ੍ਹੋ : ਜਲੰਧਰ: ਕੋਰੋਨਾ ਨੇ ਖ਼ੂਨ ਦੇ ਰਿਸ਼ਤੇ ’ਚ ਪੈਦਾ ਕੀਤੀਆਂ ਦੂਰੀਆਂ, ਸ਼ਮਸ਼ਾਨਘਾਟਾਂ 'ਚੋਂ ਸਾਹਮਣੇ ਆ ਰਹੀਆਂ ਦਰਦਨਾਕ ਤਸਵੀਰਾਂ


shivani attri

Content Editor

Related News