ਪੀਣ ਵਾਲੇ ਪਾਣੀ ’ਚ ਗੰਦਗੀ ਕਾਰਨ ਪ੍ਰੇਸ਼ਾਨ ਲੋਕ

12/13/2018 1:47:00 AM

ਗਡ਼੍ਹਸ਼ੰਕਰ,   (ਸ਼ੋਰੀ)-  ਇੱਥੋਂ ਦੇ ਮੇਨ ਬਾਜ਼ਾਰ ਤੋਂ ਲੈ ਕੰਨਿਆ ਵਿਦਿਆਲਿਆ ਸਕੂਲ ਦੇ ਆਸਪਾਸ ਦੇ ਇਲਾਕਿਆਂ ’ਚ ਨਗਰ ਕੌਂਸਲ ਵੱਲੋਂ ਜੋ ਪੀਣ ਵਾਲੇ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਉਸ ’ਚ ਗੰਦਗੀ ਆਉਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਡਿਤ ਪਿੰਕੀ ਐਰੀ ਨੇ ਦੱਸਿਆ ਕਿ ਜਦ ਟੂਟੀਆਂ ’ਚੋਂ ਪਾਣੀ ਦੀ ਸਪਲਾਈ ਆਉਣੀ ਸ਼ੁਰੂ ਹੁੰਦੀ ਹੈ ਤਾਂ ਸ਼ੁਰੂ ’ਚ ਗਾਰੇ ਵਰਗਾ ਪਾਣੀ ਆਉਂਦਾ ਹੈ ਜਿਸ ’ਚ ਮਿੱਟੀ ਤੇ ਦੂਸ਼ਿਤ ਕਣਾਂ ਦੀ ਭਰਮਾਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਪਾਣੀ ਪੀਣ ਯੋਗ ਨਾ ਹੋਣ ਕਾਰਨ ਬੀਮਾਰੀਆਂ ਪੈਦਾ ਕਰ ਸਕਦਾ ਹੈ। ਇਸ ਸਬੰਧੀ ਸੰਪਰਕ ਕਰਨ 
ਤੇ ਕਾਰਜਕਾਰੀ ਅਧਿਕਾਰੀ ਅਵਤਾਰ ਚੰਦ ਨੇ ਦੱਸਿਆ ਕਿ ਸਮੱਸਿਆ ਦਾ ਜਲਦ ਹੱਲ ਕਰ ਦਿੱਤਾ ਜਾਵੇਗਾ।


Related News