ਜ਼ਿਲ੍ਹਾ ਕਪੂਰਥਲਾ ''ਚ ਫਾਇਨਾਂਸ ਕੰਪਨੀ ਨੇ ਸੈਂਕੜੇ ਲੋਕਾਂ ਤੋਂ ਠੱਗੇ 50 ਕਰੋੜ

11/27/2020 2:11:02 PM

ਕਪੂਰਥਲਾ (ਭੂਸ਼ਣ/ਮਲਹੋਤਰਾ)— ਜ਼ਿਲ੍ਹਾ ਕਪੂਰਥਲਾ 'ਚ ਕੰਮ ਕਰ ਰਹੀ ਇਕ ਫਾਇਨਾਂਸ ਕੰਪਨੀ ਨੇ ਸੈਂਕੜੇ ਲੋਕਾਂ ਨੂੰ ਸਿਰਫ਼ 25 ਮਹੀਨੇ 'ਚ ਜਮ੍ਹਾ ਕਰਵਾਈ ਗਈ ਨਕਦੀ ਨੂੰ ਦੁੱਗਣੀ ਕਰਨ ਦਾ ਝਾਂਸਾ ਦੇ ਕੇ ਕਰੀਬ 50 ਕਰੋੜ ਰੁਪਏ ਦੀ ਰਕਮ ਹੜੱਪ ਲਈ। ਕਪੂਰਥਲਾ ਸ਼ਹਿਰ 'ਚ ਆਪਣਾ ਕੰਮ ਬੰਦ ਕਰਕੇ ਸਬੰਧਤ ਕੰਪਨੀ ਦਾ ਮਾਲਕ ਜਿੱਥੇ ਵਿਦੇਸ਼ ਭੱਜ ਗਿਆ ਹੈ, ਉੱਥੇ ਹੀ ਕੰਪਨੀ 'ਚ ਸਬੰਧਤ ਦੂਜੇ ਹਿੱਸੇਦਾਰ ਲੋਕਾਂ ਨੂੰ ਪੈਸੇ ਵਾਪਸ ਨਾ ਕਰਕੇ ਲਗਾਤਾਰ ਤੰਗ-ਪਰੇਸ਼ਾਨ ਕਰ ਰਹੇ ਹਨ। ਜਿਸ ਨੂੰ ਲੈ ਕੇ ਵੱਡੀ ਗਿਣਤੀ 'ਚ ਠੱਗੀ ਦਾ ਸ਼ਿਕਾਰ ਹੋਏ ਨਿਵੇਸ਼ਕਾਂ ਨੇ ਐੱਸ. ਐੱਸ. ਪੀ. ਕਪੂਰਥਲਾ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਆਦਮਪੁਰ ਵਿਖੇ ਸੈਲੂਨ 'ਚ ਦਿਨ-ਦਿਹਾੜੇ ਗੈਂਗਵਾਰ, ਗੋਲੀਆਂ ਮਾਰ ਨੌਜਵਾਨ ਦਾ ਕੀਤਾ ਕਤਲ

ਪ੍ਰੈੱਸ ਕਾਨਫਰੰਸ ਦੌਰਾਨ ਨਿਵੇਸ਼ਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਸੈਂਕੜੇ ਦੀ ਗਿਣਤੀ 'ਚ ਮਾਸੂਮ ਲੋਕਾਂ ਨੇ ਆਪਣੇ ਸੁਨਹਿਰੇ ਭਵਿੱਖ ਦੀ ਖਾਤਿਰ ਕਪੂਰਥਲਾ ਸ਼ਹਿਰ 'ਚ ਕੰਮ ਕਰ ਰਹੀ ਇਕ ਫਾਇਨਾਂਸ ਕੰਪਨੀ ਦੇ ਚੰਗੁਲ 'ਚ ਫਸ ਕੇ ਕਰੋੜਾਂ ਰੁਪਏ ਦੀ ਰਕਮ ਫਸਾ ਦਿੱਤੀ ਹੈ। ਜਦੋਂ ਉਨ੍ਹਾਂ ਉਕਤ ਕੰਪਨੀ 'ਚ ਆਪਣੀ ਜ਼ਿੰਦਗੀ ਭਰ ਦੀ ਮਿਹਨਤ ਨਾਲ ਕਮਾਈ ਗਈ ਰਕਮ ਨੂੰ ਨਿਵੇਸ਼ ਕੀਤਾ ਸੀ ਤਾਂ ਉਸ ਸਮੇਂ ਸਬੰਧਤ ਕੰਪਨੀ ਦੇ ਮਾਲਿਕ ਅਤੇ ਹਿੱਸੇਦਾਰਾਂ ਨੇ ਉਨ੍ਹਾਂ ਨੂੰ ਸਿਰਫ਼ 2 ਸਾਲ 'ਚ ਉਨ੍ਹਾਂ ਦੀ ਰਕਮ ਦੁੱਗਣੀ ਕਰਨ ਦਾ ਲਾਲਚ ਦੇ ਕੇ ਕਈ ਵੱਡੇ ਸਬਜ਼ਬਾਗ ਦਿਖਾਏ ਸਨ।
ਉਨ੍ਹਾਂ ਦੱਸਿਆ ਕਿ ਉੱਕਤ ਕੰਪਨੀ ਨੇ ਪੂਰੇ ਪੰਜਾਬ 'ਚ ਕਈ ਸ਼ਹਿਰਾਂ ਨਾਲ ਸਬੰਧਤ ਅਜਿਹੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਹੈ, ਜਿਨ੍ਹਾਂ ਦੇ ਕੋਲ ਹੁਣ ਪਰਿਵਾਰ ਨੂੰ ਚਲਾਉਣ ਲਈ ਕੁਝ ਵੀ ਨਹੀਂ ਬਚਿਆ ਹੈ। ਇਸ ਮੌਕੇ ਰਾਕੇਸ਼ ਕੁਮਾਰ ਸੂਦ, ਅਜੈ ਮੌਰਿਆ, ਸੁਮਨ ਕੁਮਾਰੀ, ਸ਼ਿਖਾ, ਰਮਨ ਕੁਮਾਰ, ਅਮਿਤ ਕੁਮਾਰ, ਕੁਮਾਰ, ਨਿਸ਼ਾਨ ਸਿੰਘ, ਆਸ਼ੀਸ਼ ਕੁਮਾਰ ਤੇ ਜੌਲੀ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਕਿਸਾਨਾਂ ਨੂੰ ਹਰਿਆਣਾ ਸਰਹੱਦ 'ਤੇ ਰੋਕੇ ਜਾਣ ਨੂੰ ਲੈ ਕੇ ਕੈਪਟਨ ਦੀ ਖੱਟੜ ਨੂੰ ਖ਼ਾਸ ਅਪੀਲ
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧੀ ਜਦੋਂ ਐੱਸ. ਐੱਸ. ਪੀ. ਕੰਵਰਦੀਪ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਬੰਧਤ ਲੋਕਾਂ ਨੂੰ ਪੂਰਾ ਇਨਸਾਫ਼ ਦਿੱਤਾ ਜਾਵੇਗਾ। ਇਸ ਸਬੰਧ 'ਚ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਫਗਵਾੜਾ: ਮਾਤਾ ਵੈਸ਼ਨੋ ਦੇਵੀ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ


shivani attri

Content Editor

Related News