ਦੋ ਧਿਰਾਂ ਵਿਚਾਲੇ ਹੋਈ ਤਕਰਾਰ ਨੇ ਧਾਰਿਆ ਹਿੰਸਕ ਰੂਪ, ਚੱਲੇ ਇੱਟਾਂ-ਪੱਥਰ

04/07/2021 10:09:14 AM

ਸੁਲਤਾਨਪੁਰ ਲੋਧੀ (ਧੀਰ)-ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਸਦਰ ਬਾਜ਼ਾਰ ’ਚ ਮੰਗਲਵਾਰ ਦੋ ਧਿਰਾਂ ’ਚ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਹਿੰਸਕ ਝਡ਼ਪ ਦਾ ਰੂਪ ਅਖਤਿਆਰ ਕਰ ਲਿਆ। ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਪੁੱਤਰ ਡਾ. ਰਾਣਾ ਵਾਸੀ ਚੰਡੀਗਡ਼੍ਹ ਆਪਣੇ ਪਾਵਨ ਨਗਰੀ ਦੇ ਘਰ ’ਚ ਆਇਆ ਸੀ। ਇੱਥੇ ਉਸਦੇ ਘਰ ’ਚ ਕੋਈ ਕੰਮ ਚੱਲ ਰਿਹਾ ਸੀ। ਜਾਣਕਾਰੀ ਦਿੰਦੇ ਹੋਏ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਸਦਰ ਬਾਜ਼ਾਰ ’ਚੋਂ ਕੋਈ ਸਾਮਾਨ ਖਰੀਦਣ ਆਇਆ ਤਾਂ ਸੜਕ ਦੇ ਵਿਚ ਇਕ ਮੋਟਰਸਾਈਕਲ ਖੜ੍ਹਾ ਸੀ। 

ਗੁਰਜੀਤ ਸਿੰਘ ਨੇ ਕਿਹਾ ਕਿ ਮੈਂ ਉਸ ਨੌਜਵਾਨ ਨੂੰ ਕਿਹਾ ਕਿ ਉਹ ਆਪਣਾ ਮੋਟਰਸਾਈਕਲ ਸਡ਼ਕ ਤੋਂ ਸਾਈਡ ’ਤੇ ਖੜ੍ਹਾ ਕਰ ਦੇਵੇ। ਅੱਗਿਓ ਮੋਟਰਸਾਇਕਲ ਸਵਾਰ ਨੌਜਵਾਨ ਕਹਿਣ ਲੱਗਾ ਕਿ ਜੇਕਰ ਤੇਰੇ ਕੋਲ ਮੋਟਰਸਾਈਕਲ ਹੈ ਤਾਂ ਤੂੰ ਸੜਕ ਦੇ ਵਿਚ ਮੋਟਰਸਾਈਕਲ ਲਗਾ ਲੈ ਤੇ ਬਾਅਦ ਇੰਨਾ ਹੀ ਨਹੀਂ ਉਕਤ ਨੌਜਵਾਨ ਨੇ ਫਿਰ ਤੋਂ ਉਕਤ ਨੌਜਵਾਨ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਸ਼ਿਵ ਮੰਦਰ ਚੌੜ੍ਹਾ ਖੂਹ ਦੇ ਕੋਲ ਪਹੁੰਚ ਕੇ ਉਸ ਨਾਲ ਗਾਲੀ ਗਲੋਚ ਕਰਨ ਲੱਗਾ ਅਤੇ ਉਸ ਨੇ ਆਪਣੇ ਨਾਲ 5-6 ਅਣਪਛਾਤੇ ਨੌਜਵਾਨ ਬੁਲਾ ਲਏ ਪਰ ਗੁਰਜੀਤ ਸਿੰਘ ਨੇ ਕਿਹਾ ਕਿ ਮੈਂ ਉਸ ਵਕਤ ਵੀ ਕੁਝ ਨਹੀਂ ਬੋਲਿਆ ਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਉਸ ਵਕਤ ਉਸਨੇ ਆਪਣੇ ਪਿਤਾ ਨੂੰ ਫੋਨ ਕਰ ਦਿੱਤਾ ਤੇ ਉਨ੍ਹਾਂ ਨੂੰ ਉੱਥੇ ਬੁਲਾ ਲਿਆ ਪਰ ਉਨ੍ਹਾਂ ਸਾਰੇ ਨੌਜਵਾਨਾਂ ਨੇ ਮੇਰੇ ਅਤੇ ਮੇਰੇ ਪਿਤਾ ਦੇ ਨਾਲ ਗਾਲੀ-ਗਲੋਚ ਕੀਤਾ ਤੇ ਇਨ੍ਹਾਂ ਮੇਰੇ ਉੱਪਰ ਇੱਟ-ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ : ਹੁਣ ਇਨ੍ਹਾਂ ਲੋਕਾਂ ਨੂੰ ਕੋਰੋਨਾ ਵੈਕਸੀਨ ਲਵਾਉਣ ਲਈ ਕਰਨਾ ਪਵੇਗਾ ਇੰਤਜ਼ਾਰ

ਗੁਰਜੀਤ ਸਿੰਘ ਨੇ ਦੱਸਿਆ ਕਿ ਉਕਤ ਹਮਲਾ ਕਰਨ ਵਾਲੇ ਨੌਜਵਾਨ ਕਹਿਣ ਲੱਗੇ ਕਿ ਅਸੀ ਪੁਲਸ ਅਧਿਕਾਰੀ ਦੇ ਬੇਟੇ ਹਾਂ ਸਾਡਾ ਕੋਈ ਵੀ ਕੁਝ ਨਹੀਂ ਵਿਗਾੜ ਸਕਦਾ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਮੁਲਜ਼ਮਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸੱਚ ਨੂੰ ਇਨਸਾਫ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਮੇਰਾ ਉਨ੍ਹਾਂ ਨਾਲ ਕੋਈ ਵੀ ਪੁਰਾਣੀ ਰੰਜਿਸ਼ ਨਹੀਂ ਹੈ।
ਉੱਥੇ ਹੀ ਮੌਕੇ ’ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ਪੜਤਾਲ ’ਚ ਜੁੱਟ ਗਈ ਹੈ ਤੇ ਪੁਲਸ ਵੱਲੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸੂਤਰਾਂ ਦੇ ਅਨੁਸਾਰ ਦੋਵਾਂ ਪੱਖਾਂ ’ਚ ਸ਼ਾਮ ਤੱਕ ਸਮਝੌਤੇ ਦੀ ਗੱਲ ਚੱਲ ਰਹੀ ਸੀ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟੁੱਟਣ ਲੱਗੀ ਭਾਜਪਾ, ਜ਼ਿਲ੍ਹਾ ਸਕੱਤਰ ਨੇ ਦਿੱਤਾ ਅਸਤੀਫ਼ਾ

ਕੀ ਕਹਿਣੈ ਦੂਜੀ ਧਿਰ ਦਾ
ਇਸ ਮੌਕੇ ਦੂਜੀ ਧਿਰ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਰੋਬਿਨ ਨੇ ਕਿਹਾ ਕਿ ਮੇਰਾ ਛੋਟਾ ਭਰਾ ਰੋਹਿਤ ਬਾਜ਼ਾਰ ’ਚੋਂ ਕੋਈ ਸਾਮਾਨ ਖਰੀਦਣ ਗਿਆ ਸੀ। ਉਨ੍ਹਾਂ ਕਿਹਾ ਕਿ ਡਾ. ਰਾਣਾ ਤੇ ਉਨ੍ਹਾਂ ਦਾ ਲੜਕਾ ਆਇਆ ਅਤੇ ਮੇਰੇ ਭਰਾ ਨੂੰ ਚਪੇੜ ਮਾਰੀ ਅਤੇ ਉਸ ਨੂੰ ਮੋਟਰਸਾਈਕਲ ਤੋਂ ਥੱਲੇ ਸੁੱਟ ਦਿੱਤਾ। ਉਨ੍ਹਾਂ ਕਿਹਾ ਕਿ ਬਾਅਦ ’ਚ ਉਨ੍ਹਾਂ ਰੋਹਿਤ ਨੂੰ ਗੰਭੀਰ ਹਾਲਤ ’ਚ ਜ਼ਖਮੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬਾਅਦ ’ਚ ਮੈਨੂੰ ਮੇਰੇ ਭਰਾ ਨੇ ਇਸ ਸਬੰਧੀ ਫੋਨ ’ਤੇ ਜਾਣਕਾਰੀ ਦਿੱਤੀ ਤਾਂ ਮੈਂ ਮੌਕੇ ’ਤੇ ਪੁੱਜਾ ਤੇ ਦੇਖਿਆ ਕਿ ਮੇਰੇ ਭਰਾ ਨੂੰ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ ਪਰ ਕੋਈ ਵੀ ਉੱਥੇ ਮੇਰੇ ਭਰਾ ਨੂੰ ਛੁਡਵਾ ਨਹੀ ਰਿਹਾ ਸੀ ਅਤੇ ਸਾਰੇ ਲੋਕ ਆਸ-ਪਾਸ ਦੇ ਤਮਾਸ਼ਾ ਦੇਖ ਰਹੇ ਸਨ। ਉਨ੍ਹਾਂ ਕਿਹਾ ਕਿ ਜੋ ਵੀ ਗੁਰਜੀਤ ਸਿੰਘ ਇਲਜਾਮ ਲਗਾ ਰਿਹਾ ਹੈ ਉਹ ਝੂਠੇ ਤੇ ਬੇਬੁਨਿਆਦ ਹਨ।

ਉਨ੍ਹਾਂ ਕਿਹਾ ਕਿ ਉੱਥੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ। ਜਿਨ੍ਹਾਂ ਨਾਲ ਇਹ ਵੀ ਸਾਫ ਹੋ ਜਾਵੇਗਾ ਕਿ ਗਲਤੀ ਕਿਸਦੀ ਹੈ ਤੇ ਕੌਣ ਉੱਥੇ ਗੁੰਡਾਗਰਦੀ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਉਹ ਤਿੰਨ ਤੋਂ ਚਾਰ ਵਿਅਕਤੀ ਆ ਕੇ ਸਾਡੇ ਨਾਲ ਵੀ ਗਾਲੀ ਗਲੋਚ ਕਰਨ ਲੱਗੇ। ਉਨ੍ਹਾਂ ਕਿਹਾ ਕਿ ਇਹ ਨਹੀਂ ਕਿ ਉਹ ਸ਼ਹਿਰ ਦੇ ਅਮੀਰ ਲੋਕ ਹਨ ਤਾਂ ਉਨ੍ਹਾਂ ’ਤੇ ਕਾਨੂੰਨੀ ਕਾਰਵਾਈ ਨਾ ਹੋਵੇ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਉਕਤ ਮੁਲਜ਼ਮਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ 7ਵੀਂ ’ਚ ਪੜ੍ਹਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News