ਝਗੜੇ ਦੌਰਾਨ ਰਿਵਾਲਵਰ ਕੱਢ ਕੇ ਕੀਤੇ ਹਵਾਈ ਫਾਇਰ, ਦਿੱਤੀਆਂ ਜਾਨੋਂ ਮਾਰਨ ਦੀਆਂ ਧਮਕੀਆਂ

07/30/2021 4:57:55 PM

ਨਵਾਂਸ਼ਹਿਰ (ਤ੍ਰਿਪਾਠੀ)- ਸਾਂਝੀ ਮੋਟਰ ਤੋਂ ਪਾਣੀ ਲਗਾਉਣ ਨੂੰ ਲੈ ਕੇ ਹੋਏ ਝਗੜੇ ਵਿਚ ਰਿਵਾਲਵਰ ਤੋਂ ਹਵਾਈ ਫਾਇਰ ਕਰਕੇ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਦੋਸ਼ੀ ਖ਼ਿਲਾਫ਼ ਪੁਲਸ ਨੇ ਆਰਮਸ ਐਕਟ ਹੇਠ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਥਾਣਾ ਬਹਿਰਾਮ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਜਗਰੂਪ ਕੌਰ ਪਤਨੀ ਰਣਜੀਤ ਸਿੰਘ ਵਾਸੀ ਪਿੰਡ ਜੰਡਿਆਲੀ ਨੇ ਦੱਸਿਆ ਕਿ ਉਸ ਦਾ ਪਤੀ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਨ੍ਹਾਂ ਕਰੀਬ 7 ਏਕੜ ਜ਼ਮੀਨ ਠੇਕੇ ’ਤੇ ਲਈ ਹੋਈ ਹੈ। ਇਸ ਦੇ ਨਾਲ ਹੀ 1 ਏਕੜ ਜ਼ਮੀਨ ’ਤੇ ਜਸਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਖੋਥੜਾ ਖੇਤੀ ਕਰਦਾ ਹੈ, ਜਿਸ ਦੀ ਮੋਟਰ ਉਨ੍ਹਾਂ ਦੇ ਨਾਲ ਸਾਂਝੀ ਹੈ ਅਤੇ ਇਸ ’ਤੇ ਹਫ਼ਤੇ ਵਿਚ 3 ਦਿਨ ਪਾਣੀ ਲਗਾਉਣ ਦੀ ਵਾਰੀ ਹੁੰਦੀ ਹੈ।

ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਨਵਜੋਤ ਸਿੱਧੂ ਦੇ ਬੇਬਾਕ ਬੋਲ, ਖੇਤੀ ਕਾਨੂੰਨਾਂ ਸਣੇ ਕਈ ਮੁੱਦਿਆਂ 'ਤੇ ਕੀਤੀ ਖੁੱਲ੍ਹ ਕੇ ਚਰਚਾ

ਉਨ੍ਹਾਂ ਦੱਸਿਆ ਕਿ ਬੀਤੇ ਦਿਨ ਖੇਤਾਂ ’ਚ ਪਾਣੀ ਲਗਾਉਣ ਦੀ ਵਾਰੀ ਉਨ੍ਹਾਂ ਦੀ ਸੀ ਪਰ ਜਸਵਿੰਦਰ ਨੇ ਪਾਣੀ ਆਪਣੇ ਖੇਤਾਂ ਵੱਲ ਮੋੜ ਦਿੱਤਾ ਸੀ। ਇਸ ਸਬੰਧੀ ਜਸਵਿੰਦਰ ਤੋਂ ਫੋਨ ਕਰਕੇ ਜਾਣਕਾਰੀ ਮੰਗੀ ਤਾਂ ਜਸਵਿੰਦਰ ਮੌਕੇ ’ਤੇ ਗਾਲਾਂ ਕੱਢਦੇ ਆਇਆ ਅਤੇ ਉਸ ਨੇ ਰਿਵਾਲਵਰ ਕੱਢ ਕੇ ਹਵਾ ਵਿਚ ਫਾਇਰ ਕਰਦੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਚੌਂਕੀ ਮੇਹਲੀ ਦੀ ਇੰਚਾਰਜ ਸੰਦੀਪ ਕੁਮਾਰ ਨੇ ਕਿਹਾ ਕਿ ਉਕਤ ਸ਼ਿਕਾਇਤ ਦੇ ਆਧਾਰ ’ਤੇ ਦੋਸ਼ੀ ਜਸਵਿੰਦਰ ਸਿੰਘ ਖ਼ਿਲਾਫ਼ ਧਾਰਾ 336,506 ਅਤੇ ਆਰਮਸ ਐਕਟ ਤਹਿਤ 1959 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਨਵਜੋਤ ਸਿੱਧੂ ਨੇ ਘੇਰੇ ਬਾਦਲ ਤੇ ਮਜੀਠੀਆ, ਸਾਧੇ ਤਿੱਖੇ ਨਿਸ਼ਾਨੇ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News