ਪੰਥਕ ਮੁੱਦਿਆਂ ''ਤੇ ਵਿਚਾਰਾਂ ਕਰਨ ਦੇ ਨਾਲ-ਨਾਲ ਆਪਣੀਆਂ ਮੁਸ਼ਕਿਲਾਂ ਤੋਂ ਜਾਣੂ ਕਰਾਇਆ

07/16/2020 6:08:51 PM

ਟਾਂਡਾ ਉੜਮੁੜ(ਪਰਮਜੀਤਸਿੰਘਮੋਮੀ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਸਿੰਘਾਂ ਦੀ ਜਥੇਬੰਦੀ ਗੁਰਸਿੱਖ ਮਹਾਂਸਭਾ ਵੈੱਲਫੇਅਰ ਸੋਸਾਇਟੀ ਬਲਾਕ ਟਾਂਡਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਤਾਰਾ ਸਿੰਘ ਸੱਲਾਂ ਨਾਲ ਮੁਲਾਕਾਤ ਕੀਤੀ ਗਈl ਸੁਸਾਇਟੀ ਦੇ ਬਲਾਕ ਪ੍ਰਧਾਨ ਟਾਂਡਾ ਸੁਖਜਿੰਦਰ ਸਿੰਘ ਨੰਗਲ ਖੂੰਗਾ ਦੀ ਅਗਵਾਈ ਵਿੱਚ ਇਕੱਤਰ ਹੋਏ ਪ੍ਰਚਾਰਕ ਸਿੰਘਾਂ ਨੇ ਜਿੱਥੇ ਪੰਥਕ ਵਿਚਾਰਾਂ ਕੀਤੀਆਂ ਉੱਥੇ ਹੀ ਆਪਣੀਆਂ ਮੁਸ਼ਕਿਲਾਂ ਅਤੇ ਮੰਗਾਂ ਦੇ ਸਬੰਧ ਵਿੱਚ ਇੱਕ ਮੰਗ ਪੱਤਰ ਉਨ੍ਹਾਂ ਨੂੰ ਭੇਟ ਕੀਤਾl ਜਥੇਦਾਰ  ਤਾਰਾ ਸਿੰਘ ਸੱਲਾਂ ਨੂੰ ਮੰਗ ਪੱਤਰ ਭੇਟ ਕਰਦੇ ਹੋਏ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਦੱਸਿਆ ਕਿ ਕਰੋਨਾ ਵਾਇਰਸ  ਮਹਾਂਮਾਰੀ ਕਾਰਨ ਇਲਾਕੇ ਅੰਦਰ ਕੋਈ ਵੀ ਧਾਰਮਿਕ ਸਮਾਗਮ ਨਾ ਹੋਣ ਕਾਰਨ ਉਹ ਕਰੀਬ ਪਿਛਲੇ ਚਾਰ ਮਹੀਨਿਆਂ ਤੋਂ ਬੇਰੁਜ਼ਗਾਰ ਹੋਏ ਪਏ ਹਨ ਅਤੇ ਨਾ ਹੀ ਤੇ ਸਰਕਾਰ ਅਤੇ ਨਾ ਹੀ ਕਿਸੇ ਧਾਰਮਿਕ ਸੰਸਥਾ ਜਾਂ ਜਥੇਬੰਦੀ ਨੇ ਉਨ੍ਹਾਂ ਦੀ ਇਸ ਔਖੀ ਘੜੀ ਵਿੱਚ ਬਾਂਹ ਨਹੀ ਫੜੀ ਹੈ ਜਿਸ ਕਾਰਨ ਉਹ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ।

ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਤੇ ਮੰਗ ਪੱਤਰ ਭੇਟ ਕਰਦੇ ਹੋਏ ਮੰਗ ਕੀਤੀ ਕਿ  ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਜਾਵੇ।ਇਸ ਮੌਕੇ ਜਥੇਦਾਰ ਤਾਰਾ ਸਿੰਘ ਸੱਲਾਂ ਨੇ ਪ੍ਰਚਾਰਕ ਸਿੰਘਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਮੰਗਾਂ ਦੀ ਆਵਾਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਪਹੁੰਚਾਉਣਗੇ ਇਸ ਮੌਕੇ ਉਨ੍ਹਾਂ ਸੁਸਾਇਟੀ ਦੇ ਮੈਂਬਰਾਂ ਨੂੰ ਮਾਈਕ ਸਹਾਇਤਾ ਵੀ ਭੇਟ ਕੀਤੀ।ਇਸ ਮੌਕੇ ਭਾਈ ਬਿਕਰਮ ਸਿੰਘ ਪੰਡੋਰੀ ਖਜੂਰ,ਭਾਈ ਅਵਤਾਰ ਸਿੰਘ ਮਸੀਤੀ,ਗਿਆਨੀ ਅਮਰਜੀਤ ਸਿੰਘ ਮੂਨਕਾਂ, ਭਾਈ ਸੁਰਿੰਦਰ ਸਿੰਘ ਗੋਬਿੰਦ ਨਗਰ,ਭਾਈ ਸੁਖਦੀਪ ਸਿੰਘ,ਭਾਈ ਕਿਰਪਾਲ ਸਿੰਘ ਜਾਜਾ,ਜਥੇਦਾਰ ਪਰਮਜੀਤ ਸਿੰਘ ਖ਼ਾਲਸਾ,ਭਾਈ ਮਾਨ ਸਿੰਘ,ਭਾਈ ਸੁਖਦੇਵ ਸਿੰਘ,ਭਾਈ ਹਰਜੀਤ ਸਿੰਘ,ਭਾਈ ਦਵਿੰਦਰ ਸਿੰਘ,ਹਰਜਿੰਦਰ ਸਿੰਘ,ਸੁਖਦੇਵ ਸਿੰਘ ਤੇ ਹੋਰ ਪ੍ਰਚਾਰਕ ਸਿੰਘ ਵੀ ਹਾਜਰ ਸਨ 


Harinder Kaur

Content Editor

Related News