ਦਿਲਕੁਸ਼ਾ ਮਾਰਕੀਟ ਨੇੜੇ ਸੜਕਾਂ ਤੋਂ ਟ੍ਰੈਫਿਕ ਜਾਮ ਦੀ ਸਮੱਸਿਆ ਹਟਾਉਣ ਸਬੰਧੀ ਪੁਰਾਣੀ ਕਚਹਿਰੀ ’ਚ ਬਣੇ ਮਲਟੀ ਪਾਰਕਿੰਗ

03/08/2021 3:40:21 PM

ਜਲੰਧਰ (ਪੁਨੀਤ)- ਦਿਲਕੁਸ਼ਾ ਮਾਰਕੀਟ ਸਮੇਤ ਨੇੜੇ ਦੇ ਬਾਜ਼ਾਰਾਂ ਵਿਚ ਜਾਣ ਵਾਲਿਆਂ ਲਈ ਗੱਡੀ ਖੜ੍ਹੀ ਕਰਨਾ ਸਭ ਤੋਂ ਵੱਡੀ ਸਮੱਸਿਆ ਦਾ ਕਾਰਣ ਬਣਦਾ ਜਾ ਰਿਹਾ ਹੈ। ਵਾਜਬ ਥਾਂ ਨਾ ਹੋਣ ਕਾਰਣ ਲੋਕਾਂ ਵੱਲੋਂ ਸੜਕ ’ਤੇ ਹੀ ਗੱਡੀਆਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ। ਕਈ ਵਾਰ ਗੱਡੀਆਂ ਸਹੀ ਢੰਗ ਨਾਲ ਖੜ੍ਹੀਆਂ ਨਾ ਹੋਣ ਕਾਰਣ ਟ੍ਰੈਫਿਕ ਜਾਮ ਵੇਖਣ ਨੂੰ ਮਿਲਦਾ ਹੈ। ਗਲਤ ਢੰਗ ਨਾਲ ਗੱਡੀਆਂ ਖੜ੍ਹੀਆਂ ਹੋਣ ’ਤੇ ਟ੍ਰੈਫਿਕ ਪੁਲਸ ਟੋਅ ਵੈਨ ਰਾਹੀਂ ਚੁੱਕ ਕੇ ਲੈ ਜਾਂਦੀ ਹੈ, ਜਿਸ ਕਾਰਨ ਗੱਡੀ ਮਾਲਕਾਂ ਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਜਾਮ ਦੀ ਸਮੱਸਿਆ ਦੇ ਨਿਪਟਾਰੇ ਸੰਬੰਧੀ ਦਿਲਕੁਸ਼ਾ ਮਾਰਕੀਟ ਨੇੜੇ ਪੈਂਦੀ ਪੁਰਾਣੀ ਕਚਹਿਰੀ ਵਾਲੀ ਜ਼ਮੀਨ ’ਤੇ ਮਲਟੀ ਪਾਰਕਿੰਗ ਬਣਾਈ ਜਾਵੇ। ਉੱਥੇ ਹੀ ਪੁੱਡਾ ਵੱਲੋਂ ਇਸ ਸਥਾਨ ’ਤੇ ਬੁੱਥ ਬਣਾ ਕੇ ਖ਼ਜ਼ਾਨਾ ਭਰਨ ਦੀ ਕਵਾਇਦ ਸ਼ੁਰੂ ਕਰਨ ਦੀਆਂ ਗੱਲਾਂ ਸਾਹਮਣੇ ਆ ਰਹੀ ਹੈ, ਜਿਸ ਦਾ ਵਿਰੋਧ ਹੋਣਾ ਲਗਭਗ ਤੈਅ ਹੈ ਕਿਉਂਕਿ ਕਾਂਗਰਸੀ ਵਿਧਾਇਕ ਨੇ ਵੀ ਇਸ ਦਾ ਵਿਰੋਧ ਕੀਤਾ ਹੈ।

ਇਹ ਵੀ ਪੜ੍ਹੋ : ਗੋਲੀਆਂ ਨਾਲ ਭੁੰਨੇ ਗਏ ਟਿੰਕੂ ਦੇ ਮਾਮਲੇ ’ਚ ਖੁੱਲ੍ਹੀਆਂ ਹੋਰ ਪਰਤਾਂ, ਪੁਨੀਤ ਨੂੰ ਦਿੱਤੇ ਗਏ ਸਨ ਹਥਿਆਰ

ਕੰਪਨੀ ਬਾਗ ਨੂੰ ਜਾਂਦੀ ਇਸ ਸੜਕ ’ਤੇ ਟ੍ਰੈਫਿਕ ਜਾਮ ਹੋਣ ਅਤੇ ਲੋਕਾਂ ਵੱਲੋਂ ਸੜਕਾਂ ’ਤੇ ਗੱਡੀਆਂ ਖੜ੍ਹੀਆਂ ਕੀਤੇ ਜਾਣ ਕਾਰਣ ਦੁਕਾਨਦਾਰ ਪਹਿਲਾਂ ਹੀ ਪ੍ਰੇਸ਼ਾਨੀ ਝੱਲ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਖ਼ਜ਼ਾਨਾ ਭਰਨ ਲਈ ਪੁੱਡਾ ਨੂੰ ਕਈ ਹੋਰ ਬਦਲ ਮਿਲ ਜਾਣਗੇ ਪਰ ਪੁਰਾਣੀ ਕਚਹਿਰੀ ਵਾਲੀ ਜ਼ਮੀਨ ’ਤੇ ਬੂਥ ਬਣਾ ਦਿੱਤੇ ਗਏ ਤਾਂ ਨੇੜਲੇ ਇਲਾਕੇ ਵਿਚ ਇੰਨੀ ਜ਼ਮੀਨ ਨਹੀਂ ਮਿਲ ਸਕੇਗੀ, ਜਿਸ ਨਾਲ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ।

ਇਹ ਵੀ ਪੜ੍ਹੋ : ਕਾਂਗਰਸ ਆਗੂ ਰਿੰਕੂ ਸੇਠੀ ਦੀ ਹੈਰਾਨ ਕਰਦੀ ਕਰਤੂਤ, ਔਰਤ ਨੂੰ ਫੋਨ ਕਰ ਸਰੀਰਕ ਸੰਬੰਧ ਬਣਾਉਣ ਦੀ ਦਿੱਤੀ ਧਮਕੀ

ਦਿਲਕੁਸ਼ਾ ਮਾਰਕੀਟ ਵਿਚ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਥੇ ਆਸ ਪਾਸ ਕੀਤੀ ਵੀ ਗੱਡੀ ਖੜ੍ਹੀ ਕਰਨ ਦੀ ਥਾਂ ਨਹੀਂ ਮਿਲਦੀ ਟ੍ਰੈਫਿਕ ਪੁਲਸ ਵੱਲੋਂ ਵੀ ਸੜਕ ਨੂੰ ਬੰਨ੍ਹ ਵੇ ਕੀਤਾ ਜਾ ਚੁੱਕਾ ਹੈ, ਜਿਸ ਕਾਰਣ ਲੋਕਾਂ ਨੂੰ ਖਾਸੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੈਣਕ ਬਾਜ਼ਾਰ ਅਤੇ ਸ਼ੇਖਾਂ ਬਾਜ਼ਾਰ ਦੇ ਨਾਲ ਲੱਗ ਕੇ ਤੰਗ ਬਾਜ਼ਾਰਾਂ ਵਿਚ ਜਾਣ ਵਾਲੇ ਲੋਕਾਂ ਨੂੰ ਵੀ ਗੱਡੀਆਂ ਖੜ੍ਹੀਆਂ ਕਰਨ ਵਿੱਚ ਅਨੇਕਾਂ ਦਿੱਕਤਾਂ ਝੱਲਣੀਆਂ ਪੈ ਰਹੀਆਂ ਹਨ।

ਇਹ ਵੀ ਪੜ੍ਹੋ : ਬਜਟ ਇਜਲਾਸ: ਸਰਕਾਰੀ ਸਕੂਲਾਂ ਤੇ ਕਾਲਜਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਅਹਿਮ ਸੌਗਾਤ

ਦੂਜੇ ਸ਼ਹਿਰਾਂ ਤੋਂ ਖਰੀਦਦਾਰੀ ਕਰਨ ਲਈ ਜਲੰਧਰ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਉਚਿਤ ਪ੍ਰਬੰਧ ਕਰਨੇ ਚਾਹੀਦੇ ਹਨ। ਉੱਥੇ ਹੀ ਤੰਗ ਬਾਜ਼ਾਰਾਂ ਦੀਆਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ, ਬਾਜ਼ਾਰਾਂ ਦੇ ਨੇੜੇ ਪਾਰਕਿੰਗ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਲੋਕਾਂ ਨੇ ਦੱਸਿਆ ਕਿ ਬਾਜ਼ਾਰਾਂ ਵਿਚ ਆਉਣ ਵਾਲੇ ਲੋਕਾਂ ਦੀਆਂ ਗੱਡੀਆਂ ਨੂੰ ਟ੍ਰੈਫਿਕ ਪੁਲਸ ਵੱਲੋਂ ਕਈ ਵਾਰ ਵੈਨ ਰਾਹੀਂ ਟੋਅ ਕਰ ਲਿਆ ਜਾਂਦਾ ਹੈ, ਜਿਸ ਕਾਰਣ ਲੋਕਾਂ ਨੂੰ ਆਪਣੀਆਂ ਗੱਡੀਆਂ ਵਾਪਸ ਲੈਣ ਲਈ ਕਾਫ਼ੀ ਸਮਾਂ ਬਰਬਾਦ ਕਰਨਾ ਪੈਂਦਾ ਹੈ। ਉਥੇ ਹੀ ਪੁਰਾਣੀ ਕਚਹਿਰੀ ਵਾਲੀ ਜ਼ਮੀਨ ਦੇ ਗੇਟ ਦੇ ਸਾਹਮਣੇ ਕਈ ਵਾਰ ਕੂੜੇ ਦੇ ਢੇਰ ਲੱਗ ਜਾਂਦੇ ਹਨ, ਜਿਸ ਕਾਰਣ ਲੋਕਾਂ ਨੂੰ ਅਨੇਕਾਂ ਸਮੱਸਿਆਵਾਂ ਪੇਸ਼ ਆਉਂਦੀਆਂ ਹਨ। ਇੱਥੇ ਮਲਟੀ ਪਾਰਕਿੰਗ ਬਣ ਨਾਲ ਕੂੜੇ ਦੀ ਸਮੱਸਿਆ ਵੀ ਖਤਮ ਹੋ ਜਾਵੇਗੀ।

ਇਹ ਵੀ ਪੜ੍ਹੋ :ਬਜਟ ਇਜਲਾਸ ਦੌਰਾਨ ‘ਆਪ’ ਦਾ ਹੰਗਾਮਾ, ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News