ਜ਼ਹਿਰੀਲੀ ਚੀਜ਼ ਖਾਣ ਕਾਰਨ ਨੌਜਵਾਨ ਦੀ ਮੌਤ

07/30/2020 3:16:37 PM

ਟਾਂਡਾ ਉਡ਼ਮੁਡ਼(ਪੰਡਿਤ, ਮੋਮੀ, ਸ਼ਰਮਾ, ਕੁਲਦੀਸ਼) - ਕੋਈ ਜ਼ਹਿਰੀਲੀ ਚੀਜ਼ ਖਾਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਸਵਰਗੀ ਮਹਿੰਗਾ ਸਿੰਘ ਨਿਵਾਸੀ ਪਿੰਡ ਗਲੇਲਡ਼ਾ (ਪੁਰਾਣਾ ਸ਼ਾਲਾ) ਗੁਰਦਾਸਪੁਰ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਨੌਜਵਾਨ ਦੀ ਮਾਤਾ ਮਨਦੀਪ ਕੌਰ ਦੇ ਬਿਆਨ ਦੇ ਅਾਧਾਰ ’ਤੇ 174 ਸੀ. ਆਰ. ਪੀ. ਸੀ. ਅਧੀਨ ਕਾਰਵਾਈ ਕੀਤੀ ਹੈ।

ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਮਨਦੀਪ ਕੌਰ ਨੇ ਦੱਸਿਆ ਕਿ ਉਸਦਾ ਪੁੱਤਰ ਲੁਧਿਆਣਾ ਦੀ ਇਕ ਫੈਕਟਰੀ ਵਿਚ ਡਰਾਈਵਰੀ ਦਾ ਕੰਮ ਕਰਦਾ ਸੀ ਅਤੇ ਬੀਤੇ ਦਿਨ ਹੀ ਘਰ ਆਇਆ ਸੀ। ਅੱਜ ਸਵੇਰੇ ਮੋਟਰਸਾਈਕਲ ਲੈ ਕੇ ਟਾਂਡਾ ਵੱਲ ਨਿਕਲਿਆ ਸੀ। 11.30 ਵਜੇ ਦੇ ਕਰੀਬ ਉਸਦੇ ਦਿਓਰ ਪਰਮਜੀਤ ਸਿੰਘ ਦੇ ਫੋਨ ’ਤੇ ਕਿਸੇ ਨੇ ਫੋਨ ਕੀਤਾ ਕਿ ਮਨਪ੍ਰੀਤ ਬੇਹੋਸ਼ੀ ਦੀ ਹਾਲਤ ਵਿਚ ਹਾਈਵੇ ’ਤੇ ਕੁਰਾਲਾ ਪੁਲ ਨਜ਼ਦੀਕ ਡਿੱਗਿਆ ਹੋਇਆ ਹੈ। ਉਸਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਪਰ ਉਸਦੀ ਮੌਤ ਹੋ ਗਈ। ਉਸਨੇ ਦੱਸਿਆ ਕਿ ਉਸਦੇ ਬੇਟੇ ਦੀ ਮੌਤ ਕੋਈ ਜ਼ਹਿਰੀਲੀ ਚੀਜ਼ ਖਾਣ ਕਰਕੇ ਹੋਈ ਹੈ।


Harinder Kaur

Content Editor

Related News