ਸੱਪ ਦੇ ਡੰਗਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ

06/24/2019 4:04:17 AM

ਭੁਲੱਥ, (ਰਜਿੰਦਰ)- ਨੇਡ਼ਲੇ ਪਿੰਡ ਲਿੱਟਾਂ ਵਿਖੇ ਸੱਪ ਦੇ ਡੰਗਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਰਾਮ ਬਹਾਦਰ ਪੁੱਤਰ ਭੂਪ ਲਾਲ ਵਾਸੀ ਬਿਹਾਰ, ਹਾਲ ਵਾਸੀ ਲਿੱਟਾਂ ਰਾਤ ਨੂੰ ਸੁੱਤਾ ਪਿਆ ਸੀ, ਜਿਸ ਨੂੰ ਸੁੱਤੇ ਪਏ ਨੂੰ ਸੱਪ ਨੇ ਡੰਗ ਮਾਰ ਦਿੱਤਾ। ਜਿਸ ਉਪਰੰਤ ਪ੍ਰਵਾਸੀ ਮਜ਼ਦੂਰ ਨੂੰ ਰਾਤ ਕਰੀਬ ਪੌਣੇ ਤਿੰਨ ਵਜੇ ਸਰਕਾਰੀ ਹਸਪਤਾਲ ਭੁਲੱਥ ਲਿਜਾਇਆ ਗਿਆ। ਜਿਥੇ ਸਨੇਕ ਬਾਈਟ ਦਾ ਟਰੀਟਮੈਂਟ ਚਲਣ ਦੇ ਦੌਰਾਨ ਕਰੀਬ ਤਿੰਨ ਵਜੇ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਇਸ ਸਬੰਧੀ ਗੱਲਬਾਤ ਕਰਨ ’ਤੇ ਮ੍ਰਿਤਕ ਰਾਮ ਬਹਾਦਰ ਦੇ ਰਿਸ਼ਤੇਦਾਰ ਸੁਕੀਤਸਾ ਨੇ ਦਸਿਆ ਕਿ ਜਿਥੇ ਰਾਮ ਬਹਾਦਰ ਸੁੱਤਾ ਪਿਆ ਸੀ, ਉਥੇ ਹੋਰ ਚਾਰ ਪ੍ਰਵਾਸੀ ਮਜ਼ਦੂਰ ਸੁੱਤੇ ਪਏ ਸਨ। ਜਿਨ੍ਹਾਂ ਨੂੰ ਪਾਰ ਕਰਕੇ ਸੱਪ ਰਾਮ ਬਹਾਦਰ ਤਕ ਪਹੁੰਚਿਆ। ਸੁਕੀਤਸਾ ਨੇ ਦੱਸਿਆ ਕਿ ਰਾਮ ਬਹਾਦਰ ਹਰੇਕ ਸਾਲ ਪੰਜਾਬ ਆਉਂਦਾ ਹੈ ਤੇ ਕਰੀਬ ਢਾਈ ਮਹੀਨੇ ਪਹਿਲਾਂ ਬਿਹਾਰ ਤੋਂ ਇਥੇ ਆਇਆ ਸੀ। ਜੋ ਹੁਣ ਝੋਨਾ ਲਗਾਉਣ ਦਾ ਕੰਮ ਕਰ ਰਿਹਾ ਸੀ।


Bharat Thapa

Content Editor

Related News