ਮਿੰਨੀ ਬੱਸ ਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਇਕ ਦੀ ਮੌਤ

Thursday, Dec 12, 2019 - 07:15 PM (IST)

ਮਿੰਨੀ ਬੱਸ ਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਇਕ ਦੀ ਮੌਤ

ਦਸੂਹਾ, (ਝਾਵਰ)— ਦਸੂਹਾ ਤੋਂ ਹਾਜੀਪੁਰ ਰੋਡ ਨਜ਼ਦੀਕ ਸੱਗਰਾਂ ਦੇ ਪੁੱਲ 'ਤੇ ਇੱਕ ਮਿੰਨੀ ਬੱਸ ਤੇ ਮੋਟਰ ਸਾਈਕਲ ਵਿਚਕਾਰ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ 2 ਮੋਟਰਸਾਈਕਲ ਸਵਾਰ ਜੋ ਕਿ ਦਸੂਹਾ ਤੋਂ ਹਾਜੀਪੁਰ ਜਾ ਰਹੇ ਸਨ ਤਾਂ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਮਿੰਨੀ ਬੱਸ ਨਾਲ ਹੋ ਗਈ। ਇਸ ਹਾਦਸੇ ਦੌਰਾਨ ਇਕ ਨੌਜਵਾਨ ਹਰੀਸ਼ ਕੁਮਾਰ ਉਰਫ ਕਾਕੂ ਪੁੱਤਰ ਵਿਜੈ ਕੁਮਾਰ ਵਾਸੀ ਮੁਹੱਲਾ ਕੈਥਾਂ ਦੀ ਮੌਕੇ 'ਤੇ ਮੌਤ ਹੋ ਗਈ ਤੇ ਦੂਸਰਾ ਨੌਜਵਾਨ ਵਿਜੈ ਕੁਮਾਰ ਪੁੱਤਰ ਜੀਵਨ ਲਾਲ ਵਾਸੀ ਮੁਹੱਲਾ ਕੈਥਾਂ ਗੰਭੀਰ ਜ਼ਖਮੀ ਹੋਣ ਕਰਕੇ ਸਿਵਲ ਹਸਪਤਾਲ ਦਸੂਹਾ ਤੋਂ ਜਲੰਧਰ ਵਿਖੇ ਰੈਫਰ ਕਰ ਦਿੱਤਾ ਗਿਆ। ਇਸ ਸੰਬੰਧੀ ਦਸੂਹਾ ਪੁਲਸ ਨੇ ਮਿੰਨੀ ਬੱਸ ਨੂੰ ਕਾਬੂ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

KamalJeet Singh

Content Editor

Related News