ਹਾਦਸੇ ਦੌਰਾਨ ਨਹਿਰ 'ਚ ਡਿੱਗਣ ਕਾਰਨ 2 ਵਿਅਕਤੀਆਂ ਦੀ ਮੌਤ
Tuesday, Jun 25, 2019 - 08:46 PM (IST)

ਹਾਜੀਪੁਰ (ਜੋਸ਼ੀ)— ਥਾਣਾ ਹਾਜੀਪੁਰ ਅਧੀਨ ਪੈਂਦੇ ਪਿੰਡ ਭਵਨਾਲ ਨੇੜੇ ਨਹਿਰ 'ਚ ਡਿੱਗਣ ਕਾਰਣ ਮੋਟਰਸਾਈਕਲ ਸਵਾਰ 2 ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਰਾਮ ਮੂਰਤੀ ਪੁੱਤਰ ਦੀਵਾਨ ਚੰਦ ਅਤੇ ਯੂਸਫ ਪੁੱਤਰ ਮੀਰਾ ਬਖਸ਼ ਦੋਵੇਂ ਵਾਸੀ ਝੰਗ ਆਪਣੇ ਮੋਟਰਸਾਈਕਲ 'ਤੇ ਬੁੱਢਾਵੜ ਤੋਂ ਵਾਪਸ ਆਪਣੇ ਪਿੰਡ ਝੰਗ ਵਾਇਆ ਭਵਨਾਲ ਨਹਿਰ ਕੰਢੇ ਜਾ ਰਹੇ ਸਨ ਕਿ ਉਨ੍ਹਾਂ ਦਾ ਮੋਟਰਸਾਈਕਲ ਅਚਾਨਕ ਨਹਿਰ 'ਤੇ ਬਣੇ ਪੁਲ ਨਾਲ ਜਾ ਟਕਰਾਇਆ, ਜਿਸ ਕਾਰਣ ਦੋਵੇਂ ਨਹਿਰ 'ਚ ਜਾ ਡਿੱਗੇ। ਉਨ੍ਹਾਂ ਨੂੰ ਲੋਕਾਂ ਨੇ ਕਾਫੀ ਜੱਦੋਜਹਿਦ ਨਾਲ ਨਹਿਰ ਵਿਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ।