ਮਾਮਲਾ 24 ਸਾਲਾ ਵਿਆਹੁਤਾ ਦੀ ਸ਼ੱਕੀ ਹਾਲਤ ''ਚ ਮੌਤ ਦਾ ਪਰਿਵਾਰ ਵਾਲਿਆਂ ਨੇ ਥਾਣੇ ਅੱਗੇ ਲਾਇਆ ਧਰਨਾ

05/11/2020 3:40:32 PM

ਬਲਾਚੌਰ (ਬ੍ਰਹਮਪੁਰੀ, ਬੈਂਸ): ਪਿੰਡ ਸੰਡਰੇਵਾਲ ਦੀ ਲੜਕੀ ਨੇਹਾ ਪੁੱਤਰੀ ਸੁਰੇਸ਼ ਕੁਮਾਰ ਜੋ ਕਿ ਪਿੰਡ ਮਝੋਟ ਵਿਖ਼ੇ ਵਿਆਹੀ ਹੋਈ ਸੀ ਦੀ ਕੱਲ੍ਹ ਸਹੁਰੇ ਘਰ ਭੇਦਭਰੀ ਹਾਲਾਤ 'ਚ ਮੌਤ ਹੋਈ ਸੀ, ਜਿਸ ਦੇ ਗੱਲ 'ਚ ਰੱਸੀ ਦੇ ਨਿਸ਼ਾਨ ਸਨ। ਉਸ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੇ ਸਾਜਿਸ਼ ਤਹਿਤ ਕੀਤੀ ਮੌਤ ਦੱਸਿਆ ਹੈ ਅਤੇ ਉਨ੍ਹਾਂ ਨੇ ਕੱਲ੍ਹ ਸ਼ਾਮ ਵੇਲੇ ਥਾਣਾ ਸਦਰ ਵਿਖ਼ੇ ਐੱਫ.ਆਈ.ਆਰ. ਲੜਕੀ ਦੇ ਪਤੀ ਹੇਮੰਤ, ਸੱਸ ਦਰਸ਼ਨਾ ਦੇਵੀ, ਸਹੁਰਾ ਸਰਵਣ ਦਾਸ, ਨਨਾਣ ਰਜਨੀ, ਜੁਆਈ ਰਮਨ ਪਿੰਡ ਬੇਰਡੀ, ਨਨਾਣ ਰਿਪੀ ਰਤੇਵਾਲ ਖਿਲਾਫ ਦਰਜ ਕੀਤੀ ਸੀ। ਕੱਲ੍ਹ ਹੀ ਦੇਰ ਰਾਤ ਹੇਮੰਤ ਜੁਆਈ ਨੂੰ ਗ੍ਰਿਫਤਾਰ ਕਰ ਲਿਆ ਜਦ ਕਿ ਬਾਕੀ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰੀ ਦੀ ਮੰਗ ਨੂੰ ਲੈ ਕਿ ਥਾਣੇ ਦਾ ਘਿਰਾਓ ਕੀਤਾ ਗਿਆ ਤੇ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ।

ਮੌਕੇ ਤੇ ਰਾਜਵਿੰਦਰ ਲੱਕੀ ਅਕਾਲੀ ਆਗੂ, ਰਾਹੁਲ ਅਦੋਆਣਾ ਭਾਜਪਾ, ਪਿੰਡ ਦੀ ਸਰਪੰਚ ਰੀਨਾ ਦੇਵੀ, ਲੜਕੀ ਦਾ ਪਿਤਾ ਸੁਰੇਸ਼ ਕੁਮਾਰ, ਚਾਚਾ ਵੇਦੀ, ਭਰਾ ਅਰੁਣ, ਦੇਵ ਰਾਜ ਸਾਬਕਾ ਸਰਪੰਚ, ਜੈ ਰਾਮ ਸਾਬਕਾ ਸਰਪੰਚ, ਬਾਬੂ ਲੰਬੜਦਾਰ, ਪ੍ਰਧਾਨ ਸੁਨੀਲ ਕੁਮਾਰ, ਜਸਪਾਲ ਆਦਿ ਨੇ ਆਪਣੇ ਪਿੰਡ ਨਿਵਾਸੀਆਂ ਨਾਲ ਇਸ ਗੱਲ ਦੀ ਸਹਿਮਤੀ ਮੌਕੇ ਤੇ ਜਤਿੰਦਰ ਜੀਤ ਸਿੰਘ ਡੀ ਐਸ ਪੀ, ਭਰਤ ਮਸੀਹ ਲੱਧੜ ਸਦਰ, ਅਨਵਰ ਅਲੀ ਸਿਟੀਐਸ ਐੱਚ ਓ ਆਦਿ ਹਾਜ਼ਰ ਸਨ। 24 ਘੰਟੇ ਬਾਕੀ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ  ਦੇ ਵਿਸ਼ਵਾਸ  ਡਿਵੋਨ ਬਾਦ ਥਾਣੇ ਅੱਗੇ ਲਾਇਆ ਧਰਨਾ ਚੁਕਿਆ ਅਤੇ ਲਾਸ਼ ਦਾ ਸੰਸਕਾਰ ਕਰਨ ਲਈ  ਗ੍ਰਿਫਤਾਰੀ ਉਪਰੰਤ ਆਪਣੀ ਮੰਗ ਤੇ ਕਯਾਮ ਰਹੇ ਇਸ ਮੌਕੇ ਪਰਵਾਰਿਕ ਮੈਂਬਰਾਂ ਅਤੇ ਪਿੰਡ ਦੇ ਮੋਹਤਵਰਾਂ ਨੇ ਕਿਹਾ ਕਿ ਕੱਲ ਤੱਕ ਬਾਕੀ ਕਥਿਤ ਦੋਸ਼ੀਆਂ ਨੂੰ ਜੇਕਰ ਗ੍ਰਿਫਤਾਰ ਨਾ ਕੀਤਾ ਤਾਂ ਜ਼ਬਰਦਸਤ ਪ੍ਰਦਰਸ਼ਨ ਕਰਨ ਉਪਰੰਤ ਥਾਣੇ ਦਾ ਘਿਰਾਓ ਕਰਨਗੇ।  


Shyna

Content Editor

Related News