ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰਕੇ ਚਲਾਈਆਂ ਗੋਲ਼ੀਆਂ, 1 ਵਿਅਕਤੀ ਕਾਬੂ
Sunday, Aug 03, 2025 - 07:30 PM (IST)

ਗੜ੍ਹਸ਼ੰਕਰ (ਭਾਰਦਵਾਜ)-ਗੜ੍ਹਸ਼ੰਕਰ ਪੁਲਸ ਨੇ ਜਰਨੈਲ ਸਿੰਘ ਉਰਫ ਜੈਲਾ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਚਾਂਦਪੁਰ ਰੁੜਕੀ ਥਾਣਾ ਪੋਜੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਿਆਨ ਅਨੁਸਾਰ ਕਾਰਵਾਈ ਕਰਦੇ ਹੋਏ ਜਸਵੀਰ ਠਾਕੁਰ ਉਰਫ਼ ਜੱਸੀ ਪੁੱਤਰ ਰਣਜਿੰਦਰ ਸਿੰਘ ਵਾਸੀ ਪਿੰਡ ਚੱਕ ਰੌਂਤਾ ਥਾਣਾ ਗੜ੍ਹਸ਼ੰਕਰ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਪੰਜਾਬ 'ਚ ਦਾਜ ਦੀ ਬਲੀ ਚੜ੍ਹੀ ਨਵ-ਵਿਆਹੀ ਕੁੜੀ, 7 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਜਰਨੈਲ ਸਿੰਘ ਉਰਫ਼ ਜੈਲਾ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਹ 6 ਸਾਲ ਤੋਂ ਨਸ਼ਾ ਕਰਦਾ ਹੈ ਅਤੇ ਵੇਚਦਾ ਵੀ ਹੈ। 1 ਅਗਸਤ ਨੂੰ ਉਹ ਅਤੇ ਉਸ ਦਾ ਦੋਸਤ ਗੌਰਵ ਉਰਫ਼ ਮਾਓ ਪੁੱਤਰ ਪ੍ਰੇਮ ਲਾਲ ਵਾਸੀ ਚਾਂਦਪੁਰ ਰੁੜਕੀ ਇਕੱਠੇ ਸਨ ਅਤੇ ਉਕਤ ਜਸਵੀਰ ਸਿੰਘ ਉਰਫ ਜੱਸੀ ਨੂੰ ਨਸ਼ੀਲੀਆਂ ਗੋਲ਼ੀਆਂ ਲੈਣ ਬੁਲਾਇਆ ਸੀ। ਉਹ ਸਾਨੂੰ ਕੁੱਕੜ ਮਜਾਰਾ ਕੋਲ ਗੋਲੀਆਂ ਦੇਣ ਆਇਆ ਤਾਂ ਅਸੀਂ ਉਸ ਤੋਂ ਗੋਲ਼ੀਆਂ ਖੋਹਣ ਲੱਗੇ।
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ 'ਤੇ ਅਚਾਨਕ ਆ ਖੜ੍ਹੀ ਵੱਡੀ ਮੁਸੀਬਤ! ਪਾਣੀ 'ਚ ਡੁੱਬੀ ਫ਼ਸਲ, ਆਰਜੀ ਬੰਨ੍ਹ ਟੁੱਟਣੇ ਸ਼ੁਰੂ
ਉਸ ਨੇ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਆਪਣੀ ਡੱਬ ’ਚੋਂ ਪਿਸਟਲ ਕੱਢ ਕੇ ਗੋਲ਼ੀਆਂ ਚਲਾ ਦਿੱਤੀਆਂ ਅਤੇ ਅਸੀਂ ਉਸ ਪਾਸੋਂ ਪਿਸਟਲ ਅਤੇ ਗੋਲ਼ੀਆਂ ਖੋਹ ਲਈਆਂ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਹੈਲਥ ਸੈਂਟਰ ਸੜੋਆ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਥਾਣਾ ਗੜ੍ਹਸ਼ੰਕਰ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਅੱਜ ਤੋਂ 7 ਤਾਰੀਖ਼ ਤੱਕ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ, ਹੋ ਗਈ ਵੱਡੀ ਭਵਿੱਖਬਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e