ਬੁਲੇਟ ਸਵਾਰ ਦੇ ਸਿਰ ’ਤੇ ਦਾਤਰ ਮਾਰ ਕੇ ਕੀਤਾ ਜ਼ਖ਼ਮੀ

05/06/2021 3:38:11 PM

ਜਲੰਧਰ (ਵਰੁਣ)– ਭਗਤ ਸਿੰਘ ਕਾਲੋਨੀ ਵਿਚ ਬੀਤੀ ਰਾਤ 2 ਨੌਜਵਾਨਾਂ ਨੇ ਬੁਲੇਟ ਸਵਾਰ ਨੌਜਵਾਨ ਦੇ ਸਿਰ ’ਤੇ ਦਾਤਰ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਪੀੜਤ ਦਾ ਦੋਸ਼ ਹੈ ਕਿ ਹਮਲਾਵਰ ਨੌਜਵਾਨ ਉਸ ਦੇ ਇਲਾਕੇ ਵਿਚ ਘੁੰਮਣ ਦਾ ਵਿਰੋਧ ਕਰ ਰਹੇ ਸਨ, ਜਿਨ੍ਹਾਂ ਦਾ ਉਸ ਨੇ ਵੀ ਵਿਰੋਧ ਕੀਤਾ ਤਾਂ ਦੂਜੀ ਧਿਰ ਨੇ ਉਸ ’ਤੇ ਹਮਲਾ ਕਰ ਦਿੱਤਾ। ਇਹ ਵੀ ਦੋਸ਼ ਹੈ ਕਿ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਇਲਾਕੇ ਦੇ ਹੀ 10 ਨੰਬਰੀ ਸ਼ਰਾਬ ਸਮੱਗਲਰ ਦੀ ਸਰਪ੍ਰਸਤੀ ਪ੍ਰਾਪਤ ਹੈ, ਜਿਸ ਨੇ ਝਗੜੇ ਦੌਰਾਨ ਵੀ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਧਮਕਾਇਆ। ਉਥੇ ਹੀ ਦੂਜੀ ਧਿਰ ਦਾ ਨੌਜਵਾਨ ਵੀ ਹਸਪਤਾਲ ਵਿਚ ਦਾਖ਼ਲ ਹੋਇਆ ਹੈ।

ਇਹ ਵੀ ਪੜ੍ਹੋ :  ਫਗਵਾੜਾ ’ਚ ਦਾਦਾਗਿਰੀ ਕਰਨ ਵਾਲੇ SHO ਨੇ ਦਿੱਤੀ ਸਫ਼ਾਈ, ਰੇਹੜੀ ਵਾਲਿਆਂ ’ਤੇ ਲਾਏ ਇਹ ਇਲਜ਼ਾਮ (ਵੀਡੀਓ)

ਜਾਣਕਾਰੀ ਦਿੰਦਿਆਂ ਭਗਤ ਸਿੰਘ ਕਾਲੋਨੀ ਵਾਸੀ ਜਤਿਨ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਨਿਖਿਲ ਨਾਰੰਗ ਮੰਗਲਵਾਰ ਦੀ ਸ਼ਾਮ ਭਗਤ ਸਿੰਘ ਕਾਲੋਨੀ ਵਿਚ ਹੀ ਆਪਣੇ ਦੋਸਤ ਨਾਲ ਘੁੰਮ ਰਿਹਾ ਸੀ। ਇਸ ਦੌਰਾਨ ਅਭਿਸ਼ੇਕ ਮਲਹੋਤਰਾ ਅਤੇ ਉਸਦੇ ਇਕ ਸਾਥੀ ਨੇ ਨਿਖਿਲ ਦਾ ਬੁਲੇਟ ਮੋਟਰਸਾਈਕਲ ਰੁਕਵਾ ਲਿਆ। ਉਨ੍ਹਾਂ ਨੇ ਨਿਖਿਲ ਨੂੰ ਆਪਣੇ ਘਰ ਨੇੜੇ ਘੁੰਮਣ ਨੂੰ ਕਿਹਾ ਅਤੇ ਇਹ ਵੀ ਕਿਹਾ ਕਿ ਇਹ ਇਲਾਕਾ ਉਨ੍ਹਾਂ ਦਾ ਹੈ ਅਤੇ ਭਵਿੱਖ ਵਿਚ ਵੀ ਉਹ ਉਨ੍ਹਾਂ ਦੇ ਇਲਾਕੇ ਵਿਚ ਨਾ ਆਵੇ।

ਨਿਖਿਲ ਨੇ ਜਦੋਂ ਦੋਵਾਂ ਨੌਜਵਾਨਾਂ ਦਾ ਵਿਰੋਧ ਕੀਤਾ ਤਾਂ ਅਭਿਸ਼ੇਕ ਨੇ ਨਿਖਿਲ ਨੂੰ ਥੱਪੜ ਮਾਰ ਦਿੱਤਾ। ਨਿਖਿਲ ਨੇ ਵੀ ਵਾਪਸ ਉਸ ਨੂੰ ਥੱਪੜ ਮਾਰਿਆ ਪਰ ਇਸ ਦੌਰਾਨ ਅਭਿਸ਼ੇਕ ਮਲਹੋਤਰਾ ਅਤੇ ਉਸਦਾ ਸਾਥੀ ਕੁਝ ਹੀ ਦੂਰੀ ’ਤੇ ਲੁਕਾ ਕੇ ਰੱਖੇ ਹੋਏ ਹਥਿਆਰ ਲੈ ਆਏ ਅਤੇ ਨਿਖਿਲ ਦੇ ਸਿਰ ’ਤੇ ਵਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਨਿਖਿਲ ਦੇ ਭਰਾ ਜਤਿਨ ਦਾ ਦੋਸ਼ ਹੈ ਕਿ ਝਗੜੇ ਦੌਰਾਨ ਸ਼ਰਾਬ ਸਮੱਗਲਰ ਉਥੇ ਪਹੁੰਚ ਗਿਆ, ਜਿਸ ਨੇ ਇਲਾਕੇ ਦੇ ਲੋਕਾਂ ਨੂੰ ਧਮਕਾਇਆ ਅਤੇ ਨਿਖਿਲ ਦਾ ਕਾਲਰ ਫੜ ਕੇ ਉਸ ਨਾਲ ਗਾਲੀ-ਗਲੋਚ ਕੀਤੀ। ਦੋਸ਼ ਹੈ ਕਿ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਇਸੇ ਸ਼ਰਾਬ ਸਮੱਗਲਰ ਦੀ ਸਰਪ੍ਰਸਤੀ ਹਾਸਲ ਹੈ। ਹਮਲਾਵਰਾਂ ਨੇ ਬਾਈਕ ਨੂੰ ਵੀ ਨੁਕਸਾਨ ਪਹੁੰਚਾਇਆ। ਦੂਜੇ ਪਾਸੇ ਬੁੱਧਵਾਰ ਨੂੰ ਇਲਾਕੇ ਦੇ ਲੋਕ ਕੌਂਸਲਰ ਸੁਸ਼ੀਲ ਕਾਲੀਆ ਦੇ ਦਫ਼ਤਰ ਪਹੁੰਚੇ ਅਤੇ ਗੁੰਡਾਗਰਦੀ ਸਮੇਤ ਸ਼ਰਾਬ ਸਮੱਗਲਰ ਨੂੰ ਲੈ ਕੇ ਕਾਫ਼ੀ ਨਾਰਾਜ਼ਗੀ ਜਤਾਈ।

ਇਹ ਵੀ ਪੜ੍ਹੋ : ਕਪੂਰਥਲਾ: ਰੇਹੜੀ ਵਾਲੇ ਨਾਲ ਬਦਸਲੂਕੀ ਕਰਨ ਵਾਲੇ ਐੱਸ. ਐੱਚ. ਓ. ’ਤੇ ਵੱਡੀ ਕਾਰਵਾਈ, ਕੀਤਾ ਸਸਪੈਂਡ

ਇਸ ਸਬੰਧੀ ਜਦੋਂ ਥਾਣਾ ਨੰਬਰ 1 ਦੇ ਐੱਸ. ਐੱਚ .ਓ. ਰਾਜੇਸ਼ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਿਖਿਲ ਦੀ ਅਜੇ ਮੈਡੀਕਲ ਰਿਪੋਰਟ ਨਹੀਂ ਆਈ ਹੈ। ਦੂਜੀ ਧਿਰ ਦਾ ਅਭਿਸ਼ੇਕ ਮਲਹੋਤਰਾ ਵੀ ਜ਼ਖ਼ਮੀ ਹੋਇਆ ਹੈ, ਜਿਸ ਨੇ ਆਪਣੇ ਪਰਿਵਾਰਕ ਮੈਂਬਰਾਂ ਰਾਹੀਂ ਮੈਡੀਕਲ ਰਿਪੋਰਟ ਪਹੁੰਚਾ ਦਿੱਤੀ ਹੈ ਪਰ ਦੋਵਾਂ ਵਿਚੋਂ ਕਿਸੇ ਦੇ ਵੀ ਬਿਆਨ ਦਰਜ ਨਹੀਂ ਹੋਏ। ਅਭਿਸ਼ੇਕ ਨੇ ਵੀ ਨਿਖਿਲ ’ਤੇ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਇੰਸ. ਰਾਜੇਸ਼ ਸ਼ਰਮਾ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸ਼ਰਾਬ ਸਮੱਗਲਰ ਦੀ ਵੀ ਕੋਈ ਭੂਮਿਕਾ ਸਾਹਮਣੇ ਆਈ ਤਾਂ ਉਸ ’ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕਪੂਰਥਲਾ ’ਚ ਪੰਜਾਬ ਪੁਲਸ ਦੀ ਧੱਕੇਸ਼ਾਹੀ, ਵੀਡੀਓ ’ਚ ਵੇਖੋ ਕਿਵੇਂ ਰੇਹੜੀ ਨੂੰ ਲੱਤਾਂ ਮਾਰ ਚੁੱਕ-ਚੁੱਕ ਸੁੱਟੀਆਂ ਸਬਜ਼ੀਆਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News