ਨਸ਼ਾ ਵੇਚਣ ਤੋਂ ਰੋਕਿਆ ਤਾਂ ਨੌਜਵਾਨਾਂ ਨੇ ਕਰ ਦਿੱਤਾ ਹਮਲਾ

Saturday, Jul 20, 2019 - 01:15 PM (IST)

ਨਸ਼ਾ ਵੇਚਣ ਤੋਂ ਰੋਕਿਆ ਤਾਂ ਨੌਜਵਾਨਾਂ ਨੇ ਕਰ ਦਿੱਤਾ ਹਮਲਾ

ਰੂਪਨਗਰ (ਸੱਜਣ)— ਨਸ਼ਾ ਤਸਕਰਾਂ ਨੂੰ ਪਿੰਡ 'ਚ ਨਸ਼ਾ ਵੇਚਣ ਤੋਂ ਰੋਕਣ 'ਤੇ ਗੁੱਸੇ 'ਚ ਆਏ ਨਸ਼ਾ ਤਸਕਰਾਂ ਨੇ 2 ਨੌਜਵਾਨਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜ਼ਖਮੀ ਨੌਜਵਾਨਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ 'ਚ ਜ਼ੇਰੇ ਇਲਾਜ ਜ਼ੋਰਾਵਰ ਸਿੰਘ ਅਤੇ ਮਨਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਪਿੰਡ 'ਚ ਨਸ਼ਾ ਵੇਚ ਰਹੇ ਕੁਝ ਨੌਜਵਾਨਾਂ ਨੂੰ ਨਸ਼ਾ ਵੇਚਣ ਤੋਂ ਮਨ੍ਹਾ ਕੀਤਾ ਸੀ।

PunjabKesari

ਇਸੇ ਕਰਕੇ ਨਸ਼ਾ ਤਸਕਰ ਉਨ੍ਹਾਂ ਦੇ ਨਾਲ ਰੰਜਿਸ਼ ਰੱਖਣ ਲੱਗੇ ਸਨ। ਇਸੇ ਝਗੜੇ ਦੇ ਚਲਦਿਆਂ ਨਸ਼ਾ ਤਸਕਰਾਂ ਨੇ ਉਨ੍ਹਾਂ ਨੂੰ ਰਸਤੇ 'ਚ ਘੇਰ ਕੇ ਲਾਠੀ-ਡੰਡਿਆਂ ਨਾਲ ਹਮਲਾ ਕਰ ਦਿੱਤਾ। ਜ਼ਖਮੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਅਤੇ ਨੇੜੇ ਦੇ ਪਿੰਡÎ 'ਚ ਨਸ਼ਾ ਤਸਕਰ ਸ਼ਰੇਆਮ ਨਸ਼ਾ ਵੇਚ ਕੇ ਨੌਜਵਾਨਾਂ ਨੂੰ ਸ਼ਿਕਾਰ ਬਣਾ ਰਹੇ ਹਨ। ਜਦੋਂ ਵੀ ਕੋਈ ਨਸ਼ਾ ਵੇਚਣ ਤੋਂ ਰੋਕਦਾ ਹੈ ਤਾਂ ਉਹ ਉਨ੍ਹਾਂ 'ਤੇ ਹਮਲਾ ਕਰਦੇ ਹਨ ਜਦਕਿ ਪੁਲਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।


author

shivani attri

Content Editor

Related News