ਜਲੰਧਰ ਵਿਖੇ ਮੱਕੀ ਦੇ ਖੇਤ ਵਿਚੋਂ ਮਿਲੀ ਆਟੋ-ਚਾਲਕ ਦੀ ਲਾਸ਼

04/28/2022 12:38:44 PM

ਜਲੰਧਰ (ਮਹੇਸ਼)- ਜ਼ਿਲ੍ਹਾ ਦਿਹਾਤੀ ਪੁਲਸ ਦੇ ਥਾਣਾ ਪਤਾਰਾ ਅਧੀਨ ਆਉਂਦੇ ਪਿੰਡ ਢੱਡਾ ਵਿਚ ਮੱਕੀ ਦੇ ਖੇਤ ਵਿਚੋਂ ਪੁਲਸ ਨੂੰ 29 ਸਾਲ ਦੇ ਆਟੋ ਚਾਲਕ ਦੀ ਲਾਸ਼ ਬਰਾਮਦ ਹੋਈ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਪਤਾਰਾ ਦੇ ਅਡੀਸ਼ਨਰ ਐੱਸ. ਐੱਚ. ਓ. ਜਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਪਿੰਡ ਹਜ਼ਾਰਾ ਨਿਵਾਸੀ ਪਲਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਉਹ ਬੀਤੇ ਦਿਨ ਸਵੇਰੇ ਜਦ ਖੇਤਾਂ ਵਿਚ ਪਾਣੀ ਚੈੱਕ ਕਰਨ ਲਈ ਗਿਆ ਤਾਂ ਉਥੇ ਉਸ ਨੇ ਮ੍ਰਿਤਕ ਪਿਆ ਮਿਲਿਆ। ਆਸ-ਪਾਸ ਪੁੱਛਗਿੱਛ ਕੀਤੀ ਪਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਇਹ ਵੀ ਪੜ੍ਹੋ: ਮੁਫ਼ਤ ਬਿਜਲੀ: ਸੌਖਾ ਨਹੀਂ ਹੋਵੇਗਾ ਦੂਜਾ ਮੀਟਰ ਲਗਵਾਉਣਾ, ਪਾਵਰਕਾਮ ਇੰਝ ਰੱਖੇਗਾ ਪੂਰੀ ਸਥਿਤੀ 'ਤੇ ਨਜ਼ਰ

ਐੱਸ. ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਜਾਂਚ ਕਰਨ ’ਤੇ ਮ੍ਰਿਤਕ ਦੀ ਪਛਾਣ ਗੌਰਵ ਰੱਤੀ ਪੁੱਤਰ ਸੁਰਿੰਦਰ ਕੁਮਾਰ ਨਿਵਾਸੀ ਦਕੋਹਾ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਸ਼ੁਭਮ ਰੱਤੀ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਸ ਦਾ ਭਰਾ ਗੌਰਵ ਰੱਤੀ ਕਿਰਾਏ ’ਤੇ ਆਟੋ ਲੈ ਕੇ ਚਲਾਉਂਦਾ ਹੈ ਅਤੇ ਸ਼ੇਖੇ ਵਾਲੇ ਪਾਸੇ ਸਵਾਰੀਆਂ ਲੈ ਕੇ ਜਾਂਦਾ ਹੈ। ਉਹ 26 ਅਪ੍ਰੈਲ ਨੂੰ ਸਵੇਰੇ 11 ਵਜੇ ਘਰ ਤੋਂ ਆਟੋ ਲੈ ਕੇ ਗਿਆ ਸੀ ਪਰ ਵਾਪਸ ਘਰ ਨਹੀਂ ਆਇਆ। ਉਨ੍ਹਾਂ ਨੇ ਕਈ ਥਾਵਾਂ ’ਤੇ ਉਸ ਦੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਿਆ। ਉਨ੍ਹਾਂ ਨੂੰ ਸ਼ੱਕ ਸੀ ਕਿ ਗੌਰਵ ਸ਼ੇਖੇ ਵਾਲੇ ਪਾਸੇ ਕਿਤੇ ਆਟੋ ਲਾ ਕੇ ਆਰਾਮ ਕਰਨ ਲੱਗ ਪੈਂਦਾ ਸੀ, ਇਸ ਨੂੰ ਲੈ ਕੇ ਜਦੋਂ ਉਹ ਲੱਧੇਵਾਲੀ ਯੂਨੀਵਰਸਿਟੀ ਵੱਲੋਂ ਸ਼ੇਖੇ ਵੱਲ ਜਾਂਦੇ ਰਸਤੇ ’ਤੇ ਉਸ ਦੀ ਭਾਲ ਵਿਚ ਨਿਕਲੇ ਤਾਂ ਰਸਤੇ ਵਿਚ ਪਤਾ ਲੱਗਾ ਕਿ ਗੌਰਵ ਦੀ ਲਾਸ਼ ਪਿੰਡ ਹਾਜ਼ਾਰਾ ਨਿਵਾਸੀ ਕਿਸਾਨ ਵੱਲੋਂ ਠੇਕੇ ’ਤੇ ਵਾਹੀ ਲਈ ਲਏ ਖੇਤ ’ਚੋਂ ਮਿਲੀ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: CM ਭਗਵੰਤ ਮਾਨ ਸਣੇ ਜਲੰਧਰ ਦੇ ਰੇਲਵੇ ਸਟੇਸ਼ਨ ਤੇ ਹੋਰ ਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਐੱਸ. ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ੁਭਮ ਨੇ ਦੱਸਿਆ ਕਿ ਉਸ ਦਾ ਭਰਾ ਬੀਮਾਰ ਰਹਿੰਦਾ ਸੀ। ਇਸ ਕਾਰਨ ਹੀ ਉਸ ਦੀ ਮੌਤ ਹੋ ਗਈ ਹੈ। ਗੌਰਵ ਆਪਣੇ ਪਿੱਛੇ ਆਪਣੀ ਪਤਨੀ ਅਤੇ ਛੋਟੀ ਬੱਚੀ ਛੱਡ ਗਿਆ ਹੈ। ਪਤਾਰਾ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕ ਗੌਰਵ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਗੌਰਵ ਦੀ ਮੌਤ ਦੇ ਸਹੀ ਕਾਰਨਾਂ ਦਾ ਖ਼ੁਲਾਸਾ ਪੋਸਟਮਾਰਟਮ ਦੀ ਰਿਪੋਰਟ ਆਉਣ ’ਤੇ ਹੀ ਹੋਵੇਗਾ।

ਇਹ ਵੀ ਪੜ੍ਹੋ: ਜਲੰਧਰ 'ਚ ਨਾਬਾਲਗ ਕੁੜੀ ਨਾਲ ਗੈਂਗਰੇਪ, ਭੂਆ ਤੇ ਚਾਚੇ ਨੇ ਸਾਜਿਸ਼ ਰਚ ਦਿੱਤਾ ਵਾਰਦਾਤ ਨੂੰ ਅੰਜਾਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News