ਸਟਾਫ਼ ਨਰਸ ਨੂੰ ਛੇੜ ਰਿਹਾ ਸੀ DC ਆਫਿਸ ਦਾ ਕਰਮਚਾਰੀ, ਛਿੱਤਰ-ਪਰੇਡ ਕਰਕੇ ਪੁਲਸ ਨੂੰ ਸੌਂਪਿਆ

Friday, Dec 30, 2022 - 03:21 PM (IST)

ਸਟਾਫ਼ ਨਰਸ ਨੂੰ ਛੇੜ ਰਿਹਾ ਸੀ DC ਆਫਿਸ ਦਾ ਕਰਮਚਾਰੀ, ਛਿੱਤਰ-ਪਰੇਡ ਕਰਕੇ ਪੁਲਸ ਨੂੰ ਸੌਂਪਿਆ

ਜਲੰਧਰ (ਸੁਰਿੰਦਰ)– ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਬੁੱਧਵਾਰ ਰਾਤ ਨੂੰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਮਨਚਲੇ ਨੌਜਵਾਨ ਨੇ ਸਟਾਫ਼ ਨਰਸ ਨੂੰ ਛੇੜਨਾ ਸ਼ੁਰੂ ਕਰ ਦਿੱਤਾ। ਸਟਾਫ਼ ਨਰਸ ਪਹਿਲਾਂ ਤਾਂ ਮਨਚਲੇ ਨੌਜਵਾਨ ਦੀ ਗੱਲ ਸੁਣਦੀ ਰਹੀ। ਉਪਰੰਤ ਐਕਸ਼ਨ ਕਰਦਿਆਂ ਉਸ ਦੀ ਜੰਮ ਕੇ ਛਿੱਤਰ-ਪਰੇਡ ਕੀਤੀ ਗਈ। ਮੌਕੇ ’ਤੇ ਸਟਾਫ਼ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਨੌਜਵਾਨ ਵੱਲੋਂ ਕੀਤੀ ਜਾ ਰਹੀ ਬਦਤਮੀਜ਼ੀ ਬਾਰੇ ਜਾਣਕਾਰੀ ਦਿੱਤੀ। ਜਿਸ ਨੌਜਵਾਨ ਨੇ ਸਟਾਫ਼ ਨਰਸ ਨੂੰ ਛੇੜਿਆ, ਉਹ ਡੀ. ਸੀ. ਆਫਿਸ ਵਿਚ ਕੰਮ ਕਰਦਾ ਹੈ। ਜਾਣਕਾਰੀ ਅਨੁਸਾਰ ਨੌਜਵਾਨ ਵਾਰ-ਵਾਰ ਸਟਾਫ਼ ਨਰਸ ਪ੍ਰਤੀ ਗਲਤ ਸ਼ਬਦਾਵਲੀ ਵਰਤ ਰਿਹਾ ਸੀ, ਜਿਸ ਤੋਂ ਬਾਅਦ ਮੈਡੀਕਲ ਸੁਪਰਡੈਂਟ ਡਾ. ਰਾਜੀਵ ਸ਼ਰਮਾ ਨੂੰ ਦੱਸਿਆ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਘੁੰਮ ਰਹੇ ਏਜੰਟਾਂ ਦੇ ਦਲਾਲ, ਦੁਬਈ ’ਚ ਕੰਮ ਦਿਵਾਉਣ ਬਹਾਨੇ ਗ਼ਰੀਬ ਕੁੜੀਆਂ ਦੀ ਹੋ ਰਹੀ ਦਲਾਲੀ

ਸਟਾਫ਼ ਨਾਲ ਕਿਸੇ ਤਰ੍ਹਾਂ ਦੀ ਬਦਤਮੀਜ਼ੀ ਬਰਦਾਸ਼ਤ ਨਹੀਂ ਕੀਤੀ ਜਾਂਦੀ
ਐੱਮ. ਐੱਸ. ਡਾ. ਰਾਜੀਵ ਸ਼ਰਮਾ ਨੇ ਦੱਸਿਆ ਕਿ ਰਾਤੀਂ ਲਗਭਗ 4 ਵਜੇ ਇਕ ਨੌਜਵਾਨ ਹਸਪਤਾਲ ਦੇ ਅੰਦਰ ਆਇਆ ਅਤੇ ਉਸਨੇ ਸਟਾਫ਼ ਨਰਸ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਇਸ ਬਾਰੇ ਸਟਾਫ ਨਰਸ ਨੇ ਉਨ੍ਹਾਂ ਨੂੰ ਫੋਨ ’ਤੇ ਦੱਸਿਆ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ ਤਾਂ ਕਿ ਕਿਸੇ ਤਰ੍ਹਾਂ ਦੀ ਅਣਹੋਣੀ ਨਾ ਵਾਪਰ ਜਾਵੇ। ਦੂਜੇ ਪਾਸੇ ਸਟਾਫ਼ ਨੇ ਉਕਤ ਨੌਜਵਾਨ ਨੂੰ ਉਦੋਂ ਤੱਕ ਕਾਬੂ ਕਰੀ ਰੱਖਿਆ ਜਦੋਂ ਤੱਕ ਪੁਲਸ ਮੌਕੇ ’ਤੇ ਨਾ ਪਹੁੰਚੀ। ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਸਟਾਫ ਨਾਲ ਕਿਸੇ ਤਰ੍ਹਾਂ ਦੀ ਬਦਤਮੀਜ਼ੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਖ਼ਿਲਾਫ਼ ਪੂਰਾ ਐਕਸ਼ਨ ਲਿਆ ਜਾਂਦਾ ਹੈ।

ਇਹ ਵੀ ਪੜ੍ਹੋ :  ਕਪੂਰਥਲਾ 'ਚ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਪੁਲਸ ਮੁਲਾਜ਼ਮ ਦੀ ਦਰਦਨਾਕ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News