ਡੀ. ਸੀ. ਦਫ਼ਤਰ ਦੇ ਕਰਮਚਾਰੀ ਸਮੂਹਿਕ ਛੁੱਟੀ ’ਤੇ ਗਏ, ਜਨਤਾ ਨੂੰ ਹੋਵੇਗੀ ਪਰੇਸ਼ਾਨੀ
Friday, Dec 15, 2023 - 11:25 AM (IST)
ਜਲੰਧਰ (ਚੋਪੜਾ)- ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ. ਐੱਸ. ਐੱਮ. ਐੱਸ. ਯੂ.) ਦੇ ਸੱਦੇ ’ਤੇ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵੱਲੋਂ ਕੋਈ ਹੁੰਗਾਰਾ ਨਾ ਮਿਲਣ ’ਤੇ 37 ਦਿਨ ਬੀਤ ਜਾਣ ’ਤੇ ਵੀ ਬੀਤੇ ਦਿਨ ਕਈ ਵਿਭਾਗਾਂ ਦੇ ਕਰਮਚਾਰੀ ਸਮੂਹਿਕ ਛੁੱਟੀ ’ਤੇ ਰਹੇ।
ਮੁਲਾਜ਼ਮਾਂ ਦੇ ਇਕੱਠੇ ਜਨਤਕ ਛੁੱਟੀ ’ਤੇ ਜਾਣ ਕਾਰਨ ਡੀ. ਸੀ. ਦਫ਼ਤਰ ਦੇ ਲੱਗਭਗ ਸਾਰੇ ਵਿਭਾਗ ਖ਼ਾਲੀ ਨਜ਼ਰ ਆਏ ਅਤੇ ਕਿਸੇ ਵੀ ਵਿਭਾਗ ’ਚ ਕੋਈ ਕੰਮ ਨਹੀਂ ਹੋਇਆ। ਦੂਜੇ ਪਾਸੇ ਅੱਜ ਸਾਰੇ ਰਜਿਸਟਰਾਰ ਦਫ਼ਤਰਾਂ ’ਚ ਰਜਿਸਟ੍ਰੇਸ਼ਨ ਦਾ ਕੰਮ ਕੁਝ ਘੰਟਿਆਂ ਲਈ ਠੱਪ ਰਿਹਾ। ਸਬ-ਰਜਿਸਟਰਾਰ-1 ਦਫ਼ਤਰ ’ਚ ਸਵੇਰੇ 9 ਤੋਂ ਕਰੀਬ 11 ਵਜੇ ਤੱਕ ਰਜਿਸਟਰੀ ਤੇ ਹੋਰ ਦਸਤਾਵੇਜ਼ਾਂ ਦੀ ਪ੍ਰਵਾਨਗੀ ਦੇਣ ਦਾ ਕੰਮ ਕੀਤਾ ਗਿਆ, ਜਿਸ ਤੋਂ ਬਾਅਦ ਦਫਤਰ ਨੂੰ ਲੋਕਾਂ ਲਈ ਬੰਦ ਕਰ ਦਿੱਤਾ ਗਿਆ. ਜਦਕਿ ਸਬ-ਰਜਿਸਟਰਾਰ-2 ਦੇ ਦਫ਼ਤਰ ’ਚ ਦੁਪਹਿਰ 12 ਵਜੇ ਰਜਿਸਟਰੀਆਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਕਈ ਜ਼ਿਲ੍ਹਿਆਂ ’ਚ ਯੈਲੋ ਅਲਰਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਮੁਲਾਜ਼ਮਾਂ ਦੀ ਹੜਤਾਲ ਕਾਰਨ ਆਮ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਰਕਾਰ ਅਤੇ ਮੁਲਾਜ਼ਮਾਂ ਵਿਚਾਲੇ ਚੱਲ ਰਹੇ ਵਿਰੋਧ ਕਾਰਨ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਫਿਲਹਾਲ ਪੀ. ਐੱਸ. ਐੱਮ. ਐੱਸ. ਯੂ. ਨੇ 16 ਦਸੰਬਰ ਤੱਕ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਪਰ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆ ਜਾਰੀ ਰੱਖਿਆ ਤਾਂ ਇਹ ਹੜਤਾਲ ਹੋਰ ਵੀ ਲੰਮੀ ਹੋ ਸਕਦੀ ਹੈ, ਜਿਸ ਕਾਰਨ ਸਭ ਤੋਂ ਵੱਧ ਪ੍ਰੇਸ਼ਾਨੀ ਆਮ ਜਨਤਾ ਨੂੰ ਹੋਵੇਗੀ।
ਇਹ ਵੀ ਪੜ੍ਹੋ : ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀ ਸਾਵਧਾਨ, ਸਟੱਡੀ ਵੀਜ਼ਾ ’ਤੇ ਫਾਈਨਾਂਸਰ ਏ. ਵੀ. ਇੰਝ ਕਰ ਰਿਹੈ ਫਰਾਡ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।