ਕੁੜੀ ਦਾ ਜਨਮ ਦਿਨ ਮਨਾਉਣ ਗਏ ਸੀ ਹੋਟਲ, 5 ਜਣਿਆ ਨੇ ਕਰ 'ਤਾ ਹਮਲਾ

Tuesday, Nov 19, 2024 - 02:05 PM (IST)

ਗੁਰਦਾਸਪੁਰ (ਵਿਨੋਦ)-ਆਪਣੇ ਪਰਿਵਾਰ ਸਮੇਤ ਆਪਣੀ ਕੁੜੀ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਹੋਟਲ ਤੋਂ ਬਾਹਰ ਨਿਕਲੇ ਇਕ ਵਿਅਕਤੀ ’ਤੇ ਹਮਲਾ ਕਰਕੇ ਜ਼ਖ਼ਮੀ ਕਰਨ ਵਾਲੇ 5 ਲੋਕਾਂ ਖ਼ਿਲਾਫ਼ ਸਿਟੀ ਪੁਲਸ ਗੁਰਦਾਸਪੁਰ ਨੇ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ’ਚ ਪੁਲਸ ਨੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੋ ਅਜੇ ਫ਼ਰਾਰ ਹਨ।

ਚੱਲਦੀ ਕਾਰ ਬਣੀ ਅੱਗ ਦਾ ਗੋਲਾ, ਸੜਕ 'ਤੇ ਪੈ ਗਈਆਂ ਭਾਜੜਾਂ

ਇਸ ਸਬੰਧੀ ਮਨਪ੍ਰੀਤ ਸਿੰਘ ਪੁੱਤਰ ਜਗਬੀਰ ਸਿੰਘ ਵਾਸੀ ਨਿਊ ਸੰਤ ਨਗਰ ਗੁਰਦਾਸਪੁਰ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ 14-11-24 ਨੂੰ ਆਪਣੀ ਕੁੜੀ ਦਾ ਜਨਮ ਦਿਨ ਮਨਾਉਣ ਲਈ ਹੋਟਲ ਆਰ.ਕੇ ਰੀਜੰਸੀ ਗੁਰਦਾਸਪੁਰ ਗਿਆ ਸੀ । ਜਦ 9 ਵਜੇ ਜਨਮ ਦਿਨ ਮਨਾ ਕੇ ਬਾਹਰ ਨਿਕਲੇ ਤਾਂ ਸਿਧਾਰਥ ਸ਼ਰਮਾ ਉਰਫ ਕਾਕਾ ਪੁੱਤਰ ਰਾਜੇਸ਼ ਕੁਮਾਰ ਵਾਸੀ ਬੈਂਕ ਸਾਇਡ ਐੱਸ.ਡੀ ਕਾਲਜ ਕਾਹਨੂੰਵਾਨ ਰੋਡ ਗੁਰਦਾਸਪੁਰ, ਦੀਪਕ ਮਹਾਜਨ ਪੁੱਤਰ ਕਾਹਨ ਚੰਦ , ਮਨਦੀਪ ਸਿੰਘ ਉਰਫ ਬਿੱਲੂ ਪੁੱਤਰ ਮਹਿੰਦਰ ਸਿੰਘ , ਰਮਨ ਸੋਹੀ ਵਾਸੀਆਨ ਪਿੰਡ ਤਿੱਬੜ ਅਤੇ ਰੋਹਿਤ ਵਾਸੀ ਭੈਣੀ ਮੀਆਂ ਖਾਂ ਬਾਹਰ ਖੜੇ ਹੋ ਕੇ ਉੱਚੀ -ਉੱਚੀ ਗਾਲੀ ਗਲੋਚ ਕਰ ਰਹੇ ਸੀ। ਜਿਨ੍ਹਾਂ ਨੂੰ ਜਦ ਉਸ ਨੇ ਰੋਕਿਆ ਤਾਂ ਉਨ੍ਹਾਂ ਨੇ ਉਸ ਦੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਅਤੇ ਜ਼ਖ਼ਮੀ ਕਰਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ- ਚਰਨਜੀਤ ਸਿੰਘ ਚੰਨੀ ਨੇ ਮੰਗੀ ਮੁਆਫ਼ੀ

ਦੂਜੇ ਪਾਸੇ ਏ.ਐੱਸ.ਆਈ ਗੁਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਦੇ ਬਿਆਨਾਂ 'ਤੇ ਉਕਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀ ਸਿਧਾਰਥ ਸ਼ਰਮਾ, ਦੀਪਕ ਮਹਾਜਨ ਅਤੇ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਅਜੇ ਫਰਾਰ ਹਨ। ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਪੁਲ ਤੋਂ ਹੇਠਾਂ ਡਿੱਗੇ ਐਕਟਿਵਾ ਸਵਾਰ ਕੁੜੀ-ਮੁੰਡਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News