ਘਰ ’ਚੋਂ ਦਿਨ-ਦਿਹਾਡ਼ੇ ਗਹਿਣੇ ਤੇ ਨਕਦੀ ਚੋਰੀ

Tuesday, Jun 25, 2019 - 12:50 AM (IST)

ਘਰ ’ਚੋਂ ਦਿਨ-ਦਿਹਾਡ਼ੇ ਗਹਿਣੇ ਤੇ ਨਕਦੀ ਚੋਰੀ

ਰੂਪਨਗਰ, (ਵਿਜੇ)- ਮੋਰਿੰਡਾ ਖੇਤਰ ਦੇ ਵਾਰਡ ਨੰ. 6 ’ਚ ਬੱਸ ਅੱਡੇ ਦੇ ਪਿੱਛੇ ਸਥਿਤ ਗਾਰਡਨ ਕਾਲੋਨੀ ’ਚੋਂ ਚੋਰਾਂ ਨੇ ਇਕ ਬੰਦ ਕੋਠੀ ਦਾ ਦਿਨ-ਦਿਹਾਡ਼ੇ ਤਾਲਾ ਤੋਡ਼ ਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਡ਼ਤ ਗੁਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਸ ਦੇ ਪਰਿਵਾਰਕ ਮੈਂਬਰ ਆਪਣੇ ਕੰਮਕਾਜ ਲਈ ਬਾਹਰ ਗਏ ਹੋਏ ਸੀ ਅਤੇ ਘਰ ਕੋਈ ਵਿਅਕਤੀ ਮੌਜੂਦ ਨਹੀਂ ਸੀ। ਗੁਰਿੰਦਰ ਸਿੰਘ ਨੇ ਕਿਹਾ ਕਿ ਉਹ ਸਵੇਰੇ ਘਰ ਨੂੰ ਤਾਲਾ ਲਾ ਕੇ ਗਏ ਸੀ ਪਰ ਜਦੋਂ ਉਹ ਰਾਤ ਵਾਪਸ ਘਰ ਆਏ ਤਾਂ ਦੇਖਿਆ ਕਿ ਘਰ ਦੇ ਬਾਹਰੀ ਗੇਟ ਦਾ ਤਾਲਾ ਬੰਦ ਸੀ ਪਰ ਅੰਦਰ ਮੁੱਖ ਦਰਵਾਜ਼ੇ ਦੀ ਕੁੰਡੀ ਕਟਰ ਨਾਲ ਕੱਟੀ ਹੋਈ ਸੀ ਅਤੇ ਬੈੱਡਰੂਮ ’ਚ ਸਾਮਾਨ ਖਿੱਲਰਿਆ ਪਿਆ ਸੀ। ਗੁਰਿੰਦਰ ਸਿੰਘ ਨੇ ਦੱਸਿਆ ਕਿ ਚੋਰ ਘਰ ਦੀ ਬਾਹਰੀ ਦੀਵਾਰ ਟੱਪ ਕੇ ਅੰਦਰ ਦਾਖਲ ਹੋਏ। ਚੋਰ ਉਸ ਦੇ ਘਰੋਂ ਕਰੀਬ 14 ਤੋਲੇ ਸੋਨੇ ਦੇ ਗਹਿਣੇ ਅਤੇ ਕਰੀਬ 7 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਕੇ ਲੈ ਗਏ। ਗੁਰਿੰਦਰ ਸਿੰਘ ਨੇ ਦੱਸਿਆ ਕਿ ਚੋਰੀ ਦੀ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


author

Bharat Thapa

Content Editor

Related News