ਨਾਬਾਲਗ ਲੜਕੀ ਨੂੰ ਵਿਆਹ ਦੀ ਨੀਅਤ ਨਾਲ ਵਰਗਲਾ ਕੇ ਲਿਜਾਣ ''ਤੇ ਮਾਂ-ਪਿਓ ਸਮੇਤ ਪੁੱਤ ਗ੍ਰਿਫਤਾਰ

10/27/2020 7:55:24 PM

ਦਸੂਹਾ, (ਝਾਵਰ) : ਦਸੂਹਾ ਪੁਲਿਸ ਨੇ ਇੱਕ ਨਬਾਲਗ ਲੜਕੀ ਮਿੰਦੋ ਜਿਸ ਨੂੰ ਵਰਗਲਾਹ ਕੇ ਲੜਕਾ ਮਨਿਦਰ ਸਿੰਘ  ਬਾਜਵਾ­ ਪਿਓ ਦਵਿੰਦਰ ਸਿੰਘ ਤੇ ਉਸ ਦੀ ਮਾਤਾ ਮਨਜੀਤ ਕੌਰ ਜੋ ਲੜਕੀ ਨੂੰ ਵਰਗਲਾ ਕੇ ਵਿਆਹ ਕਰਨ ਦਾ ਝਾਸਾ ਦੇ ਕੇ ਲੈ ਗਏ ਸਨ। ਇਨ੍ਹਾਂ ਤਿੰਨਾਂ ਨੂੰ ਦਸੂਹਾ ਪੁਲਸ ਤੇ ਲੜਕੀ ਦੇ ਵਾਰਿਸਾਂ ਦੀ ਸਹਾਇਤਾਂ ਨਾਲ ਫੜਨ 'ਚ ਸਫਲਤਾ ਹਾਸਿਲ ਕੀਤੀ ਹੈ, ਜਦਕਿ ਉਕਤ ਨਬਾਲਗ ਲੜਕੀ ਨੂੰ ਵੀ ਇਨ੍ਹਾਂ ਦੇ ਚੁੰਗਲ 'ਚੋ ਛੁਡਾ ਲਿਆ ਗਿਆ ਹੈ।
ਇਸ ਸੰਬੰਧੀ ਡੀ. ਐਸ. ਪੀ.ਦਸੂਹਾ ਮੁਨੀਸ ਕੁਮਾਰ ਨੇ ਦੱਸਿਆ ਕਿ ਐਸ. ਐਸ. ਪੀ. ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਦੀਆ ਸਖ਼ਤ ਹਿਦਾਇਤਾਂ ਅਨੁਸਾਰ ਲੜਕੀ ਨੂੰ ਵਰਗਲਾਉਣ ਵਾਲੇ ਦੋਸੀਆਂ ਨੂੰ ਫੜਿਆ ਜਾਵੇ। ਦਸੂਹਾ ਪੁਲਿਸ ਦੇ ਸਬ-ਇੰਸਪੈਕਟਰ ਜਸਵੀਰ ਸਿੰਘ­ਏ.ਐਸ.ਆਈ.ਬਲਵਿੰਦਰ ਕੋਰ ਤੇ ਪੁਲਿਸ ਮੁਲਾਜ਼ਮਾਂ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੜਕੀ ਦੇ ਨਾਨਾ ਹਰੀ ਕ੍ਰਿਸਨ ਪੁੱਤਰ ਮੇਲਾ ਰਾਮ ਵਾਸੀ ਪੱਸੀ ਬੇਟ ਨੇ ਦਸੂਹਾ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਕਤ ਲੜਕੀ ਉਨ੍ਹਾਂ ਨੂੰ ਮਿਲਣ ਲਈ ਪੱਸੀ ਬੇਟ ਆਈ ਹੋਈ ਸੀ ਤੇ ਲੜਕਾ ਮਨਿੰਦਰ ਸਿੰਘ ਬਾਜਵਾ­ ਮਾਤਾ ਮਨਜੀਤ ਕੌਰ ਤੇ ਪਿਤਾ ਦਵਿੰਦਰ ਸਿੰਘ ਉਸ ਦੀ ਦੋਤਰੀ ਨੂੰ ਵਰਗਲਾ ਕੇ ਮਨਿੰਦਰ ਸਿੰਘ ਨਾਲ ਵਿਆਹ ਕਰਨ ਲਈ ਕਿਤੇ ਲੈ ਗਏ। ਇਸ ਸੰਬੰਧੀ ਥਾਣਾ ਦਸੂਹਾ ਵਿਖੇ ਮਿਤੀ 09-03-2020 ਨੂੰ ਐਫ.ਆਰ.ਆਈ.ਨੰ.34 ਧਾਰਾ 366 ਏ­506­120ਬੀ ਅਧੀਨ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਦੋਸੀਆਂ ਦੀ ਸਰਗਰਮੀ ਭਾਲ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਲੜਕੀ ਦੇ ਨਬਾਲਗ ਹੋਣ ਦਾ ਸਰਟੀਫਿਕੇਟ ਉਸ ਦੇ ਨਾਨਾ ਵੱਲੋ ਪੇਸ਼ ਕਰ ਦਿੱਤਾ ਹੈ, ਜਦਕਿ ਲੜਕੀ 28 ਅਕਤੂਬਰ ਨੂੰ ਲੜਕੀ ਦੇ ਪੁਲਸ ਵੱਲੋ ਧਾਰਾ 164 ਅਧੀਨ ਮਾਣਯੋਗ ਅਦਾਲਤ ਵਿੱਚ ਲੜਕੀ ਦੇ ਬਿਆਨ ਦਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨਬਾਲਗ ਲੜਕੀ ਦੇ ਬਿਆਨਾਂ ਤੋਂ ਬਾਅਦ ਧਾਰਾ 376 ਦਾ ਵਾਧਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੜਕੀ ਨੂੰ ਨਾਰੀ ਨਕੇਤਨ 'ਚ ਭੇਜ ਦਿੱਤਾ ਜਾਵੇਗਾ। ਪ੍ਰਾਪਤ ਸੂਚਨਾ ਅਨੁਸਾਰ ਉਕਤ ਨਾਬਾਲਗ ਲੜਕੀ ਗਰਭਵਤੀ ਹੋਣ ਦੇ ਸੰਕੇਤ ਵੀ ਮਿੱਲ ਰਹੇ ਹਨ। ਇਸ  ਸੰਬੰਧੀ ਪੁਲਸ ਵੱਲੋਂ ਸਿਵਲ ਹਸਪਤਾਲ ਦਸੂਹਾ ਵਿਖੇ ਲੜਕੀ ਦਾ ਮੈਡੀਕਲ ਵੀ 28 ਅਕਤੂਬਰ ਨੂੰ ਕਰਵਾਇਆ ਜਾਵੇਗਾ।


 


Deepak Kumar

Content Editor

Related News