ਦਸੂਹਾ ਵਿਖੇ ਵਿਆਹ ''ਚ ਨੌਜਵਾਨ ਨੇ ਚਲਾਈ ਗੋਲੀ, 2 ਜ਼ਖਮੀ

Saturday, Oct 24, 2020 - 11:48 PM (IST)

ਦਸੂਹਾ ਵਿਖੇ ਵਿਆਹ ''ਚ ਨੌਜਵਾਨ ਨੇ ਚਲਾਈ ਗੋਲੀ, 2 ਜ਼ਖਮੀ

ਦਸੂਹਾ,(ਝਾਵਰ) : ਥਾਣਾ ਦਸੂਹਾ ਅਧੀਨ ਪੈਂਦੇ ਪਿੰਡ ਮੰਡ ਵਿਖੇ ਦੇਰ ਸ਼ਾਮ ਇਸ ਪਿੰਡ ਦੇ ਓਂਕਾਰ ਸਿੰਘ ਦੀ ਲੜਕੀ ਦੇ ਵਿਆਹ ਦੇ ਸਬੰਧ ਵਿਚ ਇਕ ਪ੍ਰੋਗਰਾਮ ਹੋ ਰਿਹਾ ਸੀ। ਜਿਸ ਵਿਚ ਇਨ੍ਹਾਂ ਦੇ ਇਕ ਰਿਸ਼ਤੇਦਾਰ ਨੇ ਫਾਇਰਿੰਗ ਕਰ ਦਿੱਤੀ। ਜਿਸ ਦੇ ਸਿੱਟੇ ਵਜੋਂ ਜ਼ਬਰਦਸਤ ਹਲਚਲ ਮੱਚ ਗਈ ਤੇ ਗੋਲੀ ਲੱਗਣ ਨਾਲ ਉਨ੍ਹਾਂ ਦੀ ਇੱਕ ਰਿਸ਼ਤੇਦਾਰ ਰਜਵੰਤ ਕੌਰ ਪਤਨੀ ਪਰਮਜੀਤ ਸਿੰਘ ਅਤੇ ਲੜਕਾ ਹਰਲੀਨ ਸਿੰਘ ਪੁੱਤਰ ਪਰਮਜੀਤ ਸਿੰਘ ਦੋਵੇਂ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖ਼ਲ ਕਰਵਾਇਆ ਗਿਆ। ਡੀ.ਐਸ.ਪੀ ਦਸੂਹਾ ਮਨੀਸ਼ ਕੁਮਾਰ ਅਤੇ ਥਾਣਾ ਮੁਖੀ ਗੁਰਦੇਵ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਡੀ. ਐਸ. ਪੀ. ਦਸੂਹਾ ਮਨੀਸ਼ ਕੁਮਾਰ ਨੇ ਦੱਸਿਆ ਕਿ ਗੋਲੀ ਚਲਾਉਣ ਵਾਲਾ ਲਵਪ੍ਰੀਤ ਸਿੰਘ ਉਰਫ ਰਾਜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਤੋਂ ਬਾਰਾਂ ਬੋਰ ਗੰਨ ਵੀ ਬਰਾਮਦ ਕਰ ਲਈ ਗਈ ਹੈ ।  


author

Deepak Kumar

Content Editor

Related News