ਰੋਜ਼ਾਨਾ ਟੁੱਟ ਰਹੇ ਨਿਯਮ, ਦਿਲਕੁਸ਼ਾ ਮਾਰਕੀਟ ''ਚ ਪ੍ਰਸ਼ਾਸਨ ਨੂੰ ਕਰਨੀ ਹੋਵੇਗੀ ਸਖਤੀ

05/13/2020 10:15:27 PM

ਜਲੰਧਰ, (ਪੁਨੀਤ)— ਦਿਲਕੁਸ਼ਾ ਮਾਰਕੀਟ ਵਿਚ ਆਉਣ ਵਾਲੇ ਲੋਕਾਂ ਨੂੰ ਪ੍ਰਸ਼ਾਸਨ ਦੇ ਸਮਝਾਉਣ ਦੇ ਬਾਵਜੂਦ ਸਮਝਣ ਨੂੰ ਤਿਆਰ ਨਹੀਂ ਹਨ ਅਤੇ ਰੋਜ਼ਾਨਾ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਲੋਕ ਜਦੋਂ ਤਕ ਖੁਦ ਹੀ ਨਹੀਂ ਸਮਝਣਗੇ ਉਦੋਂ ਤਕ ਕੋਰੋਨਾ ਦੀ ਇਸ ਬੀਮਾਰੀ ਨਾਲ ਨਜਿੱਠਣਾ ਆਸਾਨ ਨਹੀਂ ਹੋਵੇਗਾ। ਜੇਕਰ ਸੁਰੱਖਿਅਤ ਰਹਿਣਾ ਹੈ ਤਾਂ ਲੋਕਾਂ ਨੂੰ ਸਮਝਦਾਰੀ ਅਪਣਾਉਣੀ ਹੋਵੇਗੀ। ਪੰਜਾਬ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਜਿਸ ਲਈ ਜਨਤਾ ਦੀਆਂ ਗਲਤੀਆਂ ਜ਼ਿਆਦਾ ਜ਼ਿੰਮੇਵਾਰ ਹਨ। ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਵੱਡੇ ਪੱਧਰ ਉਤੇ ਕੋਸ਼ਿਸ਼ਾਂ ਕਰ ਕੇ ਲੋਕਾਂ ਨੂੰ ਸਮਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਕੁਝ ਲੋਕ ਅਜਿਹੇ ਹਨ ਜੋ ਸਮਝਣ ਦਾ ਨਾਂ ਨਹੀਂ ਲੈ ਰਹੇ। ਇਹ ਗਲਤੀਆਂ ਸਾਡੇ ਨਾਲ ਨਾਲ ਪਰਿਵਾਰ, ਸ਼ਹਿਰ, ਸੂਬੇ ਅਤੇ ਦੇਸ਼ ਲਈ ਖਤਰੇ ਦੀ ਘੰਟੀ ਸਾਬਤ ਹੋ ਸਕਦੀਆਂ ਹਨ। ਦਿਲਕੁਸ਼ਾ ਮਾਰਕੀਟ ਵਿਚ ਪ੍ਰਸ਼ਾਸਨ ਨੂੰ ਸਖਤੀ ਕਰਨੀ ਚਾਹੀਦੀ ਹੈ ਕਿਉਂਕਿ ਸੋਸ਼ਲ ਡਿਸਟੈਂਸ ਦੇ ਨਿਯਮਾਂ ਦੀਆਂ ਇਥੇ ਵੀ ਰੱਜ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ।


KamalJeet Singh

Content Editor

Related News