ਮਾਈ ਹੀਰਾਂ ਗੇਟ ’ਚ ਹੋਏ ਵਿਵਾਦ ਕਾਰਨ ਨਿਗਮ ਦੇ ਡਰਾਈਵਰਾਂ ਨੇ ਨਹੀਂ ਚੁੱਕਿਆ ਸ਼ਹਿਰ ਦਾ ਕੂੜਾ

08/05/2022 3:30:22 PM

ਜਲੰਧਰ (ਖੁਰਾਣਾ)–ਮਾਈ ਹੀਰਾਂ ਗੇਟ ਵਿਚ ਟਿੱਪਰ ਚਾਲਕ ਨਿਗਮ ਕਰਮਚਾਰੀ ਅਤੇ ਸਕੂਟਰ ਚਾਲਕ ਵਿਚਕਾਰ ਹੋਈ ਕੁੱਟਮਾਰ ਦੀ ਘਟਨਾ ਨੇ ਗੰਭੀਰ ਵਿਵਾਦ ਦਾ ਰੂਪ ਲੈ ਲਿਆ ਸੀ, ਜਿਸ ਦੇ ਰੋਸ ਵਜੋਂ ਵੀਰਵਾਰ ਨਿਗਮ ਦੇ ਸਾਰੇ ਡਰਾਈਵਰਾਂ ਨੇ ਹੜਤਾਲ ਕਰ ਦਿੱਤੀ ਹੈ ਅਤੇ ਸ਼ਹਿਰ ਦਾ ਕੂੜਾ ਹੀ ਨਹੀਂ ਚੁੱਕਿਆ। ਇਸ ਕਾਰਨ ਸ਼ਹਿਰ ਦੇ ਸਾਰੇ ਡੰਪ ਸਥਾਨਾਂ ’ਤੇ ਸੈਂਕੜੇ ਟਨ ਕੂੜਾ ਜਮ੍ਹਾ ਹੋ ਗਿਆ, ਜਿਹੜਾ ਮੇਨ ਸੜਕਾਂ ’ਤੇ ਵੀ ਆ ਗਿਆ। ਇਸ ਨਾਲ ਲੋਕ ਕਾਫ਼ੀ ਪ੍ਰੇਸ਼ਾਨ ਰਹੇ।

ਇਸ ਹੜਤਾਲ ਕਾਰਨ 150 ਦੇ ਲਗਭਗ ਕੂੜਾ ਢੋਣ ਵਾਲੀਆਂ ਗੱਡੀਆਂ ਨਿਗਮ ਦੀ ਵਰਕਸ਼ਾਪ ਵਿਚ ਹੀ ਖੜ੍ਹੀਆਂ ਰਹੀਆਂ। ਦੂਜੇ ਪਾਸੇ ਨਿਗਮ ਦੇ ਦਰਜਨਾਂ ਡਰਾਈਵਰਾਂ ਨੇ ਯੂਨੀਅਨ ਆਗੂਆਂ ਦੀ ਅਗਵਾਈ ਵਿਚ ਨਿਗਮ ਆ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਦੋਸ਼ ਲਾਇਆ ਕਿ ਸਰਕਾਰੀ ਕਰਮਚਾਰੀਆਂ ਦੀ ਡਿਊਟੀ ਵਿਚ ਰੁਕਾਵਟ ਪਾਉਣ ਵਾਲੇ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਨਿਗਮ ਕਰਮਚਾਰੀਆਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੀ ਇੰਸ਼ੋਰੈਂਸ ਦਾ ਇੰਤਜ਼ਾਮ ਹੈ। ਯੂਨੀਅਨ ਆਗੂਆਂ ਨੇ ਦੱਸਿਆ ਕਿ ਕੁੱਟਮਾਰ ਵਿਚ 2 ਨਿਗਮ ਕਰਮਚਾਰੀਆਂ ਦੇ ਸਿਰ ’ਤੇ ਜ਼ਖ਼ਮ ਆਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਬਾਦਲ ਪਰਿਵਾਰ ’ਤੇ ਨਿਸ਼ਾਨਾ, ਕਿਹਾ-25 ਸਾਲ ਰਾਜ ਕਰਨ ਵਾਲੇ ਅੱਜ ਕਿੱਥੇ ਹਨ?

PunjabKesari

ਵਾਰ-ਵਾਰ ਹੋ ਰਹੀ ਹੜਤਾਲ, ਕਿਸੇ ਨੂੰ ਫਿਕਰ ਨਹੀਂ
ਜਲੰਧਰ ਨਿਗਮ ਦੇ ਹਾਲਾਤ ਇੰਨੇ ਵਿਗੜ ਚੁੱਕੇ ਹਨ ਕਿ ਨਿਗਮ ਦੇ ਡਰਾਈਵਰ ਪਿਛਲੇ ਕੁਝ ਦਿਨਾਂ ਵਿਚ ਲਗਾਤਾਰ 3-4 ਵਾਰ ਹੜਤਾਲ ਕਰ ਕੇ ਸ਼ਹਿਰ ਦਾ ਕੂੜਾ ਚੁੱਕਣ ਤੋਂ ਨਾਂਹ ਕਰ ਚੁੱਕੇ ਹਨ। ਨਿਗਮ ਵਿਚ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਕਿਸੇ ਕਾਂਗਰਸੀ ਆਗੂ ਨੂੰ ਇਸ ਸਥਿਤੀ ਦੀ ਫਿਕਰ ਨਹੀਂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਇਸ ਦਿਸ਼ਾ ਵਿਚ ਕੁਝ ਨਹੀਂ ਕਰ ਪਾ ਰਹੇ। ਨਿਗਮ ਕਮਿਸ਼ਨਰ ਦੀ ਵੀ ਅਜੇ ਅਧਿਕਾਰੀਆਂ ’ਤੇ ਪੂਰੀ ਤਰ੍ਹਾਂ ਪਕੜ ਨਹੀਂ ਬਣੀ, ਜਿਸ ਕਾਰਨ ਉਨ੍ਹਾਂ ਦੇ ਨਿਰਦੇਸ਼ਾਂ ਨੂੰ ਵੀ ਸੰਜੀਦਗੀ ਨਾਲ ਨਹੀਂ ਲਿਆ ਜਾ ਰਿਹਾ।

ਇਹ ਵੀ ਪੜ੍ਹੋ: ਡੇਢ ਸਾਲਾ ਬੱਚੇ ਦੇ ਰੋਣ ਤੋਂ ਖ਼ਫ਼ਾ ਹੋਏ ਵਿਅਕਤੀ ਦਾ ਸ਼ਰਮਨਾਕ ਕਾਰਾ, ਪਹਿਲਾਂ ਤੋੜੀ ਲੱਤ ਫਿਰ ਦਿੱਤੀ ਰੂਹ ਕੰਬਾਊ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News