ਜਲੰਧਰ: ਸਫਾਈ ਕਰਮਚਾਰੀਆਂ ਦਾ ਹੰਗਾਮੇਦਾਰ ਪ੍ਰਦਰਸ਼ਨ (ਵੀਡੀਓ)

2/26/2020 4:13:58 PM

ਜਲੰਧਰ (ਸੋਨੂੰ)— ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਤੀਜੇ ਦਿਨ ਵੀ ਹੜ੍ਹਤਾਲ ਕੀਤੀ ਗਈ। ਯੂਨੀਅਨ ਨੇਤਾ ਚੰਦਨ ਗਰੇਵਾਲ ਦੀ ਅਗਵਾਈ ’ਚ ਸੈਂਕੜੇ ਕਰਮਚਾਰੀਆਂ ਨੇ ਮੇਅਰ ਜਗਦੀਸ਼ ਰਾਜਾ ਸਮੇਤ ਵਿਧਾਇਕ ਰਾਜਿੰਦਰ ਬੇਰੀ ਅਤੇ ਨਿਗਮ ਪ੍ਰਸ਼ਾਸਨ ਖਿਲਾਫ ਖੁੱਲ੍ਹ ਕੇ ਵਿਰੋਧ ਕੀਤਾ।

PunjabKesari

ਇਸ ਮੌਕੇ ਸਫਾਈ ਕਰਮਚਾਰੀਆਂ ਨੇ ਵਿਧਾਇਕ ਬੇਰੀ ਦੀ ਕੋਠੀ ਦਾ ਘਿਰਾਓ ਕਰਦੇ ਹੋਏ ਪੂਤਲਾ ਸਾੜ ਕੇ ਰਜ ਕੇ ਭੜਾਸ ਕੱਢੀ। ਇਸ ਪ੍ਰਦਰਸ਼ਨ 'ਚ ਵੱਡੀ ਗਿਣਤੀ 'ਚ ਔਰਤਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ। ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਠੇਕਾ ਪ੍ਰਣਾਲੀ ਦਾ ਸਫਾਈ ਕਰਮਚਾਰੀਆਂ ਨੇ ਵਿਰੋਧ ਕੀਤਾ ਹੈ, ਜਿਸ ਤਹਿਤ ਉਨ੍ਹਾਂ ਵੱਲੋਂ ਠੇਕਾ ਪ੍ਰਣਾਲੀ ਖਤਮ ਕਰਨ ਲਈ 24ਫਰਵਰੀ ਤੋਂ ਹੜਤਾਲ ਸ਼ੁਰੂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸਫਾਈ ਕਰਮਚਾਰੀਆਂ ਦੇ ਪ੍ਰਧਾਨ ਚੰਦਨ ਗਰੇਵਾਲ ਸ਼ਹਿਰ ਦੇ ਦੋ ਵਿਧਾਇਕਾਂ ਤੇ ਮੇਅਰ 'ਤੇ ਕਰਮਚਾਰੀਆਂ ਨਾਲ ਧੱਕਾ ਕਰਨ ਦੇ ਦੋਸ਼ ਲਗਾ ਚੁੱਕੇ ਹਨ।


shivani attri

Edited By shivani attri