ਪਾਜ਼ੇਟਿਵ ਕੇਸ ਆਉਣ ਤੋਂ ਬੇਪ੍ਰਵਾਹ ਸਿੱਖਿਆ ਮਹਿਕਮਾ 5ਵੀਂ ਤੇ 8ਵੀਂ ਦੀਆਂ ਪ੍ਰੀਖਿਆਵਾਂ ਲੈਣ ਲਈ ਬਜ਼ਿੱਦ!

03/12/2021 5:18:05 PM

ਸੁਲਤਾਨਪੁਰ ਲੋਧੀ (ਧੀਰ)-  ਕੋਰੋਨਾ ਲਾਗ ਦੀ ਬੀਮਾਰੀ ਦੇ ਮੁੜ ਤੋਂ ਸੂਬੇ ਵਿਚ ਪੈਰ ਪਸਾਰਨ ਕਾਰਣ ਮਰੀਜ਼ਾਂ ਦੀ ਵਧਦੀ ਗਿਣਤੀ ਤੋਂ ਚਿੰਤਿਤ ਹੋ ਕੇ ਕੈਪਟਨ ਸਰਕਾਰ ਨੇ ਮੁੜ ਤੋਂ ਰਾਤ ਦਾ ਕਰਫ਼ਿਊ ਲਗਾ ਦਿੱਤਾ ਗਿਆ ਹੈ ਪਰ ਦੂਜੇ ਪਾਸੇ ਸਿੱਖਿਆ ਮਹਿਕਮੇ ਨੂੰ ਕੋਰੋਨਾ ਪ੍ਰਤੀ ਕੋਈ ਚਿੰਤਾ ਨਹੀਂ ਹੈ। ਸਕੂਲਾਂ ’ਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵੱਧਦੇ ਕੋਰੋਨਾ ਕੇਸਾਂ ਤੋਂ ਬੇਪਰਵਾਹ ਹੋ ਕੇ ਸਿੱਖਿਆ ਮਹਿਕਮਾ 5ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਸਕੂਲਾਂ ’ਚ ਲੈਣ ਲਈ ਬਜ਼ਿੱਦ ਹੈ, ਜਿਸ ਕਾਰਨ ਬੱਚਿਆਂ ਦੇ ਮਾਪਿਆਂ ’ਚ ਬੇਹੱਦ ਖ਼ੌਫ਼ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ :  ਬੋਰਵੈੱਲ ’ਚ ਜਾਨ ਗੁਆਉਣ ਵਾਲੇ ‘ਫਤਿਹਵੀਰ’ ਦੀ ਮਾਂ ਦੀ ਝੋਲੀ ਖੁਸ਼ੀਆਂ ਨਾਲ ਭਰੀ, ਰੱਬ ਨੇ ਬਖ਼ਸ਼ੀ ਪੁੱਤ ਦੀ ਦਾਤ

ਮਾਪਿਆਂ ਦਾ ਕਹਿਣਾ ਹੈ ਕਿ ਜੇ ਸਾਰਾ ਸਾਲ ਆਨਲਾਈਨ ਪੜ੍ਹਾਈ ਕਰਵਾਈ ਜਾ ਸਕਦੀ ਹੈ ਤਾਂ ਆਨਲਾਈਨ ਪ੍ਰੀਖਿਆਵਾਂ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਸਮੇਂ ਕਿਵੇਂ ਬੱਚਿਆਂ ਦੇ ਸਮਾਜਿਕ ਦੂਰੀ ਅਤੇ ਹੋਰ ਜ਼ਰੂਰੀ ਹਦਾਇਤਾਂ ਦਾ ਪਾਲਣ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਈ ਸਕੂਲਾਂ ਦੇ ਸੈਂਟਰ ਵੀ ਦੂਰ ਬਣਾਏ ਗਏ ਹਨ, ਜਿਸ ਕਾਰਣ ਬੱਚਿਆਂ ਨੂੰ ਮੁਸ਼ਕਿਲ ਆਵੇਗੀ। ਪ੍ਰੀਖਿਆਵਾਂ ਸਮੇਂ ਬੱਚਿਆਂ ਵੱਲੋਂ ਇਕ-ਦੂਸਰੇ ਨਾਲ ਘੁਲ-ਮਿਲ ਕੇ ਗੱਲਾਂ ਕਰਨ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਦੋਆਬਾ ਦੇ 4 ਜ਼ਿਲ੍ਹਿਆਂ ’ਚੋਂ ਮਹਾਨਗਰ ਜਲੰਧਰ ਬਿਜਲੀ ਚੋਰੀ ਕਰਨ ’ਚ ਸਭ ਤੋਂ ਅੱਗੇ

ਮਿਸ਼ਨ ਸ਼ਤ ਪ੍ਰਤੀਸ਼ਤ ’ਤੇ ਵੀ ਪੈ ਸਕਦੈ ਮਾਪਿਆਂ ਦੇ ਵਿਰੋਧ ਦਾ ਅਸਰ
ਬੀਤੇ ਦਿਨੀਂ ਸਕੂਲਾਂ ’ਚ ਪੀ. ਟੀ. ਐੱਮ. ਦੌਰਾਨ ਮਾਪਿਆਂ ਵੱਲੋਂ ਕਈ ਸਕੂਲਾਂ ’ਚ ਕਈ ਅਜਿਹੇ ਸਵਾਲ ਕੀਤੇ, ਜਿਨ੍ਹਾਂ ਦਾ ਅਧਿਆਪਕਾਂ ਕੋਲ ਕੋਈ ਜਵਾਬ ਨਹੀਂ ਸੀ ਕਿਉਂਕਿ ਅਧਿਆਪਕ ਤਾਂ ਮਹਿਕਮੇ ਦੇ ਹੁਕਮ ਦਾ ਹੀ ਹਵਾਲਾ ਦੇ ਰਹੇ ਸਨ। ਪ੍ਰੀਖਿਆ ਕੇਂਦਰਾਂ ਨੂੰ ਲੈ ਕੇ ਲਗਾਤਾਰ ਹੋ ਰਹੇ ਵਿਰੋਧ ਦਾ ਅਸਰ ਸਿੱਖਿਆ ਮਹਿਕਮੇ ਵੱਲੋਂ ਜਾਰੀ ਕੀਤੇ ਮਿਸ਼ਨ ਸ਼ਤ ਪ੍ਰਤੀਸ਼ਤ ’ਤੇ ਵੀ ਪੈ ਸਕਦਾ ਹੈ। ਜਿਸ ਲਈ ਇਸ ਸਮੇਂ ਸਿੱਖਿਆ ਮਹਿਕਮਾ ਪੱਬਾਂ ਭਾਰ ਹੋਏ ਬੈਠਾ ਹੈ। ਸਰਕਾਰੀ ਸਕੂਲਾਂ ’ਚ ਬੱਚਿਆਂ ਦੀ ਵਧੀ ਇਨਰੋਲਮੈਟ ਦਾ ਵੀ ਅਸਰ ਪੈ ਸਕਦਾ ਹੈ।

PunjabKesari

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ’ਚ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਡੀ. ਸੀ. ਵੱਲੋਂ ਨਵੀਆਂ ਹਦਾਇਤਾਂ ਜਾਰੀ

ਜ਼ਿਕਰਯੋਗ ਹੈ ਕਿ ਮਹਿਕਮੇ ਵੱਲੋਂ ਕੋਵਿਡ ਪੀਰੀਅਡ ਤੋਂ ਬਾਅਦ ਹਰ ਮਹੀਨੇ ਦੇ ਪਹਿਲੇ ਹਫਤੇ ’ਚ ਪੀ. ਟੀ. ਐੱਮ. ਕੀਤੀ ਜਾ ਰਹੀ ਹੈ ਤਾਂ ਜੋ ਅਧਿਆਪਕ-ਮਾਪੇ ਆਪਸ ’ਚ ਕਿਸੇ ਵੀ ਸ਼ੰਕਾ ਨੂੰ ਦੂਰ ਕਰ ਸਕਣ। ਹਰ ਮਹੀਨੇ ਸਕੂਲਾਂ ਵੱਲੋਂ ਵਿਦਿਆਰਥੀਆਂ ਦੀ ਪ੍ਰਗਤੀ ਰਿਪੋਰਟ ਤਿਆਰ ਕੀਤੀ ਜਾਂਦੀ ਹੈ, ਜਿਸ ਤਹਿਤ ਇਹ ਦੇਖਿਆ ਜਾਂਦਾ ਹੈ ਕਿ ਦੋ ਵਿਦਿਆਰਥੀ ਕਮਜ਼ੋਰ ਹਨ ਅਤੇ ਉਹ ਕਿਹਡ਼ੀਆਂ ਗਲਤੀਆਂ ਬਾਰ-ਬਾਰ ਦੁਹਰਾ ਰਹੇ ਹਨ। ਇਸ ਤੋਂ ਇਲਾਵਾ ਮਾਪਿਆਂ ਦੇ ਵੀ ਵਿਚਾਰ ਜਾਣੇਂ ਜਾਂਦੇ ਹਨ।

ਇਹ ਵੀ ਪੜ੍ਹੋ : ਜਲੰਧਰ: ਪਿਓ-ਪੁੱਤ ਦੀ ਘਟੀਆ ਕਰਤੂਤ, ਸ਼ਰੇਆਮ ਨਾਬਾਲਗ ਕੁੜੀਆਂ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

ਸਕੂਲਾਂ ’ਚ ਕੋਰੋਨਾ ਚੇਨ, ਸਿੱਖਿਆ ਅਤੇ ਸਿਹਤ ਵਿਭਾਗ ਅਲਰਟ
ਜ਼ਿਲ੍ਹਾ ਕਪੂਰਥਲਾ ਦੇ ਵੀ ਪਾਏ ਗਏ ਕੁੱਝ ਸਕੂਲਾਂ ’ਚ ਕੋਰੋਨਾ ਕੇਸਾਂ ਕਾਰਣ ਸਿੱਖਿਆ ਅਤੇ ਸਿਹਤ ਮਹਿਕਮਾ ਅਲਰਟ ’ਤੇ ਹੈ। ਬੀਤੇ ਦਿਨੀ ਇਕ ਨਿੱਜੀ ਸਕੂਲ ਸਮੇਤ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਕੋਰੋਨਾ ਪਾਜ਼ੇਟਿਵ ਆਉਣ ਦੇ ਮਾਮਲੇ ਨੂੰ ਵੀ ਗੰਭੀਰਤਾ ਨਾਲ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਥੋੜ੍ਹੀ ਜਿਹੀ ਲਾਪਰਵਾਹੀ ਕਿਸੇ ਵੀ ਸਮੇਂ ਖ਼ਤਰਨਾਕ ਹੋ ਸਕਦੀ ਹੈ।

ਇਹ ਵੀ ਪੜ੍ਹੋ : ਇਕ ਤਰਫ਼ਾ ਪਿਆਰ ’ਚ ਪਾਗਲ ਹੋਇਆ ਅਗਵਾਕਾਰ, ਮਾਪਿਆਂ ਦੀਆਂ ਅੱਖਾਂ ਸਾਹਮਣੇ ਕੁੜੀ ਲੈ ਕੇ ਹੋਇਆ ਫਰਾਰ

ਪ੍ਰੀਖਿਆ ਦੌਰਾਨ ਕੋਵਿਡ-19 ਦੀਆਂ ਹਦਾਇਤਾਂ ਕੀਤੀ ਜਾਵੇਗਾ ਪਾਲਣਾ : ਬਿਕਰਮਜੀਤ ਥਿੰਦ
ਇਸ ਸਬੰਧੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਿਕਰਮਜੀਤ ਸਿੰਘ ਥਿੰਦ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਪ੍ਰੀਖਿਆਵਾਂ ਕੋਵਿਡ 19 ਦੀਆਂ ਹਦਾਇਤਾਂ ਅਨੁਸਾਰ ਹੀ ਹੋ ਰਹੀਆਂ ਹਨ ਅਤੇ ਹਰੇਕ ਪ੍ਰੀਖਿਆ ਸੈਂਟਰ ਤੇ ਸੈਨੀਟਾਈਜ਼, ਮਾਸਕ ਆਦਿ ਦਾ ਵੀ ਪੂਰਾ ਪ੍ਰੰਬਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਕੋਈ ਵੀ ਸੈਲਫ ਸੈਂਟਰ ਨਹੀਂ ਬਣਾਏ ਗਏ ਹਨ। ਸੈਂਟਰ ਬਨਾਉਣ ਸਮੇਂ ਵਿਦਿਆਰਥੀਆਂ ਦੀ ਦੂਰੀ ਦਾ ਵੀ ਪੂਰੀ ਖਿਆਲ ਰੱਖਿਆ ਗਿਆ ਹੈ। ਤਾਂਕਿ ਕਿਸੇ ਵੀ ਵਿਦਿਆਰਥੀ ਨੂੰ ਕੋਈ ਵੀ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਸੈਂਟਰ ‘ਏ’ ਨੂੰ ‘ਬੀ’ ਅਤੇ ‘ਬੀ’ ਨੂੰ ‘ਸੀ’ ਵਿਚ ਤਬਦੀਲ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮਹਿਕਮਾ ਪੂਰੀ ਤਰ੍ਹਾਂ ਚੌਕਸ ਹੈ।

ਇਹ ਵੀ ਪੜ੍ਹੋ : ਟਾਂਡਾ: ਪ੍ਰਵਾਸੀ ਮਜ਼ਦੂਰਾਂ ਦੀਆਂ ਅੱਖਾਂ ਸਾਹਮਣੇ ਸੜ ਕੇ ਸੁਆਹ ਹੋਏ ਉਨ੍ਹਾਂ ਦੇ ਆਸ਼ੀਆਨੇ, ਲੱਖਾਂ ਦਾ ਨੁਕਸਾਨ


shivani attri

Content Editor

Related News