ਕੋਰੋਨਾ ਖਿਲਾਫ ਜੰਗ: ਭੁਲੱਥ ''ਚ ਲੱਗੇ ਠੀਕਰੀ ਪਹਿਰੇ, ਐਂਟਰੀ ਪੁਆਇੰਟ ਕੀਤੇ ਬੰਦ
Monday, Apr 06, 2020 - 10:15 AM (IST)
ਭੁਲੱਥ (ਰਜਿੰਦਰ)— ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਲਗਾਏ ਕਰਫਿਊ ਦਾ ਅਸਰ ਹੁਣ ਵਧੇਰੇ ਦਿਖਾਈ ਦੇਣ ਲੱਗਾ ਹੈ, ਕਿਉਂਕਿ ਪਿੰਡਾਂ 'ਚ ਸਰਕਾਰੀ ਹੁਕਮਾਂ 'ਤੇ ਪੰਚਾਇਤਾਂ ਨੇ ਠੀਕਰੀ ਪਹਿਰੇ ਲਗਾ ਦਿੱਤੇ ਹਨ। ਜੇਕਰ ਭੁਲੱਥ ਇਲਾਕੇ ਦੀ ਗੱਲ ਕਰੀਏ ਤਾਂ ਭੁਲੱਥ ਥਾਣੇ ਦੇ ਵਧੇਰੇ ਪਿੰਡਾਂ 'ਚ ਅੱਜ ਠੀਕਰੀ ਪਹਿਰੇ ਲੱਗ ਚੁੱਕੇ ਹਨ। ਨੇੜਲੇ ਪਿੰਡ ਲਿੱਟਾਂ, ਰਾਮਗੜ੍ਹ ਦਾ ਦੌਰਾ ਕਰਨ 'ਤੇ ਦੇਖਿਆ ਗਿਆ ਕਿ ਪੰਚਾਇਤਾਂ ਨੇ ਪਿੰਡਾਂ ਵਿਚ ਸਖਤ ਠੀਕਰੀ ਪਹਿਰੇ ਲਗਾ ਦਿੱਤੇ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਕਰਫਿਊ ਦੌਰਾਨ ਔਰਤ ਦਾ ਬੇਰਹਿਮੀ ਨਾਲ ਕਤਲ, ਜਬਰ-ਜ਼ਨਾਹ ਹੋਣ ਦਾ ਖਦਸ਼ਾ
ਜਿਸ ਦੌਰਾਨ ਪਿੰਡਾਂ ਦੇ ਐਂਟਰੀ ਪੁਆਇੰਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ, ਗੱਲ ਇਕ ਐਂਟਰੀ ਪੁਆਇੰਟ ਦੀ ਨਹੀਂ ਸਗੋਂ ਪਿੰਡ 'ਚ ਦਾਖਲ ਹੋਣ ਵਾਲੀਆਂ ਸਾਰੀਆਂ ਮੇਨ ਗਲੀਆਂ 'ਤੇ ਨਾਕਾਬੰਦੀ ਕੀਤੀ ਗਈ ਹੈ। ਜਿੱਥੇ ਪਿੰਡਾਂ ਦੇ ਵਿਅਕਤੀ ਤੇ ਨੌਜਵਾਨ ਖੜ੍ਹੇ ਪਹਿਰਾ ਦੇ ਰਹੇ ਹਨ। ਜੋ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਪਿੰਡਾਂ 'ਚ ਦਾਖਲ ਨਹੀਂ ਹੋਣ ਦੇ ਰਹੇ। ਸਗੋਂ ਪਿੰਡ ਵਿਚੋਂ ਬਹੁਤ ਜ਼ਰੂਰੀ ਕੰਮ ਵਾਲੇ ਵਿਅਕਤੀ ਨੂੰ ਹੀ ਪਿੰਡ ਵਿਚੋਂ ਬਾਹਰ ਜਾਣ ਦਿੱਤਾ ਜਾ ਰਿਹਾ ਹੈ ਅਤੇ ਇਸ ਦਾ ਰਿਕਾਰਡ ਵੀ ਕਾਪੀ 'ਤੇ ਰੱਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਭਾਈ ਨਿਰਮਲ ਸਿੰਘ ਦੀ ਆਖਰੀ ਫੋਨ ਕਾਲ ਆਈ ਸਾਹਮਣੇ, ਰਿਕਾਰਡਿੰਗ ਹੋਈ ਵਾਇਰਲ (ਵੀਡੀਓ)
ਇਸ ਸਬੰਧੀ ਦੋਵਾਂ ਪਿੰਡਾਂ ਤੋਂ ਪਤਾ ਲੱਗਾ ਕਿ ਬਾਹਰਲੇ ਵਿਅਕਤੀਆਂ ਨੂੰ ਪਿੰਡ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ। ਦੂਜੇ ਪਾਸੇ ਜੇਕਰ ਪਿੰਡ ਰਾਮਗੜ੍ਹ ਦੀ ਗੱਲ ਕਰੀਏ ਤਾਂ ਰਾਮਗੜ੍ਹ ਦੇ ਮੁੱਖ ਮਾਰਗ ਤੋਂ ਨੇੜਲੇ ਪਿੰਡ ਮਹਿਮਦਪੁਰ, ਸੁਰਖਾ ਨੂੰ ਜਾਣ ਵਾਲੀ ਲਿੰਕ ਸੜਕ 'ਤੇ ਵੀ ਸਖਤ ਨਾਕਾਬੰਦੀ ਸੀ। ਜਿਸ ਦੌਰਾਨ ਜ਼ਰੂਰੀ ਕੰਮ ਵਾਲਿਆਂ ਨੂੰ ਹੀ ਸੜਕ ਤੋਂ ਲੰਘਣ ਦਿੱਤਾ ਗਿਆ। ਦੂਜੇ ਪਾਸੇ ਪਿੰਡਾਂ 'ਚ ਕਰਿਆਨੇ ਦੀ ਹੋਮ ਡਲਿਵਰੀ, ਸਬਜ਼ੀ ਅਤੇ ਫਲ ਵੇਚਣ ਸੰਬਧੀ ਸਮੱਸਿਆ ਬਾਰੇ ਗੱਲਬਾਤ ਕਰਨ ਲਈ ਜਦੋਂ ਆਈ. ਪੀ. ਐੱਸ. ਅਧਿਕਾਰੀ ਏ.ਐੱਸ.ਪੀ. ਭੁਲੱਥ ਡਾ. ਸਿਮਰਤ ਕੌਰ ਨਾਲ ਮੋਬਾਈਲ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਫੋਨ ਹੀ ਨਹੀਂ ਚੁੱਕਿਆ।
ਇਹ ਵੀ ਪੜ੍ਹੋ: ਕੋਰੋਨਾ ਨਾਲ ਮਰੇ ਬਲਦੇਵ ਸਿੰਘ ਦੇ ਪਰਿਵਾਰ ਨੇ ਅਸਥੀਆਂ ਚੁਗਣ ਸਬੰਧੀ ਸਿਹਤ ਵਿਭਾਗ ਨੂੰ ਕੀਤੀ ਇਹ ਬੇਨਤੀ
ਇਹ ਵੀ ਪੜ੍ਹੋ:ਕਰਫਿਊ ਦੌਰਾਨ ਲੋੜਵੰਦਾਂ ਦੀਆਂ ਫਰਮਾਇਸ਼ਾਂ ਸੁਣ ਸਮਾਜ ਸੇਵੀ ਸੰਸਥਾਵਾਂ ਵੀ ਹੋਈਆਂ ਹੈਰਾਨ
ਸਬਜੀ ਤੇ ਫਲ ਵਿਕਰੇਤਾ ਨੇ ਕਿਹਾ-ਨਹੀਂ ਵੜਨ ਦਿੱਤੇ ਪਿੰਡਾਂ 'ਚ
ਪਿੰਡਾਂ 'ਚ ਠੀਕਰੀ ਪਹਿਰੇ ਦੇ ਚਲਦਿਆਂ ਸਬਜ਼ੀ ਤੇ ਫਲ ਵਿਕਰੇਤਾ ਪਿੰਡਾਂ ਵਿਚ ਵੜਨ ਨਹੀਂ ਦਿੱਤੇ ਜਾ ਰਹੇ। ਇਸ ਦੌਰਾਨ ਇਕ ਪਿੰਡ ਵਿਚ ਮਿਲੇ ਸਬਜ਼ੀ ਤੇ ਫਲ ਵਿਕਰੇਤਾ ਸੱਤਪਾਲ ਸਿੰਘ ਨੇ ਦਸਿਆ ਕਿ ਮੈਂ ਅੱਜ ਰਾਮਗੜ੍ਹ, ਮਹਿਮਦਪੁਰ, ਸੁਰਖਾ ਤੇ ਸ਼ੇਰਸਿੰਘ ਵਾਲਾ ਪਿੰਡਾਂ ਵਿਚ ਗਿਆ ਸੀ। ਜਿਥੇ ਸਾਨੂੰ ਠੀਕਰੀ ਪਹਿਰੇ 'ਤੇ ਖੜ੍ਹੇ ਵਿਅਕਤੀਆਂ ਨੇ ਪਿੰਡਾਂ ਵਿਚ ਹੀ ਨਹੀਂ ਵੜਨ ਦਿੱਤਾ। ਅਜਿਹੇ 'ਚ ਸਾਡੀ ਬਹੁਤ ਜ਼ਿਆਦਾ ਸਬਜ਼ੀ ਅਤੇ ਫਲ ਬਚ ਚੁੱਕਾ ਹੈ ਜੋ ਗਰਮੀ ਕਰਕੇ ਕੱਲ੍ਹ ਤੱਕ ਖਰਾਬ ਹੋ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ: ਮਾਨਸਿਕ ਤੌਰ 'ਤੇ ਪਰੇਸ਼ਾਨ ਮੁੰਡੇ ਨੇ ਕੈਪਟਨ ਨੂੰ ਕੀਤਾ ਟਵੀਟ, ਦੋ ਘੰਟਿਆਂ 'ਚ ਮਿਲੀ ਮਦਦ
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਐਲਾਨ, ਪੁਲਸ ਜਵਾਨਾਂ ਤੇ ਸਫਾਈ ਸੇਵਕਾਂ ਦਾ ਹੋਵੇਗਾ 50-50 ਲੱਖ ਦਾ ਬੀਮਾ