ਜਲੰਧਰ: ਮਾਡਲ ਟਾਊਨ ਦੇ ਇਕ ਪਰਿਵਾਰ ਦੇ 8 ਮੈਂਬਰਾਂ ਸਣੇ 590 ਪਾਜ਼ੇਟਿਵ, 9 ਨੇ ਤੋੜਿਆ ਦਮ

05/12/2021 10:50:37 AM

ਜਲੰਧਰ (ਰੱਤਾ)– ਕੋਰੋਨਾ ਵਾਇਰਸ ਕਿੰਨਾ ਖਤਰਨਾਕ ਹੈ, ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਕੋਰੋਨਾ ਕਾਰਨ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਜਿਹੜੇ 9 ਮਰੀਜ਼ਾਂ ਨੇ ਮੰਗਲਵਾਰ ਨੂੰ ਦਮ ਤੋੜਿਆ, ਉਨ੍ਹਾਂ ਵਿਚੋਂ 5 ਨੂੰ ਕੋਈ ਹੋਰ ਬੀਮਾਰੀ ਨਹੀਂ ਸੀ। ਵਰਣਨਯੋਗ ਹੈ ਕਿ ਜਿਹੜੇ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਉਨ੍ਹਾਂ ਵਿਚੋਂ ਵਧੇਰੇ ਇਹੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਕੋਈ ਤਕਲੀਫ ਨਹੀਂ ਹੈ ਅਤੇ ਉਹ ਕਿਸੇ ਡਾਕਟਰ ਦੀ ਸਲਾਹ ਲੈਣ ਦੀ ਬਜਾਏ ਖੁਦ ਹੀ ਬੁਖ਼ਾਰ ਆਦਿ ਦੀ ਦਵਾਈ ਖਾਣੀ ਸ਼ੁਰੂ ਕਰ ਦਿੰਦੇ ਹਨ, ਜੋ ਕਿ ਬਾਅਦ ਵਿਚ ਨੁਕਸਾਨਦਾਇਕ ਸਾਬਿਤ ਹੁੰਦੀ ਹੈ।
ਦੂਜੇ ਪਾਸੇ ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਮੰਗਲਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁੱਲ 609 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 19 ਲੋਕ ਦੂਜੇ ਜ਼ਿਲਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 590 ਮਰੀਜ਼ਾਂ ਵਿਚ ਇਕ ਸਾਲ ਤੋਂ ਛੋਟੇ 3 ਬੱਚੇ, ਮਾਡਲ ਟਾਊਨ ਦੇ ਇਕ ਪਰਿਵਾਰ ਦੇ 8 ਅਤੇ ਕਈ ਹੋਰ ਇਲਾਕਿਆਂ ਦੇ ਕੁਝ ਪਰਿਵਾਰਾਂ ਦੇ 3 ਜਾਂ 4 ਮੈਂਬਰ ਸ਼ਾਮਲ ਹਨ।

ਇਹ ਵੀ ਪੜ੍ਹੋ: 'ਲਵ ਮੈਰਿਜ' ਕਰਵਾਉਣ ਦੀ ਭਰਾ ਨੇ ਦਿੱਤੀ ਖ਼ੌਫ਼ਨਾਕ ਸਜ਼ਾ, ਦੋਸਤ ਨਾਲ ਮਿਲ ਕੇ ਗੋਲ਼ੀਆਂ ਮਾਰ ਕੀਤਾ ਭੈਣ ਦਾ ਕਤਲ

ਉਨ੍ਹਾਂ ਦੱਸਿਆ ਕਿ ਬਾਕੀ ਦੇ ਪਾਜ਼ੇਟਿਵ ਮਰੀਜ਼ਾਂ ਵਿਚੋਂ ਕੁਝ ਬਾਬਾ ਮੋਹਨ ਦਾਸ ਨਗਰ, ਨਿਊ ਜਵਾਹਰ ਨਗਰ, ਨਿਊ ਕੈਲਾਸ਼ ਨਗਰ, ਜੇ. ਪੀ. ਨਗਰ, ਗੁਰੂ ਗੋਬਿੰਦ ਸਿੰਘ ਐਵੇਨਿਊ, ਅੰਬਿਕਾ ਕਾਲੋਨੀ, ਆਦਰਸ਼ ਨਗਰ, ਪਟੇਲ ਨਗਰ, ਬਸੰਤ ਐਵੇਨਿਊ, ਇਸਲਾਮਗੰਜ, ਪੱਕਾ ਬਾਗ, ਸ਼ਹੀਦ ਬਾਬੂ ਲਾਭ ਸਿੰਘ, ਸ਼ਹੀਦ ਊਧਮ ਸਿੰਘ ਨਗਰ, ਅਲੀ ਮੁਹੱਲਾ, ਟਾਵਰ ਐਨਕਲੇਵ, ਬਸਤੀ ਸ਼ੇਖ, ਕਬੀਰ ਵਿਹਾਰ, ਗੋਲਡਨ ਐਵੇਨਿਊ, ਪ੍ਰਭਾਤ ਨਗਰ, ਲੈਦਰ ਕੰਪਲੈਕਸ, ਕੋਟ ਸਦੀਕ, ਸੰਤੋਖਪੁਰਾ, ਅਰਬਨ ਅਸਟੇਟ, ਕਾਲੀਆ ਕਾਲੋਨੀ, ਪੀ. ਏ. ਪੀ., ਬੀ. ਐੱਸ. ਐੱਫ. ਕਾਲੋਨੀ, ਨੂਰਮਹਿਲ, ਜੰਡਿਆਲਾ, ਫਿਲੌਰ, ਆਦਮਪੁਰ ਆਦਿ ਇਲਾਕਿਆਂ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ: ਜਲੰਧਰ: ਕੋਰੋਨਾ ਨੇ ਖ਼ੂਨ ਦੇ ਰਿਸ਼ਤੇ ’ਚ ਪੈਦਾ ਕੀਤੀਆਂ ਦੂਰੀਆਂ, ਸ਼ਮਸ਼ਾਨਘਾਟਾਂ 'ਚੋਂ ਸਾਹਮਣੇ ਆ ਰਹੀਆਂ ਦਰਦਨਾਕ ਤਸਵੀਰਾਂ

ਇਨ੍ਹਾਂ ਤੋੜਿਆ ਦਮ
42 ਸਾਲਾ ਹਰਪ੍ਰੀਤ ਸਿੰਘ
47 ਸਾਲਾ ਹਰਬਿਲਾਸ
48 ਸਾਲਾ ਮਘੇਰਾ ਪ੍ਰਸਾਦ
50 ਸਾਲਾ ਪ੍ਰਵੀਨ ਲਤਾ
62 ਸਾਲਾ ਸਰੋਜ ਰਾਣੀ
63 ਸਾਲਾ ਸ਼ਸ਼ੀ ਬਾਲਾ
65 ਸਾਲਾ ਸੰਤੋਸ਼ ਰਾਣੀ
67 ਸਾਲਾ ਬਲਬੀਰ ਸਿੰਘ
75 ਸਾਲਾ ਛਿੰਦੋ

ਇਹ ਵੀ ਪੜ੍ਹੋ: ਜਲੰਧਰ: ਲਾਕਡਾਊਨ ਦੌਰਾਨ ਬੱਸਾਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਪੰਜਾਬ ਰੋਡਵੇਜ਼ ਨੇ ਦਿੱਤੀ ਵੱਡੀ ਸਹੂਲਤ

ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਹੁਣ ਤੱਕ ਕੁੱਲ ਸੈਂਪਲ-965530
ਨੈਗੇਟਿਵ ਆਏ-860628
ਪਾਜ਼ੇਟਿਵ ਆਏ-50449
ਡਿਸਚਾਰਜ ਹੋਏ-43581
ਮੌਤਾਂ ਹੋਈਆਂ-1184
ਐਕਟਿਵ-5684

ਇਹ ਵੀ ਪੜ੍ਹੋ: ਜਲੰਧਰ: ਕੋਰੋਨਾ ਨੇ ਖ਼ੂਨ ਦੇ ਰਿਸ਼ਤੇ ’ਚ ਪੈਦਾ ਕੀਤੀਆਂ ਦੂਰੀਆਂ, ਸ਼ਮਸ਼ਾਨਘਾਟਾਂ 'ਚੋਂ ਸਾਹਮਣੇ ਆ ਰਹੀਆਂ ਦਰਦਨਾਕ ਤਸਵੀਰਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News