ਕੋਰੋਨਾ ਨਾਲ 44 ਸਾਲਾ ਵਿਅਕਤੀ ਸਣੇ 3 ਨੇ ਤੋੜਿਆ ਦਮ, 29 ਦੀ ਰਿਪੋਰਟ ਆਈ ਪਾਜ਼ੇਟਿਵ

02/11/2021 11:52:41 AM

ਜਲੰਧਰ (ਰੱਤਾ)– ਕੋਰੋਨਾ ਕਾਰਨ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਜਿੱਥੇ 44 ਸਾਲਾ ਵਿਅਕਤੀ ਸਮੇਤ 3 ਮਰੀਜ਼ਾਂ ਦੀ ਮੌਤ ਹੋ ਗਈ, ਉਥੇ ਹੀ 29 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਬੁੱਧਵਾਰ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਲੈਬਾਰਟਰੀਆਂ ਤੋਂ ਕੁੱਲ 31 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 29 ਮਰੀਜ਼ ਜ਼ਿਲ੍ਹੇ ਨਾਲ ਸਬੰਧਤ ਪਾਏ ਗਏ।

ਇਹ ਵੀ ਪੜ੍ਹੋ :  ਚੋਣਾਂ ਤੋਂ ਪਹਿਲਾਂ ਭਾਜਪਾ ਦੀ ਉਮੀਦਵਾਰ ਦੇ ਪਤੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

ਇਨ੍ਹਾਂ ਮਰੀਜ਼ਾਂ ਨੇ ਤੋੜਿਆ ਦਮ
1. ਬਲਦੇਵ ਸਿੰਘ (44) ਪਿੰਡ ਦਯਾਵਾਨ
2. ਸੁਖਵਿੰਦਰ ਸਿੰਘ (51) ਪਿੰਡ ਭੂੰਦੀਆਂ
3. ਰਾਜਿੰਦਰ ਕੌਰ (62) ਨਿਊ ਸੰਤੋਖਪੁਰਾ
2806 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 21 ਨੂੰ ਮਿਲੀ ਛੁੱਟੀ
ਓਧਰ ਸਿਹਤ ਮਹਿਕਮੇ ਤੋਂ ਬੁੱਧਵਾਰ ਨੂੰ 2806 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸੇ ਤਰ੍ਹਾਂ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 21 ਹੋਰ ਨੂੰ ਛੁੱਟੀ ਦੇ ਦਿੱਤੀ ਗਈ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 3044 ਹੋਰ ਲੋਕਾਂ ਦੇ ਸੈਂਪਲ ਲਏ ਹਨ।

ਇਹ ਵੀ ਪੜ੍ਹੋ :  ਨਕੋਦਰ ਵਿਚ ਵੱਡੀ ਵਾਰਦਾਤ, ਬਜ਼ੁਰਗ ਦਾ ਸ਼ੱਕੀ ਹਾਲਾਤ ’ਚ ਕਤਲ

ਜਲੰਧਰ ਵਿਚ ਕੋਰੋਨਾ ਦੀ ਸਥਿਤੀ
ਕੁੱਲ ਸੈਂਪਲ-584880
ਨੈਗੇਟਿਵ ਆਏ-540784
ਪਾਜ਼ੇਟਿਵ ਆਏ-20886
ਡਿਸਚਾਰਜ ਹੋਏ ਮਰੀਜ਼-19988
ਮੌਤਾਂ ਹੋਈਆਂ-686
ਐਕਟਿਵ ਕੇਸ-212

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ

ਕੋਰੋਨਾ ਵੈਕਸੀਨੇਸ਼ਨ : 609 ਹੋਰ ਕੋਰੋਨਾ ਯੋਧਿਆਂ ਨੇ ਲੁਆਇਆ ਟੀਕਾ
ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕੋਰੋਨਾ ਵੈਕਸੀਨੇਸ਼ਨ ਮਹਾ-ਮੁਹਿੰਮ ਦੇ ਦੂਜੇ ਪੜਾਅ ਵਿਚ ਬੁੱਧਵਾਰ ਨੂੰ ਜ਼ਿਲੇ ਵਿਚ 609 ਹੋਰ ਕੋਰੋਨਾ ਯੋਧਿਆਂ ਨੇ ਟੀਕਾ ਲੁਆਇਆ। ਇਨ੍ਹਾਂ ਵਿਚੋਂ ਕਈ ਪੁਲਸ ਦੇ ਅਧਿਕਾਰੀ ਅਤੇ ਕਰਮਚਾਰੀ ਅਤੇ ਹੈਲਥ ਵਰਕਰ ਸ਼ਾਮਲ ਸਨ। ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ 120, ਖੁਰਲਾ ਕਿੰਗਰਾ ਸਿਹਤ ਕੇਂਦਰ ਵਿਚ 30, ਦਾਦਾ ਕਾਲੋਨੀ ਵਿਚ 47, ਬਸਤੀ ਗੁਜ਼ਾਂ ਵਿਚ 28, ਪੀ. ਏ. ਪੀ. ਵਿਚ 380 ਅਤੇ ਸਬ-ਡਵੀਜ਼ਨਲ ਹਸਪਤਾਲ ਨਕੋਦਰ ਵਿਚ 4 ਕੋਰੋਨਾ ਯੋਧੇ ਟੀਕਾ ਲੁਆਉਣ ਪਹੁੰਚੇ।

ਇਹ ਵੀ ਪੜ੍ਹੋ : ਦਿੱਲੀ ਪੁਲਸ ਵੱਲੋਂ ਹੁਸ਼ਿਆਰਪੁਰ ਦਾ ਨੌਜਵਾਨ ਗ੍ਰਿਫ਼ਤਾਰ, ਪਰਿਵਾਰ ਨੇ ਸਰਕਾਰ ਨੂੰ ਕੀਤੀ ਇਹ ਅਪੀਲ (ਵੀਡੀਓ)


shivani attri

Content Editor

Related News